19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਮਹਿਲਾ ਕਾਲਜ ਰਤੀਆ ਵਿਖੇ ਓਜ਼ੋਨ ਦਿਵਸ 'ਤੇ ਭਾਸ਼ਨ, ਪੋਸਟਰ ਮੇਕਿੰਗ ਤੇ ਲੈਕਚਰ ਕਰਵਾਏ <br/>

Ad Position 21
No active advertisement
ਪਿ੍ੰਸੀਪਲ ਅਤੇ ਹੋਰ ਜੇਤੂ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ | ਤਸਵੀਰ : ਬੇਅੰਤ ਕੌਰ ਮੰਡੇਰ <br/> 25-09-2025
ਰਤੀਆ, 24 ਸਤੰਬਰ (ਬੇਅੰਤ ਕੌਰ ਮੰਡੇਰ)- ਸ਼ਹੀਦ ਦਵਿੰਦਰ ਸਿੰਘ ਸਰਕਾਰੀ ਪੋਸਟ ਗ੍ਰੈਜੂਏਟ ਮਹਿਲਾ ਕਾਲਜ ਰਤੀਆ ਵਿਖੇ ਓਜ਼ੋਨ ਦਿਵਸ 'ਤੇ ਭਾਸ਼ਣ, ਪੋਸਟਰ ਮੇਕਿੰਗ ਤੇ ਲੈਕਚਰ ਕਰਵਾਇਆ ਗਿਆ | ਇਹ ਸਮਾਗਮ ਮਿਸ ਐਲਨ ਚਰਚਿਲ ਸੈਂਪਲ ਭੂਗੋਲ ਵਿਸ਼ਾ ਪ੍ਰੀਸ਼ਦ ਤੇ ਵਾਤਾਵਰਨ ਵਿਗਿਆਨ ਵਿਸ਼ਾ ਪ੍ਰੀਸ਼ਦ ਦੁਆਰਾ ਕਰਵਾਇਆ ਗਿਆ ਸੀ | ਪਿ੍ੰਸੀਪਲ ਪਰਮਜੀਤ ਸੰਧਾ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ ਤੇ ਓਜ਼ੋਨ ਦਿਵਸ 'ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਓਜ਼ੋਨ ਦਿਵਸ 'ਤੇ ਸਾਨੂੰ ਧਰਤੀ ਦੀ ਰੱਖਿਆ ਲਈ ਵਾਤਾਵਰਨ ਪ੍ਰਤੀ ਜਾਗਰੂਕ ਹੋਣ ਦਾ ਪ੍ਰਣ ਲੈਣਾ ਚਾਹੀਦਾ ਹੈ | ਓਜ਼ੋਨ ਪਰਤ ਸਾਨੂੰ ਹਾਨੀਕਾਰਕ ਕਿਰਨਾਂ ਤੋਂ ਬਚਾਉਂਦੀ ਹੈ | ਇਸ ਲਈ ਰੁੱਖ ਲਗਾਓ, ਪ੍ਰਦੂਸ਼ਣ ਘਟਾਓ ਤੇ ਕੁਦਰਤ ਨਾਲ ਸੰਤੁਲਨ ਬਣਾਈ ਰੱਖੋ | ਭੂਗੋਲ ਵਿਭਾਗ ਦੇ ਮੁਖੀ ਡਾ. ਰਾਜੇਂਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਓਜ਼ੋਨ ਪਰਤ ਦੀ ਮਹੱਤਤਾ ਬਾਰੇ ਦੱਸਿਆ | ਵਾਤਾਵਰਨ ਵਿਭਾਗ ਦੀ ਮੁਖੀ ਡਾ. ਸੀਮਾ ਨੇ ਆਪਣੇ ਬਿਆਨ 'ਚ ਕਿਹਾ ਕਿ ਮਾਂਟਰੀਅਲ ਪ੍ਰੋਟੋਕੋਲ ਤਹਿਤ ਵਿਗਿਆਨਕ ਖੋਜ ਤੇ ਨਿਰੰਤਰ ਯਤਨਾਂ ਤੋਂ ਬਾਅਦ, ਵਿਗਿਆਨੀਆਂ ਨੇ ਧਰਤੀ ਤੋਂ ਸਾਡੀ ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਸਾਰੇ ਪਦਾਰਥਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦਾ ਫ਼ੈਸਲਾ ਕੀਤਾ | ਪ੍ਰੋ. ਜਸਬੀਰ, ਪ੍ਰੋ. ਸੁਰੇਂਦਰ ਸ਼ਰਮਾ ਤੇ ਪ੍ਰੋ. ਬਿੰਦੂ ਨੇ ਮੁਕਾਬਲੇ ਦੇ ਜੱਜਾਂ ਵਜੋਂ ਸੇਵਾ ਨਿਭਾਈ | ਇਸ ਮੌਕੇ ਲੈਬ ਸਹਾਇਕ ਸੋਹਨ ਲਾਲ ਅਤੇ ਭੂਗੋਲ ਦੇ ਵਿਦਿਆਰਥੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸਿਰਸਾ 'ਚ 'ਸ੍ਰੀ ਗੁਰੂ ਤੇਗ ਬਹਾਦਰ ਜੀ ਸ਼ਬਦ ਤੇ ਸ਼ਹਾਦਤ' ਵਿਸ਼ੇ 'ਤੇ ਹੋਣ ਵਾਲੇ ਰਾਸ਼ਟਰੀ ਸੈਮੀਨਾਰ ਦੀ ਤਿਆਰੀ ਲਈ ਪ੍ਰ... ਅਗਲੀ ਖ਼ਬਰ ਐੱਨ.ਐੱਸ.ਐੱਸ. ਵਿਦਿਆਰਥੀਆਂ 'ਚ ਸੇਵਾ ਤੇ ਅਗਵਾਈ ਦੀ ਭਾਵਨਾ ਪੈਦਾ ਕਰਦਾ ਹੈ- ਡਾ. ਜਸਬੀਰ ਸਿੰਘ <br/>
Ad Position 24