19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਸਿਰਸਾ 'ਚ 'ਸ੍ਰੀ ਗੁਰੂ ਤੇਗ ਬਹਾਦਰ ਜੀ ਸ਼ਬਦ ਤੇ ਸ਼ਹਾਦਤ' ਵਿਸ਼ੇ 'ਤੇ ਹੋਣ ਵਾਲੇ ਰਾਸ਼ਟਰੀ ਸੈਮੀਨਾਰ ਦੀ ਤਿਆਰੀ ਲਈ ਪ੍ਰਬੰਧਕੀ ਕਮੇਟੀ ਦੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 25-09-2025
ਸਿਰਸਾ, 24 ਸਤੰਬਰ (ਭੁਪਿੰਦਰ ਪੰਨੀਵਾਲੀਆ)- ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਸਰਕਾਰੀ ਨੈਸ਼ਨਲ ਕਾਲਜ ਦੇ ਮਲਟੀਪਰਪਜ਼ ਹਾਲ ਵਿੱਚ 4 ਅਤੇ 5 ਅਕਤੂਬਰ ਨੂੰ ਹੋਣ ਵਾਲੇ 'ਸ੍ਰੀ ਗੁਰੂ ਤੇਗ ਬਹਾਦਰ ਜੀ ਸ਼ਬਦ ਤੇ ਸ਼ਹਾਦਤ' ਵਿਸ਼ੇ 'ਤੇ ਦੋ ਦਿਨਾਂ ਰਾਸ਼ਟਰੀ ਸੈਮੀਨਾਰ ਦੀ ਤਿਆਰੀ ਲਈ ਪ੍ਰਬੰਧਕੀ ਕਮੇਟੀ ਦੀ ਇੱਕ ਮੀਟਿੰਗ ਹੋਈ | ਮੀਟਿੰਗ ਦੀ ਪ੍ਰਧਾਨਗੀ ਸੀਨੀਅਰ ਸਮਾਜ ਸੇਵਕ ਇੰਜੀਨੀਅਰ ਰਾਜਪਾਲ ਸਿੰਘ, ਪੰਜਾਬੀ ਲੇਖਕ ਸਭਾ, ਸਿਰਸਾ ਦੇ ਪ੍ਰਧਾਨ ਪਰਮਾਨੰਦ ਸ਼ਾਸਤਰੀ ਤੇ ਸੈਮੀਨਾਰ ਕੋਆਰਡੀਨੇਟਰ ਡਾ. ਹਰਵਿੰਦਰ ਸਿੰਘ ਸਿਰਸਾ ਨੇ ਸਾਂਝੇ ਤੌਰ 'ਤੇ ਕੀਤੀ | ਮੀਟਿੰਗ ਵਿੱਚ ਸੈਮੀਨਾਰ ਦੇ ਸਫਲ ਬਣਾਉਣ ਲਈ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ | ਸੈਮੀਨਾਰ ਕੋਆਰਡੀਨੇਟਰ ਡਾ. ਹਰਵਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਸਰਪ੍ਰਸਤੀ ਹੇਠ ਇਹ ਦੋ ਰੋਜ਼ਾ ਸੈਮੀਨਾਰ ਪੰਜਾਬੀ ਲੇਖਕ ਸਭਾ, ਸਿਰਸਾ ਤੇ ਸਰਕਾਰੀ ਨੈਸ਼ਨਲ ਕਾਲਜ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਦੋ ਦਿਨਾਂ ਸੈਮੀਨਾਰ ਵਿੱਚ ਛੇ ਸੈਸ਼ਨ ਹੋਣਗੇ | 4 ਅਕਤੂਬਰ ਨੂੰ ਸਵੇਰੇ ਸ਼ੁਰੂ ਹੋਣ ਵਾਲੇ ਉਦਘਾਟਨੀ ਸੈਸ਼ਨ ਵਿੱਚ ਉੱਘੇ ਚਿੰਤਕ ਡਾ. ਸੁਖਦੇਵ ਸਿੰਘ ਸਿਰਸਾ 'ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼ਬਦ ਅਤੇ ਸ਼ਹੀਦੀ' ਵਿਸ਼ੇ 'ਤੇ ਸੈਮੀਨਾਰ ਦਾ ਮੁੱਖ ਭਾਸ਼ਣ ਦੇਣਗੇ | ਪ੍ਰਸਿੱਧ ਸਿਨੇਮੈਟੋਗ੍ਰਾਫਰ, ਨਿਰਦੇਸ਼ਕ ਤੇ ਨਿਰਮਾਤਾ ਮਨਮੋਹਨ ਸਿੰਘ ਮੁੱਖ ਮਹਿਮਾਨ ਹੋਣਗੇ ਤੇ ਸੈਸ਼ਨ ਦੀ ਪ੍ਰਧਾਨਗੀ ਪ੍ਰਸਿੱਧ ਲੇਖਕ, ਚਿੰਤਕ ਤੇ ਪੰਜਾਬੀ ਟਿ੍ਬਿਊਨ ਦੇ ਸਾਬਕਾ ਸੰਪਾਦਕ ਡਾ. ਸਵਰਾਜਬੀਰ ਕਰਨਗੇ | ਦੂਜੇ ਸੈਸ਼ਨ ਵਿੱਚ, ਕੁਰੂਕਸ਼ੇਤਰ ਦੇ ਡਾ. ਕੁਲਦੀਪ ਸਿੰਘ 'ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਸ਼ਨ ਤੇ ਦਿ੍ਸ਼ਟੀ' 'ਤੇ ਪੇਪਰ ਪੇਸ਼ ਕਰਨਗੇ ਤੇ ਦਿੱਲੀ ਦੀ ਡਾ. ਗੁਰਪ੍ਰੀਤ ਕੌਰ 'ਗੁਰੂ ਤੇਗ ਬਹਾਦਰ ਜੀ ਦੀ ਬਾਣੀ' 'ਤੇ ਪੇਪਰ ਪੇਸ਼ ਕਰਨਗੇ | ਤੀਜੇ ਸੈਸ਼ਨ ਵਿੱਚ ਡਾ. ਹਰਮੀਤ ਕੌਰ ਰਾਣੀਆ, 'ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸਮਾਜ ਤੇ ਸਮਾਜਵਾਦ' ਵਿਸ਼ੇ 'ਤੇ ਪੇਪਰ ਪੇਸ਼ ਕਰਨਗੇ ਤੇ ਡਾ. ਸੰਦੀਪ ਸਿੰਘ ਮੁੰਡੇ ਸ੍ਰੀ ਗੰਗਾਨਗਰ, 'ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਚਾਰ ਤੇ ਵਿਚਾਰਧਾਰਾ' ਵਿਸ਼ੇ 'ਤੇ ਪੇਪਰ ਪੇਸ਼ ਕਰਨਗੇ | ਪ੍ਰੋਗਰਾਮ ਦੇ ਪਹਿਲੇ ਦਿਨ ਦੇ ਆਖਰੀ ਅਤੇ ਚੌਥੇ ਸੈਸ਼ਨ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਜਾਵੇਗਾ ਜਿਸ ਵਿੱਚ ਹਾਜ਼ਰ ਕਵੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅਤੇ ਗੁਰਮਤਿ ਫਲਸਫੇ ਦੇ ਸਮਾਜਿਕ ਸਰੋਕਾਰਾਂ ਨਾਲ ਸਬੰਧਤ ਆਪਣੀਆਂ ਰਚਨਾਵਾਂ ਪੇਸ਼ ਕਰਨਗੇ | ਉਨ੍ਹਾਂ ਨੇ ਦੱਸਿਆ ਕਿ ਇਸੇ ਤਰ੍ਹਾਂ 5 ਅਕਤੂਬਰ ਨੂੰ ਸਵੇਰੇ ਸ਼ੁਰੂ ਹੋਣ ਵਾਲੇ ਪੰਜਵੇਂ ਸੈਸ਼ਨ ਵਿੱਚ ਡਾ. ਬੀਰਬਲ ਸਿੰਘ ਰਤੀਆ 'ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼ਾਹੀ ਪ੍ਰਬੰਧਨ' 'ਤੇ ਆਪਣਾ ਪੇਪਰ ਪੇਸ਼ ਕਰਨਗੇ | ਅਮਨਦੀਪ ਕੌਰ, ਸਿਰਸਾ 'ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਸਮਕਾਲੀ ਮਹੱਤਵ' 'ਤੇ ਆਪਣਾ ਪੇਪਰ ਪੇਸ਼ ਕਰਨਗੇ ਤੇ ਡਾ. ਚਰਨਦੀਪ ਸਿੰਘ, ਭਦੌੜ 'ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੇ ਸਮਕਾਲੀ ਸ਼ਹੀਦਾਂ ਆਦਿ' 'ਤੇ ਆਪਣਾ ਪੇਪਰ ਪੇਸ਼ ਕਰਨਗੇ | ਸੈਮੀਨਾਰ ਦੇ ਆਖਰੀ ਛੇਵੇਂ ਸੈਸ਼ਨ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਪ੍ਰੋਫੈਸਰ, ਖੋਜ ਵਿਦਿਆਰਥੀ ਤੇ ਹੋਰ ਵਿਦਵਾਨ 'ਗੁਰੂ ਤੇਗ ਬਹਾਦਰ ਜੀ ਦੀਆਂ ਯਾਤਰਾਵਾਂ ਦੀ ਵਿਚਾਰਧਾਰਾ', 'ਸਿੱਖ ਲਹਿਰ ਵਿੱਚ ਸ਼ਹੀਦੀ ਦਾ ਸੰਕਲਪ', 'ਗੁਰਮਤਿ ਦੀ ਆਵਾਜ਼ ਤੇ ਸ਼ਹੀਦੀ ਦਾ ਮੇਲ', 'ਗੁਰੂ ਤੇਗ ਬਹਾਦਰ ਜੀ ਦੀ ਭਾਸ਼ਾ, ਰੂਪ ਤੇ ਸੰਚਾਰ ਵਿਧੀ' ਤੇ ਸਮਕਾਲੀ ਸਿੱਖ ਸ਼ਹੀਦਾਂ ਦੇ ਜੀਵਨ ਬਾਰੇ ਆਪਣੇ ਖੋਜ ਪੱਤਰ ਪੇਸ਼ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਸਿਰਸਾ ਬੁੱਕ ਐਂਡ ਸਟੇਸ਼ਨਰੀ ਵਿਕਰੇਤਾ ਐਸੋਸੀਏਸ਼ਨ ਨੇ ਦੁਕਾਨਦਾਰਾਂ ਦੀ ਸਮੱਸਿਆਵਾਂ 'ਤੇ ਵਿਚਾਰਾਂ ਕੀਤੀਆਂ <br/> ਅਗਲੀ ਖ਼ਬਰ ਮਹਿਲਾ ਕਾਲਜ ਰਤੀਆ ਵਿਖੇ ਓਜ਼ੋਨ ਦਿਵਸ 'ਤੇ ਭਾਸ਼ਨ, ਪੋਸਟਰ ਮੇਕਿੰਗ ਤੇ ਲੈਕਚਰ ਕਰਵਾਏ <br/>
Ad Position 24