ਸਿਰਸਾ, 24 ਸਤੰਬਰ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹਾ ਸਿਰਸਾ ਬੁੱਕ ਐਂਡ ਸਟੇਸ਼ਨਰੀ ਵਿਕਰੇਤਾ ਐਸੋਸੀਏਸ਼ਨ ਦੀ ਇਕ ਮੀਟਿੰਗ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਸਰਦਾਨਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਦੁਕਾਨਦਾਰਾਂ ਦੀਆਂ ਸਮੱਸਿਆਵਾਂ 'ਤੇ ਵਿਚਾਰਾਂ ਕੀਤੀਆਂ ਗਈਆਂ | ਮੀਟਿੰਗ ਵਿੱਚ ਇਕ ਮਤਾ ਪਾਸ ਕਰਕੇ ਪੈਨਸਿਲ, ਇਰੇਜ਼ਰ, ਸ਼ਾਰਪਨਰ ਤੇ ਨੋਟਬੁੱਕ ਵਰਗੀਆਂ ਸਟੇਸ਼ਨਰੀ ਵਸਤੂਆਂ 'ਤੇ ਜੀ.ਐਸ.ਟੀ. ਦਰ ਘਟਾਉਣ ਲਈ ਸਰਕਾਰ ਦਾ ਧੰਨਵਾਦ ਕੀਤਾ ਅਤੇ ਹੋਰ ਸਟੇਸ਼ਨਰੀ ਤੇ ਕਾਗਜ਼ ਆਦਿ 'ਤੇ ਜੀ.ਐਸ.ਟੀ. ਘੱਟਾਏ ਜਾਣ ਦੀ ਮੰਗ ਕੀਤੀ ਗਈ | ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਹੁਣ ਕਾਗਜ਼ 'ਤੇ 18 ਫੀਸਦੀ ਜੀ.ਐਸ.ਟੀ. ਲਗਾਇਆ ਹੈ, ਜੋ ਪਹਿਲਾਂ 12 ਫੀਸਦੀ ਜੀ.ਐਸ.ਟੀ. ਦੇ ਅਧੀਨ ਸੀ | ਇਸ ਤੋਂ ਇਲਾਵਾ ਗੱਤੇ 'ਤੇ 18 ਫੀਸਦੀ ਜੀ.ਐਸ.ਟੀ. ਲਗਾਇਆ ਗਿਆ ਹੈ, ਜਿਸ ਨਾਲ ਬੱਚਿਆਂ ਦੁਆਰਾ ਵਰਤੀਆਂ ਜਾਣ ਵਾਲੀਆਂ ਕੁਝ ਸਟੇਸ਼ਨਰੀ ਵਸਤੂਆਂ ਦੀ ਕੀਮਤ ਵਧ ਜਾਵੇਗੀ | ਐਸੋਸੀਏਸ਼ਨ ਨੇ ਮੰਗ ਕੀਤੀ ਕਿ ਸਰਕਾਰ ਕਾਗਜ਼ ਤੇ ਗੱਤੇ 'ਤੇ ਜੀ.ਐਸ.ਟੀ. ਨੂੰ 18 ਫੀਸਦੀ ਦੀ ਬਜਾਏ 5 ਫੀਸਦੀ ਕਰੇ | ਇਸ ਤੋਂ ਇਲਾਵਾ ਫੋਟੋਕਾਪੀ ਪੇਪਰ ਅਤੇ ਸਾਰੇ ਪਿ੍ੰਟਿੰਗ ਪੇਪਰਾਂ 'ਤੇ ਵੀ ਜੀ.ਐਸ.ਟੀ. ਨੂੰ 5 ਫੀਸਦੀ ਕੀਤਾ ਜਾਣਾ ਚਾਹੀਦਾ ਹੈ | ਸਰਕਾਰ ਇਹ ਯਕੀਨੀ ਬਣਾਏ ਕਿ ਬੱਚਿਆਂ ਨੂੰ ਕਿਫਾਇਤੀ ਰੇਟ 'ਚ ਸਟੇਸ਼ਨਰੀ ਮਿਲੇ | ਇਸ ਮੌਕੇ ਮੀਟਿੰਗ ਵਿਚ ਸੋਮ ਪ੍ਰਕਾਸ਼, ਗਿਤੇਸ਼ ਕੁਮਾਰ, ਸਤੀਸ਼ ਕੁਮਾਰ, ਤਨੁਜ ਸਿੰਗਲਾ, ਬਲਜੀਤ ਸਿੰਘ, ਬਿ੍ਜੇਸ਼ ਵਾਲੀਆ, ਸੁਸ਼ੀਲ ਕੁਮਾਰ ਗੁਪਤਾ, ਰਾਜਕੁਮਾਰ, ਅਸ਼ੋਕ ਕੁਮਾਰ, ਪ੍ਰਵੀਨ ਕੁਮਾਰ, ਮਨਸਾ ਰਾਮ ਸਵਾਮੀ, ਸੁਨੀਲ ਕੁਮਾਰ ਅਰੋੜਾ, ਸੰਦੀਪ ਕੁਮਾਰ, ਵਿਪੁਲ ਸਿੰਗਲਾ, ਸੰਜੀਵ ਕੁਮਾਰ, ਮਨਜੀਤ ਸਿੰਘ, ਰਾਜੀਵ ਕੁਮਾਰ, ਵਿਜੇ ਕੁਮਾਰ, ਵਿਜੇ ਕੁਮਾਰ, ਹਰੀਸ਼ ਕੁਮਾਰ, ਰਾਜੇਸ਼ ਕੁਮਾਰ, ਰਾਜ ਕੁਮਾਰ ਆਦਿ ਹਾਜ਼ਰ ਸਨ |