19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਨਿਫਾ ਦਾ ਤਿੰਨ ਰੋਜ਼ਾ ਰਜਤ ਜੈਅੰਤੀ ਸਮਾਰੋਹ ਧੂਮਧਾਮ ਨਾਲ ਸਮਾਪਤ

Ad Position 21
No active advertisement
ਅਜੀਤ ਡੈਸਕ 26-09-2025
ਕਰਨਾਲ, 25 ਸਤੰਬਰ (ਗੁਰਮੀਤ ਸਿੰਘ ਸੱਗੂ)- ਨੈਸ਼ਨਲ ਇੰਟੀਗ੍ਰੇਸ਼ਨ ਫੋਰਮ ਆਫ ਯੂਥ (ਨਿਫਾ) ਦਾ ਤਿੰਨ ਰੋਜ਼ਾ ਰਜਤ ਜੈਅੰਤੀ ਸਮਾਰੋਹ ਕਰਨਾਲ ਦੇ ਗੋਲਡਨ ਮੋਮੈਂਟ ਵਿਖੇ ਧੂਮਧਾਮ ਨਾਲ ਸਮਾਪਤ ਹੋਇਆ | ਇਸ ਮੌਕੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਦੇਸ਼ ਭਰ ਤੋਂ ਹਰਿਆਣਾ ਵਿਚ ਆਏ ਹੋਏ ਨੌਜਵਾਨਾਂ ਦਾ ਸੁਆਗਤ ਕੀਤਾ ਅਤੇ ਨਿਫਾ ਦੇ ਬਿਹਤਰੀਨ ਸਮਾਜ ਸੇਵਕਾਂ ਨੂੰ 'ਰਾਸ਼ਟਰੀ ਕਰਮਯੋਗੀ ਐਵਾਰਡ' ਨਾਲ ਸਨਮਾਨਿਤ ਕੀਤਾ | ਇਸ ਤੋਂ ਇਲਾਵਾ ਮਣੀਪੁਰ ਤੋਂ ਨਿਫਾ ਦੇ ਸਾਬਕਾ ਪ੍ਰਧਾਨ ਰਹੇ ਸਵ. ਕੇ. ਬੀ. ਸ਼ਰਮਾ ਨੂੰ ਸਮਾਜਿਕ ਤੇ ਸੱਭਿਆਚਾਰਕ ਸੇਵਾਵਾਂ ਲਈ ਮਰਨ ਉਪਰੰਤ 'ਲਾਈਫਟਾਈਮ ਅਚੀਵਮੈਂਟ ਐਵਾਰਡ' ਨਾਲ ਨਵਾਜਿਆ ਗਿਆ, ਜੋ ਉਨ੍ਹਾਂ ਦੇ ਪੁੱਤਰ ਥੋਨਾਓਜਮ ਪ੍ਰੇਮਜੀਤ ਸਿੰਘ ਨੇ ਪ੍ਰਾਪਤ ਕੀਤਾ | ਇਸ ਮੌਕੇ ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਨੌਜਵਾਨਾਂ ਦੀ ਆਮਦ 'ਵਿਭਿੰਨਤਾ ਵਿਚ ਏਕਤਾ' ਦੀ ਭਾਰਤ ਦੀ ਸੰਸਕਿ੍ਤੀ ਨੂੰ ਦਰਸਾਉਂਦੀ ਹੈ | ਉਨ੍ਹਾਂ ਨੇ ਵਿਕਸਿਤ ਭਾਰਤ ਦੇ ਨਿਰਮਾਣ ਵਿਚ ਨੌਜਵਾਨਾਂ ਦੀ ਭੂਮਿਕਾ ਦੀ ਵੀ ਚਰਚਾ ਕੀਤੀ | ਉਨ੍ਹਾਂ ਨੇ ਨਿਫਾ ਦੀ ਸੱਚਾਈ ਤੇ ਸੇਵਾ ਭਾਵਨਾ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹੀ ਗੁਣ ਨਿਫਾ ਨੂੰ ਇਕ ਮਜ਼ਬੂਤ ਪਛਾਣ ਦਿੰਦੇ ਹਨ | ਇਸ ਮੌਕੇ ਕਰਨਾਲ ਦੀ ਮੇਅਰ ਰੇਣੂ ਬਾਲਾ ਗੁਪਤਾ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ਵਿਚ ਸ਼ਿਰਕਤ ਕਰਦਿਆਂ ਨੌਜਵਾਨ ਸ਼ਕਤੀ ਦੇ ਇਸ ਅਦਭੁਤ ਸੰਗਮ 'ਚ ਆਏ ਹੋਏ ਭਾਗੀਦਾਰਾਂ ਦਾ ਕਰਨਾਲ ਦੀ ਧਰਤੀ 'ਤੇ ਸੁਆਗਤ ਕੀਤਾ | ਉਨ੍ਹਾਂ ਨੇ ਰਾਸ਼ਟਰੀ ਏਕਤਾ ਲਈ ਨਿਫਾ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ | ਇਸ ਦੌਰਾਨ ਹਰਿਆਣਾ ਮੂਕ ਬਧਿਰ ਸੋਸਾਇਟੀ ਦੀ ਪ੍ਰਧਾਨ ਮੇਘਾ ਭੰਡਾਰੀ ਨੇ ਨੌਜਵਾਨਾਂ ਨੂੰ ਵਿਸ਼ੇਸ਼ ਤੌਰ 'ਤੇ ਵਿਸ਼ੇਸ਼ ਯੋਗਤਾਵਾਂ ਵਾਲੇ ਬੱਚਿਆਂ ਦੇ ਵਿਕਾਸ ਵਿਚ ਅੱਗੇ ਆਉਣ ਦੀ ਅਪੀਲ ਕੀਤੀ | ਇਸ ਮੌਕੇ ਓਡੀਸ਼ਾ, ਕਰਨਾਟਕ ਤੇ ਨਾਗਾਲੈਂਡ ਦੀਆਂ ਟੀਮਾਂ ਵਲੋਂ ਰੰਗਾ-ਰੰਗ ਨਾਚ ਦੀਆਂ ਵਿਸ਼ੇਸ਼ ਪੇਸ਼ਕਾਰੀਆਂ ਦਿੱਤੀਆਂ ਗਈਆਂ | ਇਸ ਮੌਕੇ ਨਿਫਾ ਦੇ 20 ਮੈਂਬਰਾਂ ਨੂੰ 'ਰਾਸ਼ਟਰੀ ਕਰਮਯੋਗੀ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿਚ ਛੱਤੀਸਗੜ੍ਹ ਤੋਂ ਡਾ. ਪਿ੍ਯੰਕਾ ਬਿਸ਼ਾ, ਕਰਨਾਟਕ ਤੋਂ ਡਾ. ਅਸ਼ਵਿਨੀ ਅਲਵਾ, ਦਿੱਲੀ ਤੋਂ ਬ੍ਰਹਮ ਸਵਰੂਪ ਸ਼ਰਮਾ, ਮੋਹੰਮਦ ਇਮਰਾਨ, ਹਰਿਆਣਾ ਤੋਂ ਭੁਪਿੰਦਰ ਸਿੰਘ, ਹਿਤੇਸ਼ ਗੁਪਤਾ, ਮਨਿੰਦਰ ਸਿੰਘ, ਸ਼ਰਵਣ ਸ਼ਰਮਾ, ਚੰਡੀਗੜ੍ਹ ਤੋਂ ਰਾਕੇਸ਼ ਸਾਂਗਰ, ਪੰਜਾਬ ਤੋਂ ਸਚਪ੍ਰੀਤ ਸਿੰਘ, ਕੇਰਲ ਤੋਂ ਸ਼ਿਜਿਨ ਵਰਗੀਸ, ਉੱਤਰ ਪ੍ਰਦੇਸ਼ ਤੋਂ ਦਲੀਪ ਦੁਬੇ, ਤੇਲੰਗਾਨਾ ਤੋਂ ਯਾਦਵ ਰਾਜੂ, ਝਾਰਖੰਡ ਤੋਂ ਕੁੰਦਨ ਤਿਵਾਰੀ, ਕਰਨਾਲ (ਹਰਿਆਣਾ) ਤੋਂ ਮੁਕੁਲ ਗੁਪਤਾ, ਵਰੁਣ ਕਸ਼ਯਪ, ਅਰਵਿੰਦ ਸੰਧੂ, ਸਿਰਸਾ (ਹਰਿਆਣਾ) ਤੋਂ ਗੌਰਵ ਪੁਨੀਆ, ਦਲਬੀਰ ਸਿੰਘ ਸ਼ਾਮਿਲ ਹਨ | ਇਸ ਤੋਂ ਇਲਾਵਾ ਨਿਫਾ ਦੇ ਰਾਸ਼ਟਰੀ ਸੰਯੋਜਕ ਨੂੰ ਵੀ 25 ਸਾਲਾਂ ਦੇ ਯੋਗਦਾਨ ਲਈ ਵਿਸ਼ੇਸ਼ ਸਨਮਾਨ ਦਿੱਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਹਰਿਆਣਾ 'ਚ ਵਧ ਰਹੀ ਅਪਰਾਧ ਦਰ 'ਤੇ ਚਿੰਤਾ ਪ੍ਰਗਟਾਈ <br/> ਅਗਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਦੇਸ਼ ਤੇ ਰਾਜ ਤਰੱਕੀ ਦੇ ਸਿਖਰ 'ਤੇ ਹਨ...
Ad Position 24