18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਜੇਕਰ ਸਾਨੂੰ ਮੌਕਾ ਮਿਲਿਆ ਤਾਂ ਅਸੀਂ ਇਕ ਲੋਕ-ਅਨੁਕੂਲ, ਪਾਰਦਰਸ਼ੀ ਤੇ ਸਧਾਰਨ ਜੀ. ਐਸ. ਟੀ. ਪ੍ਰਣਾਲੀ ਲਾਗੂ ਕਰਾਂਗੇ- ਪਰਾਗ ਗਾਬਾ <br/>

Ad Position 21
No active advertisement
ਅਜੀਤ ਡੈਸਕ 28-09-2025
ਕਰਨਾਲ, 27 ਸਤੰਬਰ (ਗੁਰਮੀਤ ਸਿੰਘ ਸੱਗੂ)- ਸ਼ਹਿਰੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਪਰਾਗ ਗਾਬਾ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਨੇ ਜੀ. ਐਸ. ਟੀ. ਲਾਗੂ ਕਰਦੇ ਸਮੇਂ ਜਿਸ ਤਰ੍ਹਾਂ ਜਨਤਾ 'ਤੇ ਟੈਕਸ ਦਾ ਬੋਝ ਪਾਇਆ ਸੀ, ਉਸ ਬਾਰੇ ਕਿਸੇ ਨੂੰ ਕੋਈ ਸ਼ੰਕਾ ਨਹੀਂ | ਕਾਂਗਰਸ ਪਾਰਟੀ ਨੇ ਪਹਿਲਾਂ ਹੀ ਚਿਤਾਵਨੀ ਦਿੱਤੀ ਸੀ ਕਿ ਅਜਿਹਾ ਗੁੰਝਲਦਾਰ ਤੇ ਉੱਚ-ਦਰ ਵਾਲਾ ਜੀ. ਐਸ. ਟੀ. ਆਮ ਲੋਕਾਂ, ਛੋਟੇ ਕਾਰੋਬਾਰਾਂ ਤੇ ਮੱਧ ਵਰਗ ਲਈ ਵਿਨਾਸ਼ਕਾਰੀ ਸਾਬਿਤ ਹੋਵੇਗਾ | ਰਾਹੁਲ ਗਾਂਧੀ ਨੇ 2017 'ਚ ਸਪੱਸ਼ਟ ਤੌਰ 'ਤੇ ਕਿਹਾ ਸੀ ਕਿ ਲਾਗੂ ਕੀਤਾ ਜਾ ਰਿਹਾ ਜੀ. ਐਸ. ਟੀ. ਇਕ 'ਗੱਬਰ ਸਿੰਘ ਟੈਕਸ' ਹੈ ਤੇ ਇਸ ਦਾ ਸਿੱਧਾ ਅਸਰ ਆਮ ਲੋਕਾਂ ਦੀਆਂ ਜੇਬਾਂ 'ਤੇ ਪਵੇਗਾ | ਅੱਜ ਦੇਸ਼ ਇਹੀ ਕੁਝ ਹੁੰਦਾ ਦੇਖ ਰਿਹਾ ਹੈ | ਪਹਿਲਾਂ ਸਰਕਾਰ ਨੇ ਉੱਚੀਆਂ ਦਰਾਂ ਲਗਾ ਕੇ ਮਹਿੰਗਾਈ ਵਧਾ ਦਿੱਤੀ ਤੇ ਜਦੋਂ ਜਨਤਾ ਦਾ ਗੁੱਸਾ ਭੜਕਿਆ ਤਾਂ ਉਸ ਨੂੰ ਕੁਝ ਚੀਜ਼ਾਂ 'ਤੇ ਦਰਾਂ ਘਟਾਉਣ ਲਈ ਮਜਬੂਰ ਹੋਣਾ ਪਿਆ | ਉਨ੍ਹਾਂ ਕਿਹਾ ਕਿ ਜਦੋਂ ਜੀ. ਐਸ. ਟੀ. ਲਾਗੂ ਕੀਤਾ ਗਿਆ ਸੀ ਤਾਂ ਭਾਜਪਾ ਦੇ ਲੋਕਾਂ ਨੇ ਮਠਿਆਈਆਂ ਵੰਡ ਕੇ ਜਸ਼ਨ ਮਨਾਏ ਸਨ ਤੇ ਹੁਣ 8 ਸਾਲਾਂ ਬਾਅਦ ਉਹ ਇਸ 'ਚ ਬਦਲਾਅ ਕਰ ਰਹੇ ਹਨ ਤੇ ਪ੍ਰਸ਼ੰਸਾ ਪ੍ਰਾਪਤ ਕਰਨ ਲਈ ਮੁੜ ਮਠਿਆਈਆਂ ਵੰਡ ਰਹੇ ਹਨ | ਫ਼ਰਕ ਸਿਰਫ਼ ਇਹ ਹੈ ਕਿ ਗੰਗਾਧਰ ਨੇ ਜੀ. ਐਸ. ਟੀ. ਵਧਾਇਆ ਸੀ ਤੇ ਸ਼ਕਤੀਮਾਨ ਨੇ ਇਸ ਨੂੰ ਘਟਾ ਦਿੱਤਾ ਪਰ ਸੱਚਾਈ ਇਹ ਹੈ ਕਿ ਸ਼ਕਤੀਮਾਨ ਗੰਗਾਧਰ ਹੈ ਤੇ ਗੰਗਾਧਰ ਹੀ ਸ਼ਕਤੀਮਾਨ ਹੈ | ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਸਰਕਾਰ ਨੇ ਉਸ ਸਮੇਂ ਕਾਂਗਰਸ ਪਾਰਟੀ ਦੀ ਗੱਲ ਸੁਣੀ ਹੁੰਦੀ ਅਤੇ ਇਕ ਸਧਾਰਨ ਅਤੇ ਇਕਸਾਰ ਜੀ. ਐਸ. ਟੀ. ਪ੍ਰਣਾਲੀ ਲਾਗੂ ਹੁੰਦੀ ਅਤੇ ਦੇਸ਼ ਨੂੰ ਇਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪੈਂਦਾ | ਭਾਜਪਾ ਸਰਕਾਰ ਦਾ ਇਹ ਕਦਮ ਸਿਰਫ਼ ਚੋਣਾਂ 'ਚ ਲਾਭ ਲੈਣ ਵਾਲਾ ਕਦਮ ਹੈ ਅਤੇ ਜਨਤਕ ਸਹੂਲਤ ਲਈ ਇਸ ਤਰ੍ਹਾਂ ਨਹੀਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਜਨਤਾ ਨੂੰ ਭਰੋਸਾ ਦਿਵਾਉਂਦੀ ਹੈ ਕਿ ਜਦੋਂ ਸਾਨੂੰ ਮੌਕਾ ਮਿਲੇਗਾ ਤਾਂ ਅਸੀਂ ਇਕ ਲੋਕ-ਅਨੁਕੂਲ, ਪਾਰਦਰਸ਼ੀ ਅਤੇ ਸਧਾਰਨ ਜੀ. ਐਸ. ਟੀ. ਪ੍ਰਣਾਲੀ ਲਾਗੂ ਕਰਾਂਗੇ, ਜੋ ਕਿ ਵਪਾਰੀਆਂ, ਕਿਸਾਨਾਂ, ਮਜ਼ਦੂਰਾਂ ਅਤੇ ਮੱਧ ਵਰਗ ਨੂੰ ਰਾਹਤ ਪ੍ਰਦਾਨ ਕਰੇਗੀ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀ ਤਰਜ 'ਤੇ ਹਰਿਆਣਾ ਦੇ ਹੜ੍ਹ ਪੀੜਤ ਕਿਸਾਨਾਂ ਨੂੰ ਮਿਲੇ ਮੁਆਵਜ਼ਾ- ਹੈਪੀ ਰਾਣੀਆਂ <br/> ਅਗਲੀ ਖ਼ਬਰ ਨਵੀਂ ਸਿੱਖਿਆ ਨੀਤੀ 'ਤੇ ਸੀ.ਡੀ.ਐਲ.ਯੂ. 'ਚ ਕਰਵਾਇਆ ਵਾਦ-ਵਿਵਾਦ ਪੋਸਟਰ ਮੇਕਿੰਗ ਮੁਕਾਬਲਾ <br/>
Ad Position 24