07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਝੋਨੇ ਦੀ ਖਰੀਦ ਵਿਚ ਹੋ ਰਿਹੈ ਸੈਂਕੜੇ ਕਰੋੜ ਦਾ ਘੁਟਾਲਾ, ਵੱਡੇ ਲੋਕ ਸ਼ਾਮਿਲ-ਹੁੱਡਾ

Ad Position 21
repet_subhas-goyals [Copy P29]
ਅਜੀਤ ਡੈਸਕ 04-11-2025
ਕਰਨਾਲ, 3 ਨਵੰਬਰ (ਗੁਰਮੀਤ ਸਿੰਘ ਸੱਗੂ)-ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਇਕ ਵਾਰ ਫਿਰ ਕਰਨਾਲ ਵਿਚ ਕਿਸਾਨਾਂ ਅਤੇ ਆੜ੍ਹਤੀਆਂ ਦੇ ਵਿਚਕਾਰ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਲਈ ਪਹੁੰਚੇ | ਇਸ ਮੌਕੇ ਉਨ੍ਹਾਂ ਕਿਹਾ ਕਿ ਜਦੋਂ ਉਹ ਪਿਛਲੀ ਵਾਰੀ ਆਏ ਸਨ ਤਦ ਵੀ ਕਿਸਾਨਾਂ ਦੀ ਇਹੀ ਸ਼ਿਕਾਇਤ ਸੀ ਅਤੇ ਅੱਜ ਵੀ ਓਹੀ ਸ਼ਿਕਾਇਤ ਹੈ | ਉਨ੍ਹਾਂ ਕਿਹਾ ਕਿ ਸਰਕਾਰ ਐੱਮ. ਐੱਸ. ਪੀ. 'ਤੇ ਖਰੀਦ ਨਾ ਕਰਕੇ ਕਿਸਾਨਾਂ ਨਾਲ ਲੁੱਟ ਕਰ ਰਹੀ ਹੈ | ਹਰ ਵਾਰ ਫਸਲ ਖਰੀਦ ਵਿਚ ਕਿਸਾਨਾਂ ਨਾਲ ਘੋਟਾਲਾ ਹੁੰਦਾ ਹੈ | ਇਸ ਵਾਰ ਵੀ ਝੋਨੇ ਦੀ ਖਰੀਦ ਵਿਚ ਕਰਨਾਲ ਵਿਚ ਵੱਡਾ ਘੋਟਾਲਾ ਬੇਨਕਾਬ ਹੋਇਆ ਹੈ, ਪਰ ਵੱਡੇ ਮਗਰਮੱਛਾਂ 'ਤੇ ਕਾਰਵਾਈ ਕਰਨ ਦੀ ਬਜਾਏ ਸਰਕਾਰ ਨੇ ਇਕ ਛੋਟੇ ਕਰਮਚਾਰੀ 'ਤੇ ਕਾਰਵਾਈ ਕਰਕੇ ਵੱਡੇ ਘੋਟਾਲੇ ਨੂੰ ਦਬਾ ਦਿੱਤਾ | ਉਨ੍ਹਾਂ ਕਿਹਾ ਕਿ ਅਸਲ ਗੱਲ ਇਹ ਹੈ ਕਿ ਇਹ ਘੋਟਾਲਾ ਸਿਰਫ ਕਰਨਾਲ ਤੱਕ ਸੀਮਿਤ ਨਹੀਂ ਹੈ, ਸਾਰੇ ਹਰਿਆਣਾ ਵਿਚ ਸੈਂਕੜਿਆਂ ਕਰੋੜ ਰੁਪਏ ਦਾ ਘੋਟਾਲਾ ਕੀਤਾ ਜਾ ਰਿਹਾ ਹੈ | ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਹੁੱਡਾ ਨੇ ਕਿਹਾ ਕਿ ਭਾਜਪਾ ਸਰਕਾਰ ਵਿਚ ਪਹਿਲਾਂ ਵੀ ਹਰਿਆਣਾ ਵਿਚ ਸੈਂਕੜਿਆਂ ਹਜ਼ਾਰਾਂ ਕਰੋੜ ਦੀ ਮਾਈਨਿੰਗ, ਸ਼ਰਾਬ ਅਤੇ ਹੋਰ ਘੋਟਾਲੇ ਹੋ ਚੁੱਕੇ ਹਨ, ਜਿਨ੍ਹਾਂ ਦੀ ਜਾਂਚ ਲਈ ਸਿੱਟ ਤਾਂ ਬਣਾਈ ਗਈ, ਪਰ ਉਨ੍ਹਾਂ ਦੀ ਰਿਪੋਰਟ ਕਦੇ ਸਾਹਮਣੇ ਨਹੀਂ ਆਈ | ਕਿਸਾਨਾਂ ਨੂੰ ਐੱਮ. ਐੱਸ. ਪੀ. ਤੋਂ 500 ਤੋਂ 800 ਰੁਪਏ ਘੱਟ ਰੇਟ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਫਸਲ ਨਾ ਖਰੀਦਣ ਦੇ ਰੋਜ਼ਾਨਾ ਨਵੇਂ ਬਹਾਨੇ ਲੱਭੇ ਜਾਂਦੇ ਹਨ ਅਤੇ ਕਿਸਾਨਾਂ ਦੀ ਫਸਲ ਨੂੰ ਔਣੇ-ਪੌਣੇ ਭਾਅ 'ਤੇ ਖਰੀਦਿਆ ਜਾਂਦਾ ਹੈ | ਝੋਨਾ, ਬਾਜਰਾ, ਕਪਾਹ, ਮੂੰਗ ਆਦਿ ਹਰ ਫਸਲ ਨੂੰ ਐੱਮ. ਐੱਸ. ਪੀ. ਤੋਂ ਘੱਟ ਰੇਟ 'ਤੇ ਖਰੀਦ ਕੇ ਕਿਸਾਨਾਂ ਨੂੰ ਵੱਡਾ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ | ਹੁੱਡਾ ਨੇ ਕਿਹਾ ਕਿ ਜਦੋਂ ਤੱਕ ਕਿਸੇ ਰਾਜ ਦੀ ਕਾਨੂੰਨ-ਵਿਵਸਥਾ ਬਿਹਤਰ ਨਹੀਂ ਹੋਵੇਗੀ, ਉਦੋਂ ਤੱਕ ਉਹ ਤਰੱਕੀ ਨਹੀਂ ਕਰ ਸਕਦਾ | ਹਰਿਆਣਾ ਵਿਚ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ | ਅਪਰਾਧਿਕ ਸੰਗਠਨਾਂ ਦੇ ਡਰ ਕਰਕੇ ਹਰਿਆਣਾ ਵਿਚ ਕੋਈ ਵੀ ਨਿਵੇਸ਼ ਕਰਨ ਲਈ ਤਿਆਰ ਨਹੀਂ ਹੈ, ਜੋ ਬੇਰੁਜ਼ਗਾਰੀ ਦੀ ਵੱਡੀ ਵਜ੍ਹਾ ਹੈ | ਭਾਜਪਾ ਸਰਕਾਰ ਵਲੋਂ ਫੈਲਾਈ ਗਈ ਭਿਆਨਕ ਬੇਰੁਜ਼ਗਾਰੀ ਕਰਕੇ ਹਰਿਆਣਾ ਦੇ ਹਜ਼ਾਰਾਂ ਪਰਿਵਾਰ ਬਰਬਾਦੀ ਦੇ ਕਿਨਾਰੇ ਪਹੁੰਚ ਗਏ ਹਨ | ਅਮਰੀਕਾ ਵਲੋਂ ਲਗਾਤਾਰ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਬੇਇਜ਼ਤ ਕਰਕੇ ਦੇਸ਼ 'ਚੋਂ ਕੱਢਿਆ ਜਾ ਰਿਹਾ ਹੈ, ਜਿਨ੍ਹਾਂ ਵਿਚ ਸਭ ਤੋਂ ਵੱਧ ਗਿਣਤੀ ਹਰਿਆਣਾ ਦੇ ਨੌਜਵਾਨਾਂ ਦੀ ਹੈ | ਉਨ੍ਹਾਂ ਕਿਹਾ ਕਿ ਚੋਣਾਂ ਦੇ ਸਮੇਂ ਵੋਟਾਂ ਲੈਣ ਲਈ ਭਾਜਪਾ ਨੇ ਝੂਠੇ ਵਾਅਦੇ ਕੀਤੇ ਅਤੇ ਲੱਖਾਂ ਲੋਕਾਂ ਦੇ ਬੀਪੀਐਲ ਕਾਰਡ ਬਣਾਏ ਗਏ, ਕੌਸ਼ਲ ਰੋਜ਼ਗਾਰ ਨਿਗਮ ਕਰਮਚਾਰੀਆਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਗਿਆ ਤੇ ਦੋ ਲੱਖ ਨੌਕਰੀਆਂ ਦੇਣ ਦਾ ਐਲਾਨ ਕੀਤਾ ਗਿਆ, ਪਰ ਇਨ੍ਹਾਂ ਵਿਚੋਂ ਭਾਜਪਾ ਨੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ | ਉਲਟ ਕੌਸ਼ਲ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ ਅਤੇ ਗਰੀਬਾਂ ਦੇ ਰਾਸ਼ਨ ਕਾਰਡ ਕੱਟੇ ਜਾ ਰਹੇ ਹਨ | ਮਹਿਲਾਵਾਂ ਨੂੰ 2100 ਰੁਪਏ ਦੇਣ ਦਾ ਵਾਅਦਾ ਵੀ ਝੂਠਾ ਸਾਬਤ ਹੋਇਆ | ਚੋਣਾਂ ਵਿਚ 85 ਲੱਖ ਮਹਿਲਾਵਾਂ ਨੂੰ 2100 ਰੁਪਏ ਦੇਣ ਦਾ ਵਾਅਦਾ ਕਰਕੇ ਭਾਜਪਾ ਹੁਣ ਗਿਣਤੀ ਦੇ ਲਾਭਪਾਤਰੀਆਂ ਨੂੰ ਰਕਮ ਦੇ ਕੇ ਆਪਣੇ ਐਲਾਨ ਤੋਂ ਪੱਲਾ ਝਾੜ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਸੰਤ ਮੈਨੇਜਰ ਸਾਹਿਬ ਦੇ ਜਨਮ ਦਿਨ 'ਤੇ ਕਰਵਾਇਆ ਸਤਿਸੰਗ ਅਗਲੀ ਖ਼ਬਰ ਕੇਂਦਰੀ ਮੰਤਰੀ ਮਨੋਹਰ ਲਾਲ ਨੇ ਏਕਤਾ ਮਾਰਚ ਵਿਚ ਸ਼ਿਰਕਤ ਕੀਤੀ
Ad Position 24