29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਸਰਕਾਰੀ ਸੈਕੰਡਰੀ ਸਕੂਲ ਕਮਾਣਾ ਵਿਖੇ ਚੇਤਨਾ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 22-11-2025
ਰਤੀਆ, 21 ਨਵੰਬਰ (ਬੇਅੰਤ ਕੌਰ ਮੰਡੇਰ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਣਾ ਵਿਖੇ ਪਿ੍ੰਸੀਪਲ ਜੈ ਭਗਵਾਨ ਦੀ ਪ੍ਰਧਾਨਗੀ ਹੇਠ ਸ਼ਹੀਦ ਦਵਿੰਦਰ ਸਿੰਘ ਦੇ 24ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਚੇਤਨਾ ਸਮਾਰੋਹ ਕੀਤਾ ਗਿਆ | ਬਾਰਵੀਂ ਜਮਾਤ ਦੇ ਵਿਦਿਆਰਥੀ ਦੀਪਕ ਨੇ ਸ਼ਹੀਦ ਦੀ ਜੀਵਨੀ ਪੇਸ਼ ਕੀਤੀ ਅਤੇ ਦੱਸਿਆ ਕਿ ਉਸ ਨੇ 19 ਜਨਵਰੀ, 2001 ਨੂੰ ਕੁਪਵਾੜਾ ਖੇਤਰ ਵਿੱਚ ਦੋ ਅੱਤਵਾਦੀਆਂ ਨੂੰ ਮਾਰ ਕੇ ਸ਼ਹਾਦਤ ਪ੍ਰਾਪਤ ਕੀਤੀ ਸੀ | ਪਿ੍ੰਸੀਪਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਹੀ ਅਸੀਂ ਅਜਾਦ ਹਾਂ | ਇਸ ਮੌਕੇ ਬੱਚਿਆਂ ਨੇ ਨਸ਼ਾ ਭਜਾਓ, ਸਮਾਜ ਬਚਾਓ ਅਤੇ ਵਾਤਾਵਰਣ ਬਚਾਓ, ਜੀਵਨ ਬਚਾਓ ਦੇ ਨਾਅਰੇ ਲਗਾਏ | ਸਮਾਗਮ ਵਿੱਚ ਪਿ੍ੰਸੀਪਲ ਜੈ ਭਗਵਾਨ, ਡੀਪੀਈ ਹਰਵਿੰਦਰ ਸਿੰਘ, ਅਨਿਲ ਕੁਮਾਰ, ਅੰਜੂ ਮਹਿਤਾ, ਅਰੀਤਾ ਰਾਣੀ ਅਤੇ ਸਟਾਫ਼ ਨੇ ਸ਼ਰਧਾਂਜਲੀ ਭੇਟ ਕੀਤੀ |
Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਫਾਰ ਗਰਲਜ਼ ਯਮੁਨਾਨਗਰ ਵਿਖੇ ਨੈਚਰੋਪੈਥੀ ਹਫ਼ਤਾ ਮਨਾਇਆ ਅਗਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਜਾਇਆ ਨਗਰ ਕੀਰਤਨ ਨਗਰ ਕੀਰਤਨ ਦਾ ਹਰ ਪਿੰਡ ਅਤੇ ਕਸਬ...
Ad Position 24