26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਗ੍ਰੀਨਵੇਜ਼ ਸਕੂਲ ਰੁੜਕੀ ਹੀਰਾਂ ਵਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੈਦਲ ਯਾਤਰਾ

Ad Position 21
No active advertisement
ਅਜੀਤ ਡੈਸਕ 24-11-2025
ਸ੍ਰੀ ਚਮਕੌਰ ਸਾਹਿਬ, 23 ਨਵੰਬਰ (ਜਗਮੋਹਣ ਸਿੰਘ ਨਾਰੰਗ)-ਗ੍ਰੀਨਵੇਜ ਸਕੂਲ ਰੁੜਕੀ ਹੀਰਾਂ ਵਲੋਂ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰੁੜਕੀ ਹੀਰਾਂ ਤੋਂ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਸ੍ਰੀ ਚਮਕੌਰ ਸਾਹਿਬ ਤੱਕ ਪੈਦਲ ਯਾਤਰਾ ਕੀਤੀ ਗਈ, ਜਿਸ 'ਚ ਸਮੂਹ ਵਿਦਿਆਰਥੀਆਂ ਤੇ ਸਟਾਫ਼ ਮੈਂਬਰਾਂ ਨੇ ਸਤਿਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਕਰਦਿਆਂ ਅਤੇ ਜੈਕਾਰੇ ਗੰੂਜਦਿਆਂ ਸਮੁੱਚਾ ਰਾਸਤਾ ਤੈਅ ਕੀਤਾ | ਇਸ ਤੋਂ ਪਹਿਲਾਂ ਅਧਿਆਪਕ ਬਲਤੇਜ ਸਿੰਘ ਨੇ ਗੁਰੂ ਸਾਹਿਬਾਨ ਦੀ ਸ਼ਹਾਦਤ ਦੀ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨੂੰ ਸ਼ੋ੍ਰਮਣੀ ਕਮੇਟੀ ਤੇ ਸਰਕਾਰਾਂ ਵਲੋਂ ਮਨਾਏ ਜਾ ਰਹੇ 350ਵੇਂ ਸ਼ਹੀਦੀ ਦਿਹਾੜੇ ਬਾਰੇ ਵਿਸਥਾਰਪੂਰਵਕ ਜਾਣੂ ਕਰਵਾਇਆ | ਉਪਰੰਤ ਰਹਿਤ ਮਰਿਆਦਾ ਅਨੁਸਾਰ ਅਰਦਾਸ ਬੇਨਤੀ ਕੀਤੀ ਗਈ | ਸੰਸਥਾ ਦੇ ਐਮ. ਡੀ. ਹਰਜਿੰਦਰ ਸਿੰਘ ਮੱਲ੍ਹੀ ਨੇ ਗੁਰੂ ਤੇਗ਼ ਬਹਾਦਰ ਸਾਹਿਬ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਦੀ ਸ਼ਹਾਦਤ ਨੂੰ ਨਤਮਸਤਕ ਹੁੰਦਿਆਂ ਦੱਸਿਆ ਕਿ ਬੱਚਿਆਂ ਨੂੰ ਸਿੱਖ ਧਰਮ ਦੇ ਮਾਣਮੱਤੇ ਇਤਿਹਾਸ ਨਾਲ ਜੋੜਨ ਦਾ ਇਹ ਇਕ ਵਿਸ਼ੇਸ਼ ਉਪਰਾਲਾ ਹੈ | ਇਹ ਯਾਤਰਾ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਸਕੂਲ ਵਲੋਂ ਰੁਮਾਲਾ ਸਾਹਿਬ ਤੇ ਕੜਾਹਿ ਪ੍ਰਸ਼ਾਦ ਭੇਟ ਕਰ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕਰਵਾਉਣ ਤੋਂ ਬਾਅਦ ਸੰਪੂਰਨ ਹੋਈ | ਇਸ ਮੌਕੇ ਚੇਅਰਮੈਨ ਗੁਰਮੁੱਖ ਸਿੰਘ ਮੱਲ੍ਹੀ, ਐਮ. ਡੀ. ਹਰਜਿੰਦਰ ਸਿੰਘ ਮੱਲ੍ਹੀ, ਪਿੰ੍ਰਸੀਪਲ ਮੁਕੇਸ਼ ਕੁਮਾਰ ਅਗਰਵਾਲ, ਵਾਈਸ ਪਿ੍ੰਸੀਪਲ ਨੀਸ਼ਾ ਠਾਕੁਰ, ਐਡਮਿਨ ਸੰਦੀਪ ਕੌਰ, ਹਰਿੰਦਰ ਸਿੰਘ ਸਮੇਤ ਸਮੂਹ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਸੇਵਾ ਮੁਕਤ ਕਰਮਚਾਰੀ ਭਲਾਈ ਸੁਸਾਇਟੀ ਵਲੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਐਲਾਨਣ ਦੀ ਮੰਗ ਅਗਲੀ ਖ਼ਬਰ ਨਵੀਨ ਜਿੰਦਲ ਫਾਊਾਡੇਸ਼ਨ ਪਵੇਲੀਅਨ ਨੇ ਸਕਾਲਰਸ਼ਿਪ ਅਤੇ ਹੁਨਰ ਪ੍ਰਦਰਸ਼ਨੀ 'ਚ ਹੋ ਰਹੀ ਹੈ ਵੱਡੀ ਭੀੜ <br/>
Ad Position 24