ਭਗੌੜੇ ਨੂੰ ਪੁਲਿਸ ਨੇ ਕੀਤਾ ਕਾਬੂ
ਨਵੀਂ ਦਿੱਲੀ, 25 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਕੇਂਦਰੀ ਜ਼ਿਲ੍ਹੇ ਦੇ ਥਾਣਾ ਨੱਬੀ ਕਰੀਮ ਦੀ ਪੁਲਿਸ ਵਲੋਂ ਲਗਾਤਾਰ ਤਕਨੀਕੀ ਅਤੇ ਮੈਨੂਅਲ ਨਿਗਰਾਨੀ ਕਰਦੇ ਹੋਏ 29 ਪੁਰਾਣੇ ਅਪਰਾਧਿਕ ਮਾਮਲਿਆਂ ਵਿਚ ਸ਼ਾਮਿਲ ਇਕ ਭਗੌੜੇ ਐਲਾਨੇ ਗਏ ਮੁਜਰਮ ਨੂੰ ਗ੍ਰਿਫ਼ਤਾਰ ਕੀਤਾ ਹੈ।
ਨਵੀਂ ਦਿੱਲੀ, 25 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਕੇਂਦਰੀ ਜ਼ਿਲ੍ਹੇ ਦੇ ਥਾਣਾ ਨੱਬੀ ਕਰੀਮ ਦੀ ਪੁਲਿਸ ਵਲੋਂ ਲਗਾਤਾਰ ਤਕਨੀਕੀ ਅਤੇ ਮੈਨੂਅਲ ਨਿਗਰਾਨੀ ਕਰਦੇ ਹੋਏ 29 ਪੁਰਾਣੇ ਅਪਰਾਧਿਕ ਮਾਮਲਿਆਂ ਵਿਚ ਸ਼ਾਮਿਲ ਇਕ ਭਗੌੜੇ ਐਲਾਨੇ ਗਏ ਮੁਜਰਮ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਮੁਜਰਮ ਥਾਣਾ ਜੋਤੀ ਨਗਰ ਦੇ ਲੁੱਟ-ਖੋਹ ਅਤੇ ਹੋਰ ਮਾਮਲਿਆਂ ਵਿਚ ਵੀ ਸ਼ਾਮਿਲ ਹੈ। ਇਹ ਮੁਜਰਮ ਲਗਾਤਾਰ ਪੁਲਿਸ ਕੋਲੋਂ ਬਚ ਰਿਹਾ ਸੀ। ਹਾਲਾਂਕਿ ਪੁਲਿਸ ਨੇ ਇਸ ਨੂੰ ਫੜਨ ਲਈ ਅਨੇਕਾਂ ਥਾਵਾਂ ’ਤੇ ਛਾਪੇ ਮਾਰਨ ਦੇ ਨਾਲ-ਨਾਲ ਕਈ ਪੱਖਾਂ ਤੋਂ ਨਿਗਰਾਨੀ ਰੱਖੀ ਪਰ ਇਹ ਪੁਲਿਸ ਦੇ ਧੱਕੇ ਨਹੀਂ ਚੜ੍ਹ ਸਕਿਆ। ਮੁਜਰਮ ਦਾ ਨਾਂਅ ਚੰਦ ਮੁਹੰਮਦ (39) ਹੈ ਜੋ ਕਿ ਵਜ਼ੀਰਾਬਾਦ, ਦਿੱਲੀ ਦਾ ਰਹਿਣ ਵਾਲਾ ਹੈ। ਇਸ ਨੂੰ ਫੜਨ ਲਈ ਵਿਸ਼ੇਸ਼ ਤੌਰ ’ਤੇ ਇਕ ਟੀਮ ਦਾ ਵੀ ਗਠਨ ਕੀਤਾ ਗਿਆ ਸੀ ਪਰ ਇਹ ਹਰ ਵਾਰ ਪੁਲਿਸ ਦੀ ਨਜ਼ਰ ਤੋਂ ਬਚਦਾ ਰਿਹਾ। ਇਸ ਮੁਜਰਮ ਬਾਰੇ ਪੁਲਿਸ ਨੂੰ ਭਰੋਸੇਯੋਗ ਜਾਣਕਾਰੀ ਮਿਲੀ ਅਤੇ ਵਜ਼ੀਰਾਬਾਦ ਇਲਾਕੇ ਵਿਚੋਂ ਇਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਮਾਮਲੇ ਦਰਜ ਕਰ ਕੇ ਇਸ ਤੋਂ ਪੁੱਛ-ਪੜਤਾਲ ਕਰ ਰਹੀ ਹੈ।