26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕੀਆਂ

Ad Position 21
No active advertisement
ਅਜੀਤ ਡੈਸਕ 24-11-2025
ਨੰਗਲ, 23 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਕੇਂਦਰ ਸਰਕਾਰ ਵਲੋਂ ਚਾਰ ਲੇਬਰ ਕੋਡ ਦਾ ਵਿਰੋਧ ਕਰਨ ਲਈ ਵੱਖ-ਵੱਖ ਜਥੇਬੰਦੀਆਂ ਨੇ ਤਹਿਸੀਲ ਕੰਪਲੈਕਸ ਮੂਹਰੇ ਕਾਪੀਆਂ ਫੂਕ ਕੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਵੱਖ-ਵੱਖ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਮਜ਼ਦੂਰ ਵਿਰੋਧੀ ਕਾਨੂੰਨ ਲਾਗੂ ਕਰ ਰਹੀ ਹੈ | ਮੋਦੀ ਦੀ ਅਗਵਾਈ ਵਾਲੀ ਭਾਰਤ ਦੀ ਕੇਂਦਰੀ ਸਰਕਾਰ ਨੇ ਮਜ਼ਦੂਰ ਮਾਰੂ 4 ਲੇਬਰ ਕੋਡ ਅੱਜ ਤੋਂ ਹੀ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ | ਨਾਲ ਹੀ ਪੂਰੇ ਦੇਸ਼ ਦੀ ਆਮ ਜਨਤਾ ਨੂੰ ਗੁੰਮਰਾਹ ਕਰਨ ਲਈ ਕੂੜ ਪ੍ਰਚਾਰ ਕਰਨ ਲਈ ਵਿਸ਼ਾਲ ਪੈਮਾਨੇ 'ਤੇ ਮੁਹਿੰਮ ਸ਼ੁਰੂ ਕਰ ਦਿੱਤੀ ਹੈ | ਪ੍ਰਚਾਰ ਕਰਨ ਲਈ ਅੱਜ ਹੀ 8 ਸਫਿਆਂ ਦਾ ਇਕ ਫੋਲਡਰ ਵੀ ਜਾਰੀ ਕਰ ਦਿੱਤਾ ਹੈ | ਇਸ ਮੌਕੇ ਮਜ਼ਦੂਰ ਕਿਸਾਨ ਆਗੂਆਂ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਮਜ਼ਦੂਰ ਪੱਖੀ ਬਣੇ ਕਾਨੂੰਨਾਂ ਨੂੰ ਖਤਮ ਕਰ ਦਿੱਤਾ ਗਿਆ ਹੈ | ਦੇਸ਼ ਦੇ ਕਿਰਤੀ ਲੋਕਾਂ ਨਾਲ ਇਹ ਬਹੁਤ ਵੱਡਾ ਧ੍ਰੋਹ ਹੈ | ਇਨ੍ਹਾਂ ਕਾਨੂੰਨਾਂ ਨਾਲ ਕਾਰਪੋਰੇਟ ਘਰਾਣਿਆਂ, ਸਰਮਾਏਦਾਰਾ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ | ਮਜ਼ਦੂਰਾਂ ਕੋਲੋਂ ਯੂਨੀਅਨਾਂ ਬਣਾਉਣ ਦਾ ਹੱਕ ਲਿਆ ਹੈ | ਪਹਿਲਾਂ ਮਜ਼ਦੂਰ ਅੱਠ ਘੰਟੇ ਕੰਮ ਕਰਦਾ ਸੀ, ਪਰ ਹੁਣ 12 ਘੰਟੇ ਕੰਮ ਕਰਨਾ ਪੈਵੇਗਾ | ਇਸ ਮੌਕੇ ਸੀਟੂ ਦੇ ਆਗੂ ਪ੍ਰਾਣ ਨਾਥ, ਏਟਕ ਦੇ ਆਗੂ ਬਾਬਾ ਹਰਵੰਤ ਸਿੰਘ, ਰੋਡਵੇਜ਼ ਯੂਨੀਅਨ ਦੇ ਆਗੂ ਦਿਆਲ ਮਾਹੀ, ਕੁੱਲ ਹਿੰਦ ਕਿਸਾਨ ਸਭਾ ਦੇ ਜਿਲਾ ਪ੍ਰਧਾਨ ਕਾਮਰੇਡ ਸੁਰਜੀਤ ਸਿੰਘ ਢੇਰ, ਰਕੇਸ਼ ਬਾਲੀ ਕਲਸੇੜਾ, ਅਜੈਬ ਸਿੰਘ ਨੰਗਲ, ਨਰਿੰਦਰ ਸਿੰਘ, ਸਤਨਾਮ ਸਿੰਘ ਸ਼ੇਰਾ, ਹਰੀਸ਼ ਕੁਮਾਰ, ਪਲਵਿੰਦਰ ਸਿੰਘ, ਰਮੇਸ਼ ਕੁਮਾਰ, ਸੰਸਾਰ ਚੰਦ, ਅਸ਼ੋਕ ਕੁਮਾਰ, ਸੁਰਜੀਤ ਸਿੰਘ ਨੰਗਲ, ਜਰਨੈਲ ਸਿੰਘ ਏਟਕ ਆਗੂ, ਗੁਰਨਾਮ ਸਿੰਘ ਜੁਆਇੰਟ ਸਕੱਤਰ ਆਦਿ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀ ਖ਼ੁਦਕੁਸ਼ੀ ਮਾਮਲੇ 'ਚ ਸਕੂਲ ਸਟਾਫ਼ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ-ਮਲਸੀਆਂ ਅਗਲੀ ਖ਼ਬਰ ਸ਼ਹੀਦੀ ਨਗਰ ਕੀਰਤਨ ਦਾ ਸ੍ਰੀ ਚਮਕੌਰ ਸਾਹਿਬ ਪੁੱਜਣ 'ਤੇ ਸਵਾਗਤ, ਫੁੱਲਾਂ ਦੀ ਕੀਤੀ ਵਰਖਾ
Ad Position 24