ਨਵੀਂ ਦਿੱਲੀ, 23 ਨਵੰਬਰ (ਜਗਤਾਰ ਸਿੰਘ)-ਪੱਛਮੀ ਦਿੱਲੀ ਦੀ ਸੁਹਿਰਦ ਸੰਸਥਾ 'ਗੁਰਬਾਜ਼ 1313 ਫਾਊਾਡੇਸ਼ਨ' ਵੱਲੋਂ ਵਿਸ਼ਨੂੰ ਗਾਰਡਨ ਇਲਾਕੇ ਵਿਖੇ ਸਥਿਤ ਗੁਰਦੁਆਰਾ ਨਾਨਕ ਵਾੜਾ (ਪੰਜਾਬੀ ਮਾਰਕਿਟ) ਵਿਖੇ ਅੱਖਾਂ ਦੀ ਜਾਂਚ ਦਾ ਕੈਂਪ ਲਗਾਇਆ ਗਿਆ ¢ ਸਥਾਨਕ ਗੁਰਦੁਆਰਾ ਕਮੇਟੀ ਅਤੇ ਤਾਰਾ ਸੰਸਥਾਨ ੳਦੈਪੁਰ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਵਿਚ ਵੱਡੀ ਗਿਣਤੀ ਵਿਚ ਲੋਕਾਂ ਦੀਆਂ ਅੱਖਾਂ ਦੀ ਮੁਫ਼ਤ ਜਾਂਚ ਕੀਤੀ ਗਈ¢ ਸੰਸਥਾ ਦੇ ਪ੍ਰਧਾਨ ਗੁਰਚਰਨ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਕੈਂਪ ਵਿਚ ਪੁੱਜਣ ਵਾਲੇ ਸਾਰੇ ਲੋਕਾਂ ਦੀਆਂ ਅੱਖਾਂ ਨਾਲ ਸਬੰਧਿਤ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੇ ਮੁਫ਼ਤ ਟੈਸਟ ਕੀਤੇ ਗਏ ਅਤੇ ਲੋੜਵੰਦਾਂ ਨੂੰ ਅੱਖਾਂ ਦੀ ਦਵਾਈ ਵੀ ਮੁਫ਼ਤ ਦਿੱਤੀ ਗਈ ¢ ਇਸ ਤੋਂ ਇਲਾਵਾ ਸੰਸਥਾ ਵੱਲੋਂ ਮਰੀਜ਼ਾਂ ਨੂੰ ਐਨਕਾਂ ਵੀ ਮੁਫ਼ਤ ਦਿੱਤੀ ਗਈਆਂ ¢ ਇਸ ਦੌਰਾਨ ਕਈ ਮਰੀਜ਼ਾਂ ਦੇ ਮੋਤੀਆਬਿੰਦ ਦੀ ਜਾਂਚ ਵੀ ਕੀਤੀ ਗਈ ¢ ਸ. ਬਾਜਵਾ ਨੇ ਇਸ ਕੈਂਪ ਵਿਚ ਸਹਿਯੋਗ ਦੇਣ ਲਈ ਗੁਰਦੁਆਰਾ ਨਾਨਕ ਵਾੜਾ (ਭਾਟ ਸਿੱਖ ਸੰਗਤ ਮੁਲਤਾਨ) ਕਮੇਟੀ ਦੇ ਚੇਅਰਮੈਨ ਗਿਆਨ ਸਿੰਘ,ਪ੍ਰਧਾਨ ਮਲਕੀਤ ਸਿੰਘ ,ਮੀਤ ਪ੍ਰਧਾਨ ਅੰਮਿ੍ਤ ਸਿੰਘ ਸਮੇਤ ਹੋਰਨਾ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਸੰਗਤਾਂ ਦੀ ਸੇਵਾ ਵਾਸਤੇ ਅਸੀਂ ਹਮੇਸ਼ਾ ਤਤਪਰ ਰਹਾਂਗੇ ¢ ਇਸ ਕੈਂਪ ਵਿਚ ਸੰਸਥਾ ਦੇ ਚੇਅਰਮੈਨ ਜਸਮੇਰ ਸਿੰਘ, ਜਨਰਲ ਸਕੱਤਰ ਸ਼ਰਨਜੀਤ ਸਿੰਘ ਸਮੇਤ ਸੰਸਥਾ ਦੇ ਵਲੰਟੀਅਰਾਂ ਨੇ ਆਪਣੀ ਆਪਣੀ ਸੇਵਾ ਨਿਭਾਈ ¢