ਸਿਰਸਾ, 24 ਨਵੰਬਰ (ਭੁਪਿੰਦਰ ਪੰਨੀਵਾਲੀਆ)-ਸਿਰਸਾ ਪੁਲਿਸ ਦੇ ਸਾਈਬਰ ਥਾਣੇ ਦੀ ਇਕ ਟੀਮ ਸਾਈਬਰ ਠੱਗੀ ਮਾਰਨ ਦੇ ਮਾਮਲੇ 'ਚ ਇਕ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਅਲਪੇਸ਼ ਕੁਮਾਰ ਪੁੱਤਰ ਭੂਰਾ ਭਾਈ ਦਰਜੀ, ਵਾਸੀ ਧੂਵਾ, ਬਨਾਸਕਾਂਠਾ ਗੁਜਰਾਤ ਵਜੋਂ ਹੋਈ ਹੈ | ਐਸ. ਪੀ. ਦੀਪਕ ਸਹਾਰਨ ਨੇ ਦੱਸਿਆ ਹੈ ਕਿ ਪਿਛਲੇ ਸਾਲ ਦਸੰਬਰ ਵਿਚ ਵਿਕਾਸ ਕੁਮਾਰ ਨੇ ਪੁਲਿਸ ਕੋਲ ਦਰਜ ਕਰਵਾਈ ਸੀ ਕਿ ਕਿਸੇ ਅਣਜਾਣ ਵਿਅਕਤੀ ਨੇ ਵਟਸਅਪ 'ਤੇ ਕਾਲ ਕਰਕੇ ਥੋੜੇ ਦਿਨਾਂ 'ਚ ਨਿਵੇਸ਼ ਕਰਕੇ ਮੋਟਾ ਮੁਨਾਫਾ ਕਮਾਉਣ ਦਾ ਲਾਲਚ ਦਿੱਤਾ | ਪੀੜਤ ਵਿਅਕਤੀ ਨੇ ਲਾਲਚ ਵਿਚ ਆ ਕੇ ਵੱਖ-ਵੱਖ ਸਮੇਂ ਸੱਤ ਲੱਖ ਚਾਲੀ ਹਜ਼ਾਰ ਦਾ ਕੰਪਨੀ 'ਚ ਨਿਵੇਸ਼ ਕਰ ਦਿੱਤਾ ਪਰ ਜਦੋਂ ਉਹ ਆਪਣੇ ਪੈਸੇ ਮੁਨਾਫੇ ਸਮੇਤ ਵਾਪਸ ਲੈਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਦਿੱਤਾ ਗਿਆ ਲਿੰਕ ਖ਼ਤਮ ਹੋ ਗਿਆ | ਪੀੜਤ ਦੀ ਸ਼ਿਕਾਇਤ 'ਤੇ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਜਾਂਚ ਉਪਰੰਤ ਅਹਿਮ ਸੁਰਾਗ ਲਾ ਕੇ ਉਕਕ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ |