13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਸੁਲਤਾਨਪੁਰੀਆ ਦੇ ਮਨਦੀਪ ਬਰਾੜ ਨੇ ਜਿੱਤੀ 50 ਲੱਖ ਰੁਪਏ ਦੀ ਲਾਟਰੀ

ਸਿਰਸਾ, 13 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੇ ਪਿੰਡ ਸੁਲਤਾਨਪੁਰੀਆ ਦੇ ਵਸਨੀਕ ਮਨਦੀਪ ਬਰਾੜ ਨੇ ਪੰਜਾਬ ਸਟੇਟ ਡੀਅਰ-1000 ਤਿਮਾਹੀ ਲਾਟਰੀ ਦਾ 50 ਲੱਖ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ। ਇਸ ਅਚਾਨਕ ਮਿਲੀ ਸਫਲਤਾ ਨਾਲ ਪੂਰੇ ਪਰਿਵਾਰ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਤਿਉਹਾਰਾਂ ਦਾ ਮਾਹੌਲ ਹੋਰ ਵੀ ਖ਼ੁਸ਼ਗਵਾਰ ਹੋ ਗਿਆ ਹੈ।

Ad Position 21
No active advertisement
ਅਜੀਤ ਡੈਸਕ 14-10-2026
ਸਿਰਸਾ, 13 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੇ ਪਿੰਡ ਸੁਲਤਾਨਪੁਰੀਆ ਦੇ ਵਸਨੀਕ ਮਨਦੀਪ ਬਰਾੜ ਨੇ ਪੰਜਾਬ ਸਟੇਟ ਡੀਅਰ-1000 ਤਿਮਾਹੀ ਲਾਟਰੀ ਦਾ 50 ਲੱਖ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ। ਇਸ ਅਚਾਨਕ ਮਿਲੀ ਸਫਲਤਾ ਨਾਲ ਪੂਰੇ ਪਰਿਵਾਰ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਤਿਉਹਾਰਾਂ ਦਾ ਮਾਹੌਲ ਹੋਰ ਵੀ ਖ਼ੁਸ਼ਗਵਾਰ ਹੋ ਗਿਆ ਹੈ। ਮਨਦੀਪ ਬਰਾੜ ਨੇ ਦੱਸਿਆ ਕਿ ਉਹ ਮੱਸਿਆ ਦੇ ਮੌਕੇ ’ਤੇ ਇਸ਼ਨਾਨ ਕਰਨ ਲਈ ਬਰਨਾਲਾ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ 10 ਅਕਤੂਬਰ ਨੂੰ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਬੱਸ ਸਟੈਂਡ ਨੇੜੇ ਸਥਿਤ ਇੱਕ ਲਾਟਰੀ ਦੀ ਦੁਕਾਨ ਤੋਂ 1,000 ਰੁਪਏ ਵਿੱਚ ਲਾਟਰੀ ਦੀ ਟਿਕਟ ਖ਼ਰੀਦੀ ਸੀ। ਉਹ ਅਜੇ ਬਰਨਾਲਾ ਤੋਂ ਵਾਪਸ ਵੀ ਨਹੀਂ ਪਰਤੇ ਸਨ ਕਿ ਲਾਟਰੀ ਵਿਕਰੇਤਾ ਦਾ ਫ਼ੋਨ ਆ ਗਿਆ। ਫ਼ੋਨ ’ਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਨੇ 50 ਲੱਖ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ। ਇਹ ਖ਼ਬਰ ਸੁਣਦਿਆਂ ਹੀ ਉਨ੍ਹਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਮਨਦੀਪ ਨੇ ਦੱਸਿਆ ਕਿ ਉਹ ਅਕਸਰ ਪੰਜਾਬ ਸਟੇਟ ਲਾਟਰੀ ਦੀਆਂ ਟਿਕਟਾਂ ਖ਼ਰੀਦਦੇ ਰਹਿੰਦੇ ਹਨ ਅਤੇ ਪਿਛਲੇ ਸਾਲ ਵੀ ਉਨ੍ਹਾਂ ਨੂੰ ਇੱਕ ਵੱਡਾ ਇਨਾਮ ਮਿਲਿਆ ਸੀ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਦਿਨਾਂ ਵਿਚ ਇੰਨੀ ਵੱਡੀ ਰਕਮ ਦਾ ਇਨਾਮ ਮਿਲਣਾ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਲਈ ਬੇਹੱਦ ਖ਼ੁਸ਼ੀ ਦੀ ਗੱਲ ਹੈ। ਮਨਦੀਪ ਦੇ ਪਿਤਾ ਸੁਖਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਲਾਟਰੀ ਦੇ ਇਨਾਮ ਨੇ ਪੂਰੇ ਪਰਿਵਾਰ ਦੀਆਂ ਖ਼ੁਸ਼ੀਆਂ ਵਧਾ ਦਿੱਤੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਪਰਾਗਪੁਰ ਵਿਖੇ ਹੋਈ ਚੋਰੀ ਦੇ ਮਾਮਲੇ ਵਿਚ ਪੀੜਤ ਪਰਿਵਾਰ ਨੇ ਇਨਸਾਫ਼ ਦੀ ਲਗਾਈ ਗੁਹਾਰ ਵਰ੍ਹਦੇ ਮੀਂਹ ’ਚ ਥਾਣੇ ਪਹੁੰਚ ਕੇ... ਅਗਲੀ ਖ਼ਬਰ ਐਨ. ਡੀ. ਏ. ਦੀ ਲਿਖਤੀ ਪ੍ਰੀਖਿਆ ਵਿਚ ਸੈਨਿਕ ਸਕੂਲ ਕੁੰਜਪੁਰਾ ਦੇ 45 ਕੈਡਿਟ ਹੋਏ ਸਫ਼ਲ
Ad Position 24