13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਸੀ . ਜੀ . ਸੀ . ਲਾਂਡਰਾਂ ਦੇ ਸਾਲਾਨਾ ਟੈਕਨੋ - ਕਲਚਰਲ ਫੈਸਟ ‘ ਪਰਿਵਰਤਨ 2 ਕੇ 26’ ਦਾ ਪੋਸਟਰ ਰਿਲੀਜ਼

ਐੱਸ. ਏ.

Ad Position 21
No active advertisement
ਅਜੀਤ ਡੈਸਕ 14-10-2026
ਐੱਸ.ਏ.ਐੱਸ. ਨਗਰ, 13 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀ. ਜੀ. ਸੀ.) ਲਾਂਡਰਾਂ ਦਾ ਸਾਲਾਨਾ ਟੈਕਨੋ-ਕਲਚਰਲ ਫੈਸਟ ‘ਪਰਿਵਰਤਨ 2ਕੇ26’ ਇਸ ਵਾਰ ਆਉਣ ਵਾਲੀ 4 ਅਤੇ 5 ਨਵੰਬਰ ਕਰਵਾਇਆ ਜਾ ਰਿਹਾ ਹੈ। ਇਸ ਫੈਸਟ ਦਾ ਪੋਸਟਰ ਅੱਜ ਸੀ. ਜੀ. ਸੀ. ਲਾਂਡਰਾਂ ਦੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਅਤੇ ਵਾਈਸ ਚੇਅਰਮੈਨ ਪਰਮਪਾਲ ਸਿੰਘ ਢਿੱਲੋਂ ਵਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਕੈਂਪਸ ਡਾਇਰੈਕਟਰ ਡਾ. ਰਾਜਦੀਪ ਸਿੰਘ ਅਤੇ ਡਾਇਰੈਕਟਰ ਸਟੂਡੈਂਟ ਵੈੱਲਫ਼ੇਅਰ ਐਂਡ ਐਲੂਮਨਾਈ ਅਫੇਅਰਜ਼ ਡਾ. ਗਗਨਦੀਪ ਭੁੱਲਰ ਸਮੇਤ ਸੰਸਥਾ ਦੇ ਹੋਰ ਡਾਇਰੈਕਟਰ, ਵਿਭਾਗਾਂ ਦੇ ਮੁਖੀ, ਫੈਕਲਟੀ ਮੈਂਬਰ ਅਤੇ ਵਿਦਿਆਰਥੀ ਵੀ ਹਾਜ਼ਰ ਸਨ। ‘ਹੈਰੀਟੇਜ ਟੂ ਹੋਰਾਈਜ਼ਨ’ ਵਿਸ਼ੇ ਹੇਠ ਕਰਵਾਇਆ ਜਾ ਰਿਹਾ ਇਹ ਦੋ ਰੋਜ਼ਾ ਫੈਸਟ ਟੈਕਨੀਕਲ, ਨਾਨ-ਟੈਕਨੀਕਲ ਅਤੇ ਕਲਚਰਲ ਸ਼੍ਰੇਣੀਆਂ ‘ਚ ਵੱਖ-ਵੱਖ ਗਤੀਵਿਧੀਆਂ ਅਤੇ ਮੁਕਾਬਲਿਆਂ ਦੀ ਵਿਸ਼ਾਲ ਲੜੀ ਪੇਸ਼ ਕਰੇਗਾ। ਇਹ ਫੈਸਟ ਵਿਦਿਆਰਥੀਆਂ ਦੀ ਪ੍ਰਤਿਭਾ, ਰਚਨਾਤਮਕਤਾ, ਨਵੀਨਤਾ ਅਤੇ ਕਲਾਤਮਕ ਪ੍ਰਗਟਾਵੇ ਨੂੰ ਇਕ ਸਾਂਝਾ ਮੰਚ ਪ੍ਰਦਾਨ ਕਰੇਗਾ। ਫੈਸਟ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਵਿਦਿਆਰਥੀ ਅਤੇ ਫੈਕਲਟੀ ਮੈਂਬਰ ਆਲੇ-ਦੁਆਲੇ ਦੇ ਖੇਤਰਾਂ ਅਤੇ ਟ੍ਰਾਈਸਿਟੀ ਦੇ ਵੱਖ-ਵੱਖ ਹਿੱਸਿਆਂ ‘ਚ ਵੱਖ-ਵੱਖ ਭਾਈਚਾਰਿਆਂ ਅਤੇ ਸਕੂਲਾਂ ਨਾਲ ਜੁੜ ਕੇ ਕਈ ਗਤੀਵਿਧੀਆਂ ‘ਚ ਹਿੱਸਾ ਲੈ ਰਹੇ ਹਨ। ਫੈਸਟ ਦੇ ਉਤਸ਼ਾਹ ਨੂੰ ਹੋਰ ਵਧਾਉਣ ਲਈ ਪਰਿਵਰਤਨ 2ਕੇ26 ‘ਚ ਪ੍ਰਸਿੱਧ ਗਾਇਕਾ ਸੁਨੰਦਾ ਸ਼ਰਮਾ ਅਤੇ ਮਸ਼ਹੂਰ ਗਾਇਕ ਕਿੰਗ ਦੀਆਂ ਲਾਈਵ ਪੇਸ਼ਕਾਰੀਆਂ ਵੀ ਸ਼ਾਮਿਲ ਹੋਣਗੀਆਂ। ਇਨ੍ਹਾਂ ਸੰਗੀਤਕ ਪੇਸ਼ਕਾਰੀਆਂ ਨਾਲ ਇਹ ਫੈਸਟ ਤਕਨਾਲੋਜੀ, ਸੱਭਿਆਚਾਰ, ਰਚਨਾਤਮਕਤਾ ਅਤੇ ਨੌਜਵਾਨਾਂ ਦੇ ਜੋਸ਼ ਦਾ ਇਕ ਯਾਦਗਾਰ ਜਸ਼ਨ ਸਾਬਤ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਵਲੋਂ ਲੰਬਿਤ ਸ਼ਿਕਾਇਤਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਸੱਦੀ ਗਈ ਮੀਟਿੰਗ ਕਮਿਸ਼ਨ ਦੇ ਚੇਅਰਮੈਨ ਰਣਜ... ਅਗਲੀ ਖ਼ਬਰ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਪੁਲਿਸ ਦੇ ਦਾਖ਼ਲੇ ਦੀ ਤੱਥ ਪੜਤਾਲ ਲਈ ਕਮੇਟੀ ਜਾਏਗੀ- ਚੰਦੂਮਾਜਰਾ
Ad Position 24