12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਅਜੀਤ ਨਗਰ ਬਿਨਾਂ ਸੀਵਰ ਸਾਫ਼ ਕੀਤੇ ਸੜਕ ਬਣਾਉਣ 'ਤੇ ਲੋਕਾਂ ਵਲੋਂ ਪ੍ਰਦਰਸ਼ਨ

Ad Position 21
No active advertisement
ਸੜਕ ਨਿਰਮਾਣ ਦਾ ਰੁਕਵਾਇਆ ਕੰਮ, ਪਹਿਲਾਂ ਮੁੱਖ ਸੀਵਰ ਸਫ਼ਾਈ ਦੀ ਕੀਤੀ ਮੰਗ <br/> 21-12-2025
ਜਲੰਧਰ, 20 ਦਸੰਬਰ (ਸ਼ਿਵ)- ਕਾਜ਼ੀ ਮੰਡੀ ਦੇ ਕੋਲ ਅਜੀਤ ਨਗਰ ਦੀ 10 ਨੰਬਰ ਗਲੀ ਵਿਚ ਲੋਕਾਂ ਨੇ ਨਵੀਂ ਸੜਕ ਬਣਾਉਣ ਦਾ ਕੰਮ ਰੁਕਵਾ ਦਿੱਤਾ | ਵਾਰਡ ਨੰਬਰ 23 ਦੇ ਪੈਂਦੇ ਇਲਾਕੇ ਦੇ ਲੋਕਾਂ ਦਾ ਕਹਿਣਾ ਸੀ ਕਿ ਠੇਕੇਦਾਰ ਨੇ ਡੇਢ ਮਹੀਨੇ ਤੋਂ ਸੜਕ ਪੁੱਟੀ ਹੋਈ ਸੀ ਤੇ ਅਜੇ ਤੱਕ ਉਸ ਨੂੰ ਨਹੀਂ ਬਣਾਇਆ ਸੀ | ਇਸ ਗਲੀ ਦਾ ਮੁੱਖ ਸੀਵਰ ਲੰਬੇ ਸਮੇਂ ਤੋਂ ਬੰਦ ਹੈ ਤੇ ਮਿੱਟੀ ਭਰੀ ਹੋਈ ਹੈ | ਇਸ ਸੀਵਰ ਨੂੰ ਸਾਫ਼ ਨਹੀਂ ਕਰਵਾਇਆ ਗਿਆ ਪਰ ਠੇਕੇਦਾਰ ਵਲੋਂ ਸਿਰਫ਼ ਰੋਡ ਗਲੀਆਂ ਬਣਾ ਕੇ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਜਿਸ ਨੂੰ ਬੰਦ ਕਰਵਾ ਦਿੱਤਾ ਗਿਆ ਹੈ | ਇਲਾਕਾ ਵਾਸੀਆਂ ਨੇ ਇਸ ਦੇ ਵਿਰੋਧ ਵਿਚ ਠੇਕੇਦਾਰ ਦੇ ਖ਼ਿਲਾਫ਼ ਪ੍ਰਦਰਸ਼ਨ ਵੀ ਕੀਤਾ | ਲੋਕਾਂ ਦਾ ਕਹਿਣਾ ਸੀ ਕਿ ਲੰਬੇ ਸਮੇਂ ਤੋਂ ਸੀਵਰੇਜ ਬੰਦ ਪਿਆ ਹੈ ਤਾਂ ਉਸ ਨੂੰ ਤਾਂ ਸਾਫ਼ ਨਹੀਂ ਕੀਤਾ ਜਾ ਰਿਹਾ ਹੈ ਤਾਂ ਫਿਰ ਸੜਕ ਬਣਾਉਣ ਦਾ ਕਿ ਫ਼ਾਇਦਾ ਹੋਵੇਗਾ | ਲੋਕਾਂ ਦਾ ਕਹਿਣਾ ਸੀ ਕਿ ਜਿੰਨੀ ਦੇਰ ਤੱਕ ਸੀਵਰ ਦਾ ਸਫ਼ਾਈ ਨਹੀਂ ਕੀਤੀ ਜਾਂਦੀ ਤਾਂ ਉਹ ਇਸ ਸੜਕ ਦਾ ਨਿਰਮਾਣ ਨਹੀਂ ਹੋਣ ਦੇਣਗੇ | ਇਸ ਮੌਕੇ ਅਸ਼ਵਨੀ ਸ਼ਰਮਾ, ਸਨੇਹਾ ਅਰੋੜਾ, ਵਿਨੋਦ ਗੁਪਤਾ, ਵਿਨੇ ਕੁਮਾਰ, ਬੌਬੀ ਸਾਗਰ, ਈਸ਼ਵਰ, ਲਖਵਿੰਦਰ, ਨਵੀਨ ਤੇ ਹੋਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੇ ਇਨਸਾਫ਼ ਨਾ ਮਿਲਿਆ ਤਾਂ ਸੰਘਰਸ਼ ਹੋਵੇਗਾ ਤੇਜ਼-ਬਸਪਾ ਆਗੂ ਬਸਪਾ ਨੇ ਬਲਾਕ ਸੰਮਤੀ ਨਕੋਦਰ ਜ਼ੋਨ ਨੰ. 7 'ਤੇ ਜਿੱਤ... ਅਗਲੀ ਖ਼ਬਰ ਮਾਤਾ ਹਰਕੀ ਦੇਵੀ ਸਕੂਲ ਵਿਖੇ ਚੌਧਰੀ ਓਮ ਪ੍ਰਕਾਸ਼ ਚੌਟਾਲਾ ਦੀ ਪਹਿਲੀ ਬਰਸੀ ਮਨਾਈ
Ad Position 24