12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਲਤੀਫ਼ਪੁਰਾ ਦੀ 120 ਫੁੱਟੀ ਰੋਡ ਵੱਲ ਨਹਿਰੀ ਪਾਣੀ ਪ੍ਰਾਜੈਕਟ ਦੀਆਂ ਪਾਈਪਾਂ ਪਾਉਣ ਦਾ ਵਿਰੋਧ

Ad Position 21
No active advertisement
ਅਜੀਤ ਡੈਸਕ 21-12-2025
ਜਲੰਧਰ, 20 ਦਸੰਬਰ (ਸ਼ਿਵ)-ਸੀਵਰੇਜ ਬੋਰਡ ਵਲੋਂ ਪਹਿਲਾਂ ਨਹਿਰੀ ਪਾਣੀ ਪ੍ਰਾਜੈਕਟ ਦੀ ਪਾਈਪ ਲਤੀਫਪੁਰਾ ਦੀ 120 ਫੁੱਟੀ ਰੋਡ 'ਤੇ ਕਬਜ਼ਾ ਹੋਣ ਕਰਕੇ ਮੈਨਬਰੋ ਚੌਕ ਤੋਂ ਜੀ. ਟੀ. ਬੀ. ਨਗਰ ਵੱਲ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਤੇ ਜੀ. ਟੀ. ਬੀ. ਨਗਰ ਦਾ ਕਾਫੀ ਹਿੱਸਾ ਪਾਈਪ ਲਈ ਪੁੱਟ ਵੀ ਦਿੱਤਾ ਗਿਆ ਸੀ ਪਰ ਹੁਣ ਸੀਵਰੇਜ ਬੋਰਡ ਨੇ ਜੀ. ਟੀ. ਬੀ. ਨਗਰ ਤੋਂ ਪਾਈਪ ਪਾਉਣ ਦਾ ਕੰਮ ਬੰਦ ਕਰਕੇ ਸਿੱਧੇ ਲਤੀਫਪੁਰਾ ਦੀ 120 ਫੁੱਟੀ ਰੋਡ ਰੂਟ ਵੱਲ ਜਾਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਸੀ ਜਿਸ ਕਰਕੇ ਲਤੀਫਪੁਰਾ ਦੇ ਮੁੜ ਵਸੇਬਾ ਮੋਰਚਾ ਵਲੋਂ ਇਸ ਪਾਈਪ ਪਾਉਣ ਦੇ ਕੰਮ ਦਾ ਵਿਰੋਧ ਸ਼ੁਰੂ ਕੀਤਾ ਗਿਆ ਹੈ | ਕਿਸਾਨ ਜਥੇਬੰਦੀਆਂ ਅਤੇ ਮੋਰਚਾ ਆਗੂਆਂ ਨੇ ਸੀਵਰੇਜ ਬੋਰਡ ਦੇ ਐੱਸ.ਡੀ. ਓ. ਸ੍ਰੀ ਸੰਦੀਪ ਸ਼ਰਮਾ ਰਾਹੀਂ ਜਲੰਧਰ ਦੇ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਅਗਰਵਾਲ ਨੂੰ ਇੱਕ ਮੰਗ ਪੱਤਰ ਦਿੱਤਾ | ਅੱਜ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਇਹ ਗੱਲ ਆਖੀ ਗਈ ਕਿ ਉਹ ਇਸ ਪਾਣੀ ਦੀ ਪਾਈਪ ਲਾਈਨ ਦਾ ਡਟ ਕੇ ਵਿਰੋਧ ਕਰਾਂਗੇ ਅਤੇ ਮੋਰਚੇ 'ਚੋਂ ਇਸ ਪਾਣੀ ਦੀ ਪਾਈਪ ਲਾਈਨ ਨੂੰ ਨਹੀਂ ਲੰਘਣ ਦਵਾਂਗੇ¢ ਉਨ੍ਹਾਂ ਦੋਸ਼ ਲਗਾਇਆ ਕਿ ਕੌਂਸਲਰਾਂ ਦੀ ਮਿਲੀਭੁਗਤ ਨਾਲ ਪਾਈਪ ਪੁਆਈ ਜਾ ਰਹੀ ਹੈ | ਇਸ ਤੋਂ ਪਹਿਲਾਂ ਸ਼ਿਕਾਇਤਕਰਤਾ ਵਲੋਂ ਲਤੀਫਪੁਰਾ ਤੋਂ ਕਬਜ਼ਾ ਨਾ ਹਟਾਉਣ ਕਰਕੇ ਹਾਈਕੋਰਟ ਵਿਚ ਵੀ ਪ੍ਰਸ਼ਾਸਨ ਖ਼ਿਲਾਫ਼ ਮਾਣਹਾਨੀ ਪਟੀਸ਼ਨ ਦਾਖਲ ਕੀਤੀ ਗਈ ਹੈ ਜਿਸ ਦੀ ਸੁਣਵਾਈ 22 ਦਸੰਬਰ ਨੂੰ ਹੋਣੀ ਹੈ | ਉਂਜ ਪ੍ਰਸ਼ਾਸਨ ਵੀ ਇਸ ਕਬਜ਼ੇ ਨੂੰ ਲੈ ਕੇ ਕਾਫੀ ਗੰਭੀਰ ਦੱਸਿਆ ਜਾ ਰਿਹਾ ਹੈ | ਲਤੀਫਪੁਰਾ ਦੀ 120 ਫੁੱਟੀ ਰੋਡ ਨੂੰ ਲੰਬੇ ਸਮੇਂ ਤੋਂ ਬੰਦ ਕਰਨ ਦਾ ਇਲਾਕਾ ਵਾਸੀ ਕਾਫੀ ਵਿਰੋਧ ਕਰ ਰਹੇ ਹਨ ਤੇ ਕੁੱਝ ਦਿਨ ਪਹਿਲਾਂ ਉਨ੍ਹਾਂ ਨੇ ਇਸ ਸੜਕ ਨੂੰ ਖ਼ਾਲੀ ਕਰਵਾਉਣ ਲਈ ਮੇਅਰ ਨੂੰ ਮੰਗ ਪੱਤਰ ਦਿੱਤਾ ਸੀ | ਲੋਕਾਂ ਦਾ ਕਹਿਣਾ ਸੀ ਕਿ ਇਹ ਸੜਕ ਬੰਦ ਹੋਣ ਕਰਕੇ ਉਨ੍ਹਾਂ ਨੂੰ ਜੀ. ਟੀ. ਬੀ. ਨਗਰ ਵਾਲੇ ਤੰਗ ਗਲੀ ਤੋਂ ਘੁੰਮ ਕੇ ਦੂਜੇ ਪਾਸੇ ਜਾਣਾ ਪੈਂਦਾ ਹੈ ਤਾਂ ਇਸ ਨਾਲ ਲੰਬੇ ਸਮੇਂ ਤੱਕ ਟ੍ਰੈਫਿਕ ਵੀ ਜਾਮ ਰਹਿੰਦਾ ਹੈ | ਇਸ ਮੌਕੇ ਮਹਿੰਦਰ ਸਿੰਘ ਬਾਜਵਾ, ਲਖਵੀਰ ਸਿੰਘ ਸੌਂਟੀ, ਮਨਦੀਪ ਸਿੰਘ ਸਮਰਾ, ਸੰਤੋਖ ਸਿੰਘ ਸੰਧੂ , ਹੰਸ ਰਾਜ ਪਬਮਾ, ਕਸ਼ਮੀਰ ਸਿੰਘ ਘੁੱਗਸ਼ੋਰ, ਗੁਰਦੀਪ ਸਿੰਘ ਭੰਡਾਲ , ਭੁਪਿੰਦਰ ਸਿੰਘ ਮਸੀਂਗਣ,ਮੋਹਨ ਸਿੰਘ ਫ਼ੌਜੀ,ਅਮਰੀਕ ਸਿੰਘ ਛੀਨਾ,ਅਮਨਦੀਪ ਸਿੰਘ, ਮੇਜਰ ਸਿੰਘ ਜੰਡਿਆਲਾ,ਸਤਨਾਮ ਸਿੰਘ ਸਮਰਾ, ਗੁਰਬਖ਼ਸ਼ ਸਿੰਘ ਮੰਗਾ,ਜਸਵੀਰ ਸਿੰਘ ਸਮਰਾ, ਰੂਬੀ ਸਮਰਾਏ, ਮਨਿੰਦਰ ਸਿੰਘ, ਜਸਪ੍ਰੀਤ ਜੱਸੂ,ਗੁਰਮੇਲ ਸਿੰਘ ਜੌਹਲ, ਸੁਰਜੀਤ ਸਿੰਘ, ਸੁਖਰਾਜ ਸਿੰਘ, ਅਨਿਲ ਨਾਇਕ, ਪੂਰਨ ਯਾਦਵ, ਮਨਦੀਪ ਸਿੰਘ, ਰਛਪਾਲ ਸਿੰਘ, ਸਰਬਜੀਤ ਸਿੰਘ,ਸ਼ਿਵਮ,ਗ਼ਨੀ ਸਿੰਘ, ਬੀਬੀ ਨਰਿੰਦਰ ਕÏਰ, ਬੀਬੀ ਪਰਮਜੀਤ ਕÏਰ, ਬੀਬੀ ਹਰਭਜਨ ਕÏਰ,ਬੀਬੀ ਰਾਜਵਿੰਦਰ ਕÏਰ, ਬੀਬੀ ਮਨਜੀਤ ਕÏਰ ਬਾਜਵਾ, ਬੀਬੀ ਬਲਜਿੰਦਰ ਕÏਰ, ਬੀਬੀ ਪਰਮਜੀਤ ਕÏਰ, ਬੀਬੀ ਰੀਟਾ ਰਾਣੀ ਤੇ ਹੋਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 2 ਨੌਜਵਾਨ ਜ਼ਖ਼ਮੀ, ਇੱਕ ਦੀ ਹਾਲਤ ਗੰਭੀਰ ਪੈਟਰੋਲ ਪੰਪ 'ਤੇ ਇਕੱਠੇ ਹੋਏ ਨੌਜਵਾਨਾਂ 'ਤੇ 2 ਕਾਰਾਂ 'ਚ ਸਵਾਰ ਅਣਪਛਾਤਿ... ਅਗਲੀ ਖ਼ਬਰ 8 ਕੰਮ ਰੋਕਣ ਲਈ ਲਤੀਫ਼ਪੁਰਾ ਮੁੜ-ਵਸੇਬਾ ਮੋਰਚਾ ਨੇ ਪ੍ਰਸ਼ਾਸਨ ਦੇ ਨਾਂਅ ਦਿੱਤਾ ਮੰਗ ਪੱਤਰ 8 ਵਿਰੋਧ ਕਰਕੇ ਪ੍ਰਭਾਵਿਤ ਹ...
Ad Position 24