05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਪਾਵਰ ਲਿਫ਼ਟਿੰਗ ਅਕੈਡਮੀ ਗੂਹਲਾ ਨੇ ਸੋਨ ਤਗਮਾ ਜਿੱਤਿਆ <br/>

Ad Position 21
No active advertisement
ਕੋਚ ਖਜਾਨ ਸਿੰਘ ਦਾ ਸਨਮਾਨ ਕਰਦੇ ਹੋਏ | ਤਸਵੀਰ : ਓ.ਪੀ. ਸੈਣੀ <br/> 23-12-2025
ਗੂਹਲਾ ਚੀਕਾ, 22 ਦਸੰਬਰ (ਓ.ਪੀ. ਸੈਣੀ)-ਹਾਲ ਹੀ 'ਚ ਓਪਨ ਪਾਵਰ ਲਿਫ਼ਟਿੰਗ ਬੈਂਚ ਪ੍ਰੈੱਸ ਅਤੇ ਡੈੱਡ ਲਿਫ਼ਟ ਚੈਂਪੀਅਨਸ਼ਿਪ ਧੂਡੀ ਰੋਡ, ਬੇਂਦਾ, ਜ਼ਿਲ੍ਹਾ ਸੰਗਰੂਰ ਪੰਜਾਬ ਵਿਖੇ ਹੋਈ ਜਿਸ 'ਚ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਪਾਵਰ ਲਿਫ਼ਟਿੰਗ ਅਕੈਡਮੀ ਗੂਹਲਾ ਕੋਚ ਖਜਾਨ ਸਿੰਘ ਦੀ ਟੀਮ ਨੇ ਹਿੱਸਾ ਲਿਆ | ਜਿਸ 'ਚ ਸੋਨੂੰ ਰਾਮ ਸੀਨੀਅਰ ਸ਼੍ਰੇਣੀ ਚੀਕਾ ਨੇ 59 ਕਿੱਲੋਗ੍ਰਾਮ ਭਾਰ ਵਰਗ 'ਚ 132.5 ਕਿੱਲੋਗ੍ਰਾਮ ਬੈਂਚ ਪ੍ਰੈੱਸ ਕਰਕੇ ਸੋਨ ਤਗਮਾ ਜਿੱਤਿਆ, ਅਭੀ ਚੀਕਾ ਜੂਨੀਅਰ ਸ਼੍ਰੇਣੀ ਚੀਕਾ ਨੇ 59 ਕਿੱਲੋਗ੍ਰਾਮ ਭਾਰ ਵਰਗ ਵਿਚ 100 ਕਿਲੋਗ੍ਰਾਮ ਬੈਂਚ ਪ੍ਰੈੱਸ ਕਰਕੇ ਸੋਨ ਤਗਮਾ, ਡੈੱਡ ਲਿਫ਼ਟ ਚਾਂਦੀ ਦਾ ਤਗਮਾ, ਸਮਾਈਲ ਸ਼ਰਮਾ ਜੂਨੀਅਰ ਸ਼੍ਰੇਣੀ ਦੁਸਰਪੁਰ ਨੇ 105 ਕਿਲੋਗ੍ਰਾਮ ਭਾਰ ਵਰਗ 'ਚ, 175 ਕਿਲੋਗ੍ਰਾਮ ਡੈੱਡ ਲਿਫ਼ਟ ਕਰਕੇ ਸੋਨ ਤਗਮਾ ਅਤੇ ਜਸ਼ਨ ਗੂਹਲਾ ਨੇ 105 ਕਿਲੋਗ੍ਰਾਮ ਭਾਰ ਵਰਗ 'ਚ 150 ਕਿਲੋਗ੍ਰਾਮ ਡੈੱਡ ਲਿਫ਼ਟ ਕਰਕੇ ਕਾਂਸੀ ਦਾ ਤਗਮਾ ਜਿੱਤਿਆ ਅਤੇ ਬੈਂਚ ਪ੍ਰੈੱਸ 'ਚ ਵੀ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ | ਸਾਰੇ ਭਾਗੀਦਾਰਾਂ ਨੂੰ ਫੈਡਰੇਸ਼ਨ ਵਲੋਂ ਨਕਦ ਇਨਾਮ, ਤਗਮੇ, ਟਰਾਫੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਫੈਡਰੇਸ਼ਨ ਵਲੋਂ ਗਗਨਦੀਪ ਸਿੰਘ, ਦੀਪੇਂਦਰ ਸਿੰਘ ਅਤੇ ਮਨਦੀਪ ਸਿੰਘ ਉਰਫ਼ ਰਿੱਕੂ ਨੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਪਾਵਰ ਲਿਫ਼ਟਿੰਗ ਅਕੈਡਮੀ ਗੂਹਲਾ ਦੇ ਕੋਚ ਖਜਾਨ ਸਿੰਘ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਤਲਵੰਡੀ ਮਾਧੋ ਜ਼ੋਨ ਦੇ ਸਾਰੇ ਵੋਟਰਾਂ ਦਾ ਹਮੇਸ਼ਾ ਰਿਣੀ ਰਹਾਂਗਾ-ਗੁਰਬਚਨ ਸਿੰਘ ਬੋਪਾਰਾਏ ਅਗਲੀ ਖ਼ਬਰ ਜਗਤ ਗੁਰੂ ਸਵਾਮੀ ਬ੍ਰਹਮਾਨੰਦ ਸਰਸਵਤੀ ਜੈਅੰਤੀ ਦੀਆਂ ਤਿਆਰੀਆਂ ਪੂਰੀਆਂ - ਪੰਡਾਲ ਸਜਾਇਆ <br/>
Ad Position 24