10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਹੋਲਾਂਬੀ ਕਲਾਂ ਵਿਚ ਬਣਨ ਵਾਲੇ ਪਹਿਲੇ ਈ-ਵੇਸਟ ਪਾਰਕ ਨੂੰ ਕੈਬਨਿਟ ਦੀ ਮਨਜ਼ੂਰੀ <br/> ਹਵਾ ਪ੍ਰਦੂਸ਼ਣ ਨੂੰ ਨੱਥ ਪਾਉਣ ਲਈ 'ਨੋ ਪੀ.ਯੂ.ਸੀ., ਨੋ ਫਿਊਲ' ਨੀਤੀ ਰਹੇਗੀ ਜਾਰੀ- ਸਿਰਸਾ ਕਿਹਾ ਸਾਰੇ ਪੀ. ਯੂ. ਸੀ. ਸਰਟੀਫਿਕੇਟ ਦੀ ਕੀਤੀ ਜਾਏਗੀ ਤਸਦੀਕ

Ad Position 21
repet_subhas-goyals [Copy P29]
ਅਜੀਤ ਡੈਸਕ 24-12-2025
ਨਵੀਂ ਦਿੱਲੀ,23 ਦਸੰਬਰ (ਜਗਤਾਰ ਸਿੰਘ)-ਰਾਜਧਾਨੀ ਦਿੱਲੀ ਵਿਚ ਹਵਾ ਪ੍ਰਦੂਸ਼ਣ ਦੀ ਦਿੱਕਤ ਨੂੰ ਹੱਲ ਕਰਨ ਲਈ ਦਿੱਲੀ ਸਰਕਾਰ ਵੱਲੋਂ ਕਵਾਇਦ ਲਗਾਤਾਰ ਜਾਰੀ ਹੈ ¢ ਅੱਜ ਦਿੱਲੀ ਸਕੱਤਰੇਤ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਵਾਹਨ ਚਾਲਕਾਂ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਸਾਰੇ ਪੀਯੂਸੀ (ਪ੍ਰਦੂਸ਼ਣ ਅੰਡਰ ਕੰਟਰੋਲ) ਸਰਟੀਫਿਕੇਟ ਦੀ ਤਸਦੀਕ ਕੀਤੀ ਜਾਵੇਗੀ, ਅਤੇ ਧੋਖਾਧੜੀ ਵਾਲੇ ਪਾਏ ਜਾਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ¢ ਉਨ੍ਹਾਂ ਇਹ ਵੀ ਸਾਫ਼ ਕਰ ਦਿੱਤਾ ਕਿ ਦਿੱਲੀ ਵਿਚ Tਨੋ ਪੀਯੂਸੀ, ਨੋ ਫਿਊਲT ਨੀਤੀ ਜਾਰੀ ਰਹੇਗੀ ਯਾਨੀ ਪ੍ਰਮਾਣਿਤ ਪ੍ਰਦੂਸ਼ਣ ਅੰਡਰ ਕੰਟਰੋਲ ਸਰਟੀਫਿਕੇਟ ਦੇ ਬਗੈਰ ਵਾਲੀਆਂ ਗੱਡੀਆਂ ਨੂੰ ਤੇਲ ਨਹੀਂ ਮਿਲੇਗਾ ¢ ਸਿਰਸਾ ਨੇ ਕਿਹਾ ਕਿ ਗ੍ਰੈਪ-4 ਯਾਨੀ ਜੀਆਰਏਪੀ ਦੇ ਚੌਥੇ ਪੜਾਅ ਤਹਿਤ ਪਾਬੰਦੀਆਂ ਵਿਚ ਢਿੱਲ ਦਿੱਤੇ ਜਾਣ ਤੋਂ ਬਾਅਦ ਵੀ ਹਵਾ ਪ੍ਰਦੂਸ਼ਣ ਉਪਾਵਾਂ ਨੂੰ ਸਖ਼ਤੀ ਨਾਲ ਲਾਗੂ ਕਰਨਾ ਜਾਰੀ ਰਹੇਗਾ ਅਤੇ ਪ੍ਰਦੂਸ਼ਣ ਅੰਡਰ ਕੰਟਰੋਲ ਸਰਟੀਫਿਕੇਟ ਤੋਂ ਬਿਨਾਂ ਕਿਸੇ ਵੀ ਵਾਹਨ ਨੂੰ ਸ਼ਹਿਰ ਵਿਚ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ¢ ਉਨ੍ਹਾਂ ਕਿਹਾ ਕਿ ਨਿਰੀਖਣਾਂ ਤੋਂ ਪਤਾ ਲੱਗਾ ਹੈ ਕਿ ਕਈ ਪੀਯੂਸੀ ਕੇਂਦਰ ਕੰਮ ਨਹੀਂ ਕਰ ਰਹੇ ਸਨ ਅਤੇ 12 ਕੇਂਦਰਾਂ ਵਿਚ ਉਪਕਰਣਾਂ ਵਿਚ ਖ਼ਾਮੀਆਂ ਪਾਈਆਂ ਗਈਆਂ ਹਨ, ਇਨ੍ਹਾਂ ਕੇਂਦਰਾਂ ਦੀਆਂ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਨੋਟਿਸ ਜਾਰੀ ਕੀਤੇ ਗਏ ਹਨ¢ ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ¢ ਸਿਰਸਾ ਨੇ ਇਹ ਵੀ ਦੱਸਿਆ ਕਿ ਦਿੱਲੀ ਕੈਬਨਿਟ ਨੇ ਅੱਜ ਹੋਲਾਂਬੀ ਕਲਾਂ ਵਿਚ ਬਣਨ ਵਾਲੇ ਈ-ਵੇਸਟ ਪਾਰਕ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ ¢ ਇਹ 11 ਤੋਂ 11.5 ਏਕੜ ਵਿੱਚ ਫੈਲਿਆ ਹੋਵੇਗਾ ਅਤੇ ਪ੍ਰਦੂਸ਼ਣ ਕੰਟਰੋਲ ਦੇ ਉੱਚਤਮ ਮਾਪਦੰਡਾਂ ਦੀ ਪਾਲਣਾ ਕਰੇਗਾ ¢
Ad Position 22
No active advertisement
ਪਿਛਲੀ ਖ਼ਬਰ ਹਵਾ ਪ੍ਰਦੂਸ਼ਣ ਨੂੰ ਨੱਥ ਪਾਉਣ ਲਈ 'ਨੋ ਪੀ.ਯੂ.ਸੀ., ਨੋ ਫਿਊਲ' ਨੀਤੀ ਰਹੇਗੀ ਜਾਰੀ- ਸਿਰਸਾ ਕਿਹਾ ਸਾਰੇ ਪੀ. ਯੂ. ਸੀ.... ਅਗਲੀ ਖ਼ਬਰ ਆਜ਼ਾਦੀ ਘੁਲਾਟੀਏ ਸਵਾਮੀ ਸ਼ਰਧਾਨੰਦ ਦੇ ਬਲਿਦਾਨ ਦਿਵਸ ਸੰਬੰਧੀ ਵਿਸ਼ਾਲ ਜਲੂਸ 25 ਨੂੰ - ਵਿਨੈ ਆਰੀਆ
Ad Position 24