01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਡੀ. ਐੱਮ. ਯੂ. ਗੱਡੀ ਮੂਹਰੇ ਆਇਆ ਨੌਜਵਾਨ, ਹੋਈ ਮੌਤ

Ad Position 21
No active advertisement
ਅਜੀਤ ਡੈਸਕ 30-12-2025
ਲੋਹੀਆਂ ਖਾਸ, 29 ਦਸੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਲੁਧਿਆਣਾ ਤੋਂ ਲੋਹੀਆਂ ਤੱਕ ਰੋਜ਼ਾਨਾ ਚੱਲਣ ਵਾਲੇ ਡੀ. ਐੱਮ. ਯੂ. ਮੂਹਰੇ ਇਕ ਨੌਜਵਾਨ ਦੇ ਆ ਜਾਣ ਨਾਲ ਉਸ ਦੀ ਦਰਦਨਾਕ ਮੌਤ ਹੋ ਜਾਣ ਦੀ ਖਬਰ ਹੈ | ਇਸ ਸੰਬੰਧੀ ਰੇਲਵੇ ਪੁਲਿਸ ਚੌਕੀ ਲੋਹੀਆਂ ਖਾਸ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਕ ਨੌਜਵਾਨ ਵਿਅਕਤੀ ਜੋ ਕਿ ਰੇਲਵੇ ਕਿਲੋਮੀਟਰ ਨੰਬਰ 63/ 6-7 ਪਰ ਨਕੋਦਰ ਤੋਂ ਲੋਹੀਆਂ ਦੇ ਦਰਿਮਿਆਨ ਲੋਹੀਆਂ ਸ਼ਹਿਰ ਦੇ ਅੰਦਰ ਦਾਖਲ ਹੋਣ ਸਮੇਂ ਡੀ. ਐਮ. ਯੂ. ਗੱਡੀ ਦੇ ਸਾਹਮਣੇ ਆ ਗਿਆ, ਜਿਸ ਦੀ ਫੇਟ ਵੱਜਣ ਕਾਰਨ ਮÏਤ ਹੋ ਗਈ ਹੈ | ਉਨ੍ਹਾਂ ਕਿਹਾ ਕਿ ਮਿ੍ਤਕ ਦੀ ਪਹਿਚਾਣ ਜਸਕਰਨ ਸਿੰਘ (20) ਪੁੱਤਰ ਬਲਰਾਜ ਸਿੰਘ ਵਾਸੀ ਪਿੰਡ ਚੱਕ ਵਡਾਲਾ, ਥਾਣਾ ਲੋਹੀਆਂ ਖਾਸ ਵਜੋਂ ਹੋਈ ਹੈ | ਉਨ੍ਹਾਂ ਕਿਹਾ ਕਿ ਰੇਲਵੇ ਪੁਲਿਸ ਚੌਕੀ ਲੋਹੀਆਂ ਵਲੋਂ ਇਸ ਸੰਬੰਧੀ ਕਾਰਵਾਈ ਕਰਦੇ ਹੋਏ ਧਾਰਾ 194 ਬੀ. ਐਨ. ਐਸ. ਤਹਿਤ ਮਾਮਲਾ ਦਰਜ ਕਰਕੇ ਲਾਸ਼ ਸਿਵਲ ਹਸਪਤਾਲ ਨਕੋਦਰ ਮੋਰਚਰੀ ਵਿਚ ਜਮਾਂ ਕਰਾਈ ਗਈ ਹੈ, ਜਿਸ ਦਾ ਸਵੇਰੇ ਪੋਸਟਮਾਰਟਮ ਕਰਾਇਆ ਜਾਵੇਗਾ ਤੇ ਲਾਸ਼ ਵਾਰਿਸਾਂ ਹਵਾਲੇ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਯਮੁਨਾਨਗਰ ਦੀ ਮਹਿਲਾ ਹਾਕੀ ਟੀਮ ਨੇ ਇੰਟਰ-ਕਾਲਜ ਚੈਂਪੀਅਨਸ਼ਿਪ 'ਚ ਸੋਨ ਤਗਮਾ ਜਿੱਤਿਆ ਅਗਲੀ ਖ਼ਬਰ ਅਕਾਲੀ ਦਲ ਦੀ ਚੜ੍ਹਤ ਨੇ ਵਿਰੋਧੀਆਂ ਨੂੰ ਫਿਕਰਾਂ 'ਚ ਪਾਇਆ-ਕੰਗ, ਢੋਟ, ਬਾਜਵਾ
Ad Position 24