11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਐਲ. ਕੇ. ਸੀ. ਟੀ. ਸੀ. ਵਿਖੇ ਡਿਜੀਟਲ ਮਾਰਕੀਟਿੰਗ ਸੰਬੰਧੀ ਵਰਕਸ਼ਾਪ <br/>

Ad Position 21
No active advertisement
ਅਜੀਤ ਡੈਸਕ 01-06-2025
ਜਲੰਧਰ, 31 ਮਈ (ਜਸਪਾਲ ਸਿੰਘ)-ਐਲ. ਕੇ. ਸੀ. ਟੀ. ਸੀ. ਸਕੂਲ ਆਫ਼ ਮੈਨੇਜਮੈਂਟ ਨੇ 'ਸਫਲਤਾ ਲਈ ਡਿਜੀਟਲ ਮਾਰਕੀਟਿੰਗ ਹੁਨਰਾਂ ਵਿਚ ਮੁਹਾਰਤ ਹਾਸਿਲ ਕਰਨਾ' ਵਿਸ਼ੇ 'ਤੇ ਇਕ ਗਤੀਸ਼ੀਲ ਇਕ ਰੋਜ਼ਾ ਵਰਕਸ਼ਾਪ ਦਾ ਸਫਲਤਾਪੂਰਵਕ ਕਰਵਾਈ | ਪ੍ਰੋਗਰਾਮ ਦੀ ਸ਼ੁਰੂਆਤ ਡਾ. ਇੰਦਰਪਾਲ ਸਿੰਘ, ਡੀਨ ਰਿਸਰਚ ਐਂਡ ਐਗਜ਼ਾਮੀਨੇਸ਼ਨ ਦੁਆਰਾ ਦਿੱਤੇ ਸਵਾਗਤੀ ਭਾਸ਼ਨ ਨਾਲ ਹੋਈ | ਉਨ੍ਹਾਂ ਰਿਸੋਰਸ ਪਰਸਨ ਗÏਰਵ ਸ਼ਰਮਾ ਸੀ. ਟੀ. ਓ., ਓ7 ਸਲਿਊਸ਼ਨਜ਼, ਜਲੰਧਰ ਤੇ ਇਸ ਵਰਕਸ਼ਾਪ ਵਿਚ ਸ਼ਾਮਿਲ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਡਿਜੀਟਲ ਮਾਰਕੀਟਿੰਗ ਹੁਨਰ ਵਿਦਿਆਰਥੀਆਂ ਨੂੰ ਅੱਜ ਦੇ ਵਿਕਸਤ ਹੋ ਰਹੇ ਦਿ੍ਸ਼ ਵਿਚ 'ਸਿੱਖਣ ਅਤੇ ਕਮਾਉਣ' ਦੋਵਾਂ ਲਈ ਸਮਰੱਥ ਬਣਾਉਂਦੇ ਹਨ | ਸ੍ਰੀ ਗÏਰਵ ਸ਼ਰਮਾ ਨੇ ਵਿਹਾਰਕ ਗਿਆਨ ਨੂੰ ਵਧਾਉਣ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਵਿਚ ਅਜਿਹੀਆਂ ਵਰਕਸ਼ਾਪਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਉਨ੍ਹਾਂ ਨੇ ਅੱਜ ਦੇ ਮੁਕਾਬਲੇ ਵਾਲੇ ਸੰਸਾਰ ਵਿਚ ਡਿਜੀਟਲ ਮਾਰਕੀਟਿੰਗ ਟੂਲਸ-ਜਿਵੇਂ ਕਿ ਐਸ. ਈ. ਓ., ਸੋਸ਼ਲ ਮੀਡੀਆ ਰਣਨੀਤੀ ਤੇ ਬ੍ਰਾਂਡ-ਬਿਲਡਿੰਗ-ਦੀ ਮਹੱਤਵਪੂਰਨ ਭੂਮਿਕਾ ਬਾਰੇ ਕੀਮਤੀ ਸੂਝਾਂ ਸਾਂਝੀਆਂ ਕੀਤੀਆਂ | ਇਸ ਮੌਕੇ ਸਮਾਗਮ ਨੂੰ ਹੋਰ ਮਜ਼ੇਦਾਰ ਬਣਾਉਣ ਲਈ ਮੈਨੇਜਮੈਂਟ ਖੇਡਾਂ ਸ੍ਰੀਮਤੀ ਪਾਰੁਲ ਨੰਦਾ, ਸਹਾਇਕ ਪ੍ਰੋਫੈਸਰ, ਮੈਨੇਜਮੈਂਟ ਵਿਭਾਗ ਦੁਆਰਾ ਕਰਵਾਈਆਂ ਗਈਆਂ | ਇਨ੍ਹਾਂ ਖੇਡਾਂ ਨੇ ਟੀਮ ਵਰਕ, ਲੀਡਰਸ਼ਿਪ ਤੇ ਰਣਨੀਤਕ ਸੋਚ ਨੂੰ ਉਤਸ਼ਾਹਿਤ ਕੀਤਾ, ਜਿਸ ਨਾਲ ਵਿਦਿਆਰਥੀਆਂ ਲਈ ਦਿਨ ਵਿਦਿਅਕ ਤੇ ਉਤਸ਼ਾਹਜਨਕ ਬਣ ਗਿਆ | ਪ੍ਰੋਗਰਾਮ ਦਾ ਸਫਲਤਾਪੂਰਵਕ ਤਾਲਮੇਲ ਸ੍ਰੀਮਤੀ ਰੁਚੀ ਗੁਲਾਟੀ ਤੇ ਡਾ. ਸਪਨਾ ਦੁਆਰਾ ਕੀਤਾ | ਇਸ ਮੌਕੇ ਸੁਖਬੀਰ ਸਿੰਘ ਚੱਠਾ, ਡਾਇਰੈਕਟਰ ਅਕਾਦਮਿਕ ਮਾਮਲੇ ਤੇ ਡਾ. ਆਰ. ਐਸ. ਦਿਓਲ, ਡਾਇਰੈਕਟਰ, ਐਲਕੇਸੀਟੀਸੀ, ਨੇ ਇਸ ਪਹਿਲਕਦਮੀ ਦੀ ਪ੍ਰਸ਼ੰਸਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਸੂਬੇ ਅੰਦਰ ਪੁਲਿਸ ਜਬਰ ਦੀਆਂ ਕਾਰਵਾਈਆਂ ਵਧਣਾ ਚਿੰਤਾਜਨਕ-ਪਾਸਲਾ, ਰੰਧਾਵਾ ਤੇ ਜਾਮਾਰਾਏ <br/> ਅਗਲੀ ਖ਼ਬਰ ਹਰਦਿਆਲ ਨਗਰ ਦੀ ਸੀਵਰੇਜ ਸਮੱਸਿਆ ਹੱਲ ਕਰਨ ਦੀ ਮੰਗ <br/>
Ad Position 24