ਜਲੰਧਰ, 31 ਮਈ (ਜਸਪਾਲ ਸਿੰਘ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ. ਪੀ. ਆਈ.) ਨੇ ਸੂਬੇ ਅੰਦਰ ਵੱਧ ਰਹੇ ਪੁਲਿਸ ਜਬਰ ਦੀ ਕਰੜੀ ਨਿਖੇਧੀ ਕਰਦਿਆਂ ਗੋਨਿਆਣਾ ਮੰਡੀ ਦੇ ਨੌਜਵਾਨ ਨੂੰ ਥਾਣਾ ਸੀ. ਆਈ. ਏ. 2 ਬਠਿੰਡਾ ਵਿਖੇ ਅਣਮਨੁੱਖੀ ਤਸੀਹੇ ਦੇ ਕੇ ਕਤਲ ਕਰਨ ਵਾਲੇ ਅਧਿਕਾਰੀਆਂ ਤੇ ਕਮਰਚਾਰੀਆਂ ਨੂੰ ਸਖ਼ਤ ਸਜਾਵਾਂ ਦਿੱਤੇ ਜਾਣ ਦੀ ਮੰਗ ਕੀਤੀ ਹੈ | ਪਾਰਟੀ ਨੇ ਕਿਹਾ ਹੈ ਕਿ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਜਿਊਣ ਵਾਲਾ ਦੇ ਇਕ ਦਲਿਤ ਨੌਜਵਾਨ ਦੀ ਜ਼ਮਾਨਤ 'ਤੇ ਆਉਣ ਪਿਛੋਂ ਹਸਪਤਾਲ 'ਚ ਹੋਈ ਮੌਤ ਦਾ ਅਸਲੀ ਕਾਰਨ ਵੀ ਉਕਤ ਨÏਜਵਾਨ ਦੀ ਹਵਾਲਾਤ 'ਚ ਕੀਤੀ ਗਈ ਪੁਲਸੀਆ ਕੁੱਟਮਾਰ ਹੀ ਹੈ | ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਪੰਜਾਬ ਰਾਜ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਰਤਨ ਸਿੰਘ ਰੰਧਾਵਾ ਤੇ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਹੈ ਕਿ ਸੂਬਾ ਸਰਕਾਰ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਖੁੱਲ੍ਹੀਆਂ ਛੋਟਾਂ ਦਿੱਤੇ ਜਾਣ ਸਦਕਾ ਸੂਬੇ ਦੀ ਪੁਲਿਸ ਅਸਲੋਂ ਹੀ ਬੇਲਗਾਮ ਹੋ ਗਈ ਹੈ | ਉਨ੍ਹਾਂ ਕਿਹਾ ਹੈ ਕਿ ਸੂਬਾ ਸਰਕਾਰ ਦੀ ਉਕਤ ਮੁਹਿੰਮ, ਜਿਸ ਦੇ ਪ੍ਰਚਾਰ 'ਤੇ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ, ਤਹਿਤ ਹਾਲੇ ਤਾਈਾ ਨਸ਼ਾ ਤਸਕਰਾਂ ਤੇ ਇਨ੍ਹਾਂ ਦੀ ਪੁਸ਼ਤ ਪਨਾਹੀ ਕਰ ਰਹੇ ਭਿ੍ਸ਼ਟ ਸਿਆਸੀ ਆਗੂਆਂ ਤੇ ਪੁਲਿਸ-ਪ੍ਰਸ਼ਾਸਨਿਕ ਅਧਿਕਾਰੀਆਂ ਦੀ ਨਾਪਾਕ ਤਿੱਕੜੀ ਵੱਲ ਮੂੰਹ ਤੱਕ ਨਹੀਂ ਕੀਤਾ ਜਾ ਰਿਹਾ | ਉਨ੍ਹਾਂ ਕਿਹਾ ਹੈ ਕਿ ਇਹ ਸਮਝ ਨਹੀਂ ਪੈ ਰਹੀ ਕਿ ਸੂਬਾ ਸਰਕਾਰ ਦੀ ਬੁਲਡੋਜ਼ਰ ਮੁਹਿੰਮ ਨਸ਼ਾ ਕਾਰੋਬਾਰੀਆਂ ਖ਼ਿਲਾਫ਼ ਹੈ ਜਾਂ ਸਰਕਾਰੀ ਜਾਇਦਾਦਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਹੈ | ਪਾਸਲਾ, ਰੰਧਾਵਾ ਤੇ ਜਾਮਾਰਾਏ ਨੇ ਦੋਸ਼ ਲਾਇਆ ਹੈ ਕਿ ਇੰਝ ਜਾਪਦਾ ਹੈ ਜਿਵੇਂ ਸੂਬੇ ਦਾ ਮੁੱਖ ਮੰਤਰੀ, ਪੁਲਿਸ ਮੁਕਾਬਲਿਆਂ ਤੇ ਅਖÏਤੀ 'ਬੁਲਡੋਜ਼ਰ ਇਨਸਾਫ' ਦੇ ਮਾਮਲੇ 'ਚ ਮੋਦੀ-ਯੋਗੀ ਨਾਲ ਮੁਕਾਬਲੇਬਾਜ਼ੀ ਕਰ ਰਿਹਾ ਹੈ ¢