ਜਲੰਧਰ, 31 ਮਈ (ਸ਼ਿਵ)-ਆਲ ਇੰਡੀਆ ਐਂਟੀ ਕਰੱਪਸ਼ਨ ਕਮੇਟੀ ਦੇ ਕੌਮੀ ਸਹਾਇਕ ਜਨਰਲ ਸਕੱਤਰ ਵਿਕਰਮ ਭੰਡਾਰੀ ਨੇ ਮੇਅਰ ਵਨੀਤ ਧੀਰ ਤੋਂ ਮੰਗ ਕੀਤੀ ਹੈ ਕਿ ਨਗਰ ਨਿਗਮ 'ਚ ਜਦੋਂ ਕਈ ਵਾਰ ਲੋਕ ਅਫ਼ਸਰਾਂ ਨੂੰ ਕਿਸੇ ਕੰਮ ਦੇ ਮਾਮਲੇ 'ਚ ਤੈਅ ਸਮੇਂ ਵਿਚ ਮਿਲਣ ਜਾਂਦੇ ਹਨ ਤਾਂ ਉਸ ਵੇਲੇ ਅਫ਼ਸਰਾਂ ਵਲੋਂ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ ਜਿਸ ਕਰਕੇ ਉਹ ਆਮ ਲੋਕਾਂ ਨੂੰ ਨਹੀਂ ਮਿਲਦੇ ਹਨ | ਵਿਕਰਮ ਭੰਡਾਰੀ ਨੇ ਕਿਹਾ ਕਿ ਇਸ ਨਾਲ ਲੋਕਾਂ ਨੂੰ ਪੇ੍ਰਸ਼ਾਨੀ ਹੁੰਦੀ ਹੈ | ਬੀਤੇ ਦਿਨੀਂ ਉਹ ਵੀ ਨਿਗਮ ਕਮਿਸ਼ਨਰ ਨੂੰ ਮਿਲਣ ਲਈ ਗਏ ਸੀ ਪਰ ਉਨ੍ਹਾਂ ਨੂੰ ਕਮਿਸ਼ਨਰ ਨਾਲ ਮਿਲਣ ਜਾਣ ਲਈ ਨਹੀਂ ਦਿੱਤਾ ਗਿਆ ਕਿਉਂਕਿ ਲੋਕਾਂ ਦੇ ਮਿਲਣ ਦੇ ਸਮੇਂ 'ਚ ਵੀ ਉਨ੍ਹਾਂ ਨੂੰ ਦੱਸਿਆ ਗਿਆ ਕਿ ਕਮਿਸ਼ਨਰ ਮੀਟਿੰਗ ਕਰ ਰਹੇ ਹਨ | ਇਸ ਕਰਕੇ ਉਹ ਨਿਗਮ ਕਮਿਸ਼ਨਰ ਨੂੰ ਬਿਨਾਂ ਮਿਲੇ ਵਾਪਸ ਆ ਗਏ ਸਨ | ਉਨ੍ਹਾਂ ਨੇ ਮੰਗ ਕੀਤੀ ਕਿ ਜਦੋਂ ਲੋਕਾਂ ਦੇ ਮਿਲਣ ਦਾ ਸਮਾਂ ਤੈਅ ਕੀਤਾ ਹੁੰਦਾ ਹੈ ਤਾਂ ਉਸ ਵੇਲੇ ਮੀਟਿੰਗਾਂ ਨਾ ਰੱਖੀਆਂ ਜਾਣ |