12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਪਿੰਡ ਸਲਾਰਪੁਰ 'ਚ ਝੱਖੜ ਕਾਰਨ ਕਿਸਾਨ ਦੀ ਤੂੜੀ ਵਾਲੀ ਸ਼ੈੱਡ ਉੱਡੀ <br/>

Ad Position 21
No active advertisement
ਪਿੰਡ ਸਲਾਰਪੁਰ ਵਿਖੇ ਤੂਫ਼ਾਨ ਨਾਲ ਕਿਸਾਨ ਰਣਜੀਤ ਸਿੰਘ ਸਹੋਤਾ ਦੀ ਡਿੱਗੀ ਤੂੜੀ ਵਾਲੀ ਸ਼ੈੱਡ ਤੇ ਨਾਲ ਦੀਵਾਰ ਡਿਗਣ ਕਾਰਨ ਨੁਕਸਾਨੀਆਂ ਤੂੜੀ ਬਣਾਉਣ ਵਾਲੀਆਂ ਮਸ਼ੀਨਾਂ ਤੇ ਟਰੈਕਟਰ-ਟਰਾਲੀਆਂ | ਨਾਲ ਸ਼ੈੱਡ 'ਤੇ ਡਿੱਗਾ ਸਫੈਦੇ ਦਾ ਵੱਡਾ ਦਰੱਖਤ | ਅਜੀਤ ਤਸਵੀਰਾਂ <br/> 01-06-2025
ਜਲੰਧਰ, 31 ਮਈ (ਜਸਪਾਲ ਸਿੰਘ)-ਜਲੰਧਰ ਛਾਉਣੀ ਨੇੜਲੇ ਪਿੰਡ ਸਲਾਰਪੁਰ 'ਚ ਅੱਜ ਸ਼ਾਮੀਂ ਆਏ ਮੀਂਹ ਤੇ ਝੱਖੜ ਕਾਰਨ ਇਕ ਕਿਸਾਨ ਦੀ ਜਿਥੇ ਤੂੜੀ ਵਾਲੀ ਸ਼ੈੱਡ ਉੱਡ ਗਈ, ਉਥੇ ਚਾਰਦੀਵਾਰੀ ਵੀ ਢਹਿ-ਢੇਰੀ ਹੋ ਗਈ | ਇਸ ਤੋਂ ਇਲਾਵਾ ਟਰੈਕਟਰ-ਟਰਾਲੀਆਂ 'ਤੇ ਦਰੱਖਤ ਟੁੱਟ ਕੇ ਡਿਗਣ ਕਾਰਨ ਉਨ੍ਹਾਂ ਨੂੰ ਕਾਫੀ ਨੁਕਸਾਨ ਪੁੱਜਾ ਹੈ | ਇਸ ਸੰਬੰਧੀ ਕਿਸਾਨ ਰਣਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਤੂੜੀ ਦਾ ਕਾਰੋਬਾਰ ਹੈ ਤੇ ਉਹ ਹਰ ਸਾਲ ਸ਼ੈੱਡ ਅੰਦਰ ਤੂੜੀ ਸਟੋਰ ਕਰਕੇ ਰੱਖਦੇ ਹਨ ਤੇ ਇਸ ਵਾਰ ਵੀ ਉਨ੍ਹਾਂ ਨੇ ਸ਼ੈੱਡ ਅੰਦਰ ਕਾਫੀ ਤੂੜੀ ਸਟੋਰ ਕੀਤੀ ਹੋਈ ਸੀ | ਉਨ੍ਹਾਂ ਦੱਸਿਆ ਕਿ ਤੂੜੀ ਸਟੋਰ ਕਰਨ ਲਈ ਉਨ੍ਹਾਂ ਵਲੋਂ ਲੋਹੇ ਦੀ ਭਾਰੀ ਤੇ ਵੱਡੀ ਸ਼ੈੱਡ ਬਣੀ ਗਈ ਸੀ, ਜੋ ਅੱਜ ਆਏ ਤੂਫਾਨ ਕਾਰਨ ਸਾਰੀ ਉੱਡ-ਪੁੱਡ ਗਈ, ਜਿਸ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ | ਉਨ੍ਹਾਂ ਕਿਹਾ ਕਿ ਤੂਫਾਨ ਏਨਾ ਜ਼ਬਰਦਸਤ ਸੀ ਕਿ ਦੇਖਦੇ-ਦੇਖਦੇ ਹੀ ਲੋਹੇ ਦੀ ਭਾਰੀ ਭੜਕਮ ਸ਼ੈੱਡ ਉੱਡ ਗਈ ਤੇ ਲੋਹੇ ਦੀਆਂ ਚਾਦਰਾਂ, ਗਾਡਰ ਤੇ ਸਰੀਆ ਆਦਿ ਦੂਰ-ਦੂਰ ਤੱਕ ਖਿੱਲਰ ਗਏ | ਇਸ ਦੌਰਾਨ ਸ਼ੈੱਡ ਦੇ ਪਰਖਚੇ ਉੱਡਣ ਨਾਲ ਅੰਦਰ ਪਈ ਤੂੜੀ ਵੀ ਨਾਲ ਹੀ ਉੱਡ ਗਈ ਤੇ ਹਵੇਲੀ ਦੇ ਅੰਦਰ ਲੱਗੇ ਦਰੱਖਤ ਵੀ ਟੁੱਟ ਗਏ | ਰਣਜੀਤ ਸਿੰਘ ਨੇ ਦੱਸਿਆ ਕਿ ਕਈ ਦਰੱਖਤ ਤਾਂ ਉਨ੍ਹਾਂ ਦੇ ਟਰੈਕਟਰ-ਟਰਾਲੀਆਂ ਉੱਪਰ ਹੀ ਆ ਡਿੱਗੇ, ਜਿਸ ਕਾਰਨ ਟਰੈਕਟਰਾਂ ਤੇ ਟਰਾਲੀਆਂ ਨੂੰ ਵੀ ਕਾਫੀ ਨੁਕਸਾਨ ਪੁੱਜਾ ਹੈ | ਉਨ੍ਹਾਂ ਕਿਹਾ ਕਿ ਇਹ ਤੂਫਾਨ ਇਸ ਕਦਰ ਭਿਆਨਕ ਸੀ ਕਿ ਉਨ੍ਹਾਂ ਦੀ ਹਵੇਲੀ ਦੀ ਚਾਰਦੀਵਾਰੀ ਵੀ ਡਿੱਗ ਗਈ | ਉਨ੍ਹਾਂ ਕਿਹਾ ਕਿ ਇਸ ਤੂਫਾਨ ਨਾਲ ਉਨ੍ਹਾਂ ਦਾ ਕਰੀਬ 6 ਤੋਂ 7 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ | ਇਸ ਦੌਰਾਨ ਪਿੰਡ ਵਾਸੀਆਂ ਨੇ ਡਿਪਟੀ ਕਮਿਸ਼ਨਰ ਕੋਲੋਂ ਮੰਗ ਕੀਤੀ ਹੈ ਕਿ ਉਕਤ ਕਿਸਾਨ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ ਤੇ ਉਸ ਨੂੰ ਜਲਦ ਯੋਗ ਮੁਆਵਜ਼ਾ ਦਿੱਤਾ ਜਾਵੇ |

Ad Position 22
No active advertisement
ਪਿਛਲੀ ਖ਼ਬਰ 101 ਨਸ਼ੀਲੇ ਕੈਪਸੂਲਾਂ ਸਮੇਤ 2 ਤਸਕਰ ਕਾਬੂ <br/> ਅਗਲੀ ਖ਼ਬਰ ਆਈਵੀ ਵਰਲਡ ਸਕੂਲ 'ਚ ਨੰਨ੍ਹੇ ਆਈਵੀਅਨਜ਼ ਲਈ ਪੂਲ ਪਾਰਟੀ ਕਰਵਾਈ <br/>
Ad Position 24