ਜਲੰਧਰ, 31 ਮਈ (ਪਵਨ ਖਰਬੰਦਾ)-ਗਰਮੀਆਂ ਦੇ ਮੌਸਮ ਵਿਚ ਨੰਨ੍ਹੇ ਆਈਵੀਅਨਜ਼ ਨੂੰ ਊਰਜਾ ਭਰਪੂਰ ਬਣਾਉਣ ਲਈ ਆਈਵੀ ਵਰਲਡ ਸਕੂਲ ਜਲੰਧਰ ਵਲੋਂ ਮਸਤੀ ਭਰੀ ਪੂਲ ਪਾਰਟੀ ਕਰਵਾਈ ਗਈ | ਪ੍ਰਬੰਧਕਾਂ ਨੇ ਦੱਸਿਆ ਕਿ ਪਾਣੀ ਦੀਆਂ ਪਿਸਤੌਲਾਂ, ਨਿਸ਼ਾਨੇਬਾਜ਼ੀ ਤੇ ਬਬਲ ਰਾਡ ਵਰਗੀਆਂ ਜਲ ਗਤੀਵਿਧੀਆਂ ਨੇ ਬੱਚਿਆ ਦਾ ਪੂਲ ਵਿਚ ਉਤਰਨ ਲਈ ਉਤਸ਼ਾਹ ਹੋਰ ਵਧਾ ਦਿੱਤਾ | ਇਸ ਗਤੀਵਿਧੀ ਨੇ ਨਾ ਸਿਰਫ਼ ਬੱਚਿਆਂ ਨੂੰ ਗਰਮੀ ਤੋਂ ਰਾਹਤ ਦਿੱਤੀ ਬਲਕਿ ਉਨ੍ਹਾਂ ਦੀ ਮੋਟਰ ਹੁਨਰ ਨੂੰ ਵੀ ਨਿਖਾਰਨ ਵਿਚ ਮਦਦ ਕੀਤੀ | ਪੂਲ ਦੇ ਕਿਨਾਰੇ ਨੂੰ ਬਹੁਤ ਹੀ ਆਕਰਸ਼ਕ ਢੰਗ ਨਾਲ ਸਜਾਇਆ ਅਤੇ ਵਿਦਿਆਰਥੀਆਂ ਲਈ ਰੰਗੀਨ ਡਿ੍ੰਕਸ ਦਾ ਵੀ ਪ੍ਰਬੰਧ ਕੀਤਾ ਗਿਆ, ਜੋ ਵਿਦਿਆਰਥੀਆਂ ਦੀ ਖਿੱਚ ਦਾ ਕੇਂਦਰ ਬਣਿਆ | ਇਸ ਮੌਕੇ ਨੰਨ੍ਹੇ ਆਈਵੀਅਨਜ਼ ਨੇ ਰੇਨ ਡਾਂਸ ਵਿਚ ਹਿੱਸਾ ਲਿਆ ਤੇ ਉਹ ਉਤਸੁਕਤਾ ਨਾਲ ਪੂਲ ਵਿਚ ਨੱਚਣ-ਟੱਪਣ ਲੱਗੇ | ਵਿਦਿਆਰਥੀਆਂ ਦੀ ਖ਼ੁਸ਼ੀ ਨੇ ਮਹੌਲ ਨੂੰ ਚਾਰ-ਚੰਦ ਲਗਾ ਦਿੱਤੇ | ਵਾਸਲ ਐਜੂਕੇਸ਼ਨ ਦੇ ਪ੍ਰਧਾਨ ਕੇ. ਕੇ. ਵਾਸਲ, ਚੇਅਰਮੈਨ ਸੰਜੀਵ ਵਾਸਲ, ਉਪ ਪ੍ਰਧਾਨ ਸ੍ਰੀਮਤੀ ਈਨਾ ਵਾਸਲ, ਸੀ. ਈ. ਓ. ਰਾਘਵ ਵਾਸਲ ਤੇ ਡਾਇਰੈਕਟਰ ਸ੍ਰੀਮਤੀ ਅਦਿੱਤੀ ਵਾਸਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਗਰਮੀਆਂ 'ਚ ਸੰਤੁਲਿਤ ਭੋਜਨ ਖਾਣ ਅਤੇ ਖ਼ੁਦ ਨੂੰ ਸੁਰੱਖਿਅਤ ਰੱਖਣ ਦੀ ਸਲਾਹ ਦਿੱਤੀ | ਸਕੂਲ ਮੈਨੇਜਮੈਂਟ ਤੇ ਫੈਕਲਟੀ ਨੇ ਮਾਪਿਆਂ ਤੇ ਵਿਦਿਆਰਥੀਆਂ ਦਾ ਇਸ ਮਨੋਰੰਜਨ ਭਰਪੂਰ ਗਤੀਵਿਧੀ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਧੰਨਵਾਦ ਕੀਤਾ |