ਚੁਗਿੱਟੀ/ਜੰਡੂਸਿੰਘਾ, 1 ਜੂਨ (ਨਰਿੰਦਰ ਲਾਗੂ)- ਥਾਣਾ ਪਤਾਰਾ ਦੀ ਪੁਲਿਸ ਵਲੋਂ ਹੈਰੋਇਨ ਤੇ ਵੱਖ-ਵੱਖ ਹੋਰ ਸਾਮਾਨ ਸਮੇਤ 1 ਵਿਅਕਤੀ ਨੂੰ ਕਾਬੂ ਕਰ ਕੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਐਸ.ਆਈ. ਗੁਰਸ਼ਰਨ ਸਿੰਘ ਨੇ ਦੱਸਿਆ ਕਿ ਉਕਤ ਥਾਣੇ ਦੀ ਪੁਲਿਸ ਪਾਰਟੀ ਨੇ ਦੌਰਾਨੇ ਗਸ਼ਤ ਨੇੜੇ ਪਿੰਡ ਸਰਨਾਣਾ ਰੋਡ ਤੋਂ ਇਕ ਮੋਨੇ ਵਿਅਕਤੀ ਨੂੰ ਨਸ਼ਾ ਕਰਦੇ ਨੂੰ ਕਾਬੂ ਕਰ ਕੇ ਨਾਂਅ ਪਤਾ ਪੁੱਛਿਆ | ਜਿਸ ਨੇ ਆਪਣਾ ਨਾਂਅ ਰਾਜੂ ਪੁੱਤਰ ਪ੍ਰਕਾਸ਼ ਵਾਸੀ ਵਹੀਰਾ ਥਾਣਾ ਵਹੀਰਾ ਜ਼ਿਲ੍ਹਾ ਖੇੜ੍ਹੀ ਯੂ.ਪੀ. ਹਾਲ ਵਾਸੀ ਸੁੱਖੇ ਦੀ ਮੋਟਰ ਪਿੰਡ ਸਰਨਾਣਾ ਥਾਣਾ ਪਤਾਰਾ ਜਲੰਧਰ ਦੱਸਿਆ | ਉਨ੍ਹਾਂ ਆਖਿਆ ਕਿ ਉਕਤ ਕੋਲੋਂ 1 ਸਿਲਵਰ ਪੰਨੀ, ਹੈਰੋਇਨ, ਇਕ 10 ਰੁਪਏ ਦਾ ਨੋਟ, ਇਕ ਲਾਈਟਰ ਤੇ ਕੁਝ ਹੋਰ ਸਾਮਾਨ ਬਰਾਮਦ ਹੋਇਆ | ਉਨ੍ਹਾਂ ਕਿਹਾ ਕਿ ਇਸ 'ਤੇ ਇਸ ਵਿਅਕਤੀ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਦੇ ਤਹਿਤ ਮੁਕੱਦਮਾ ਥਾਣੇ ਵਿਚ ਦਰਜ ਕੀਤਾ ਗਿਆ | ਉਨ੍ਹਾਂ ਕਿਹਾ ਕਿ ਇਸ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ, ਤਾਂ ਜੋ ਪੁੱਛਗਿੱਛ ਕੀਤੀ ਜਾ ਸਕੇ |
ਹੈਰੋਇਨ ਤੇ ਵੱਖ-ਵੱਖ ਹੋਰ ਸਾਮਾਨ ਸਮੇਤ 1 ਵਿਅਕਤੀ ਕਾਬੂ <br/>
ਕਾਬੂ ਕੀਤੇ ਗਏ ਵਿਅਕਤੀ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸ.ਆਈ. ਗੁਰਸ਼ਰਨ ਸਿੰਘ ਸਮੇਤ ਪੁਲਿਸ ਪਾਰਟੀ | ਅਜੀਤ ਤਸਵੀਰ<br/>
02-06-2025