08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਆਸ਼ੀਰਵਾਦ ਯਾਤਰਾ ਦੀ ਜਗ੍ਹਾ ਪਛਤਾਵਾ ਯਾਤਰਾ ਕੱਢੇ ਆਮ ਆਦਮੀ ਪਾਰਟੀ-ਰਜਿੰਦਰ ਬੇਰੀ

Ad Position 21
No active advertisement
ਅਜੀਤ ਡੈਸਕ 02-06-2025
ਜਲੰਧਰ, 1 ਜੂਨ (ਸ਼ਿਵ)-ਜਲੰਧਰ ਸੈਂਟਰਲ ਹਲਕੇ ਦੇ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਜਲੰਧਰ ਸੈਂਟਰਲ ਹਲਕੇ 'ਚ ਜੋ ਆਮ ਆਦਮੀ ਪਾਰਟੀ ਜੋ ਆਸ਼ੀਰਵਾਦ ਯਾਤਰਾ ਕੱਢ ਰਹੀ ਹੈ ਉਸ ਦੀ ਜਗਾ ਪਛਤਾਵਾ ਯਾਤਰਾ ਕੱਢਣੀ ਚਾਹੀਦਾ ਹੈ ਕਿਉਂਕਿ ਜਲੰਧਰ ਸੈਂਟਰਲ ਹਲਕੇ ਦੇ ਲੋਕਾਂ ਨੇ ਤਾਂ 2022 ਵਿਚ ਵੀ ਆਮ ਆਦਮੀ ਪਾਰਟੀ ਨੂੰ ਆਸ਼ੀਰਵਾਦ ਦਿੱਤਾ ਸੀ ਤੇ ਆਮ ਆਦਮੀ ਪਾਰਟੀ ਦਾ ਵਿਧਾਇਕ ਚੁਣਿਆ ਸੀ ਪਰ ਉਸ ਵਿਧਾਇਕ ਨੇ 3 ਸਾਲਾਂ ਵਿਚ ਜੋ ਕੁੱਝ ਕੀਤਾ ਉਹ ਸਾਰੀ ਜਨਤਾ ਦੇ ਸਾਹਮਣੇ ਆ ਹੀ ਗਿਆ ਕਿ ਕਿਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਭਿ੍ਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਹਨ | ਜੋ ਕੁੱਝ ਸੁਣਨ ਲਈ ਤੇ ਖ਼ਬਰਾਂ ਰਾਹੀ ਪੜ੍ਹਨ ਨੂੰ ਮਿਲ ਰਿਹਾ ਹੈ, ਇਸ ਵਿਧਾਇਕ ਵਲੋਂ ਕੀਤੇ ਗਏ ਘਪਲੇ ਬਹੁਤ ਹੀ ਹੈਰਾਨੀਜਨਕ ਹਨ ਕਿ ਕਿਸ ਤਰ੍ਹਾਂ ਕੁੱਝ ਕੁ ਸਾਲਾਂ ਵਿਚ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਹੇਰਾ ਫੇਰੀ ਕੀਤੀ | ਇਸ ਲਈ ਆਮ ਆਦਮੀ ਪਾਰਟੀ ਨੂੰ ਚਾਹੀਦਾ ਸੀ ਕਿ ਆਸ਼ੀਰਵਾਦ ਯਾਤਰਾ ਕੱਢਣ ਦੀ ਬਜਾਏ ਪਛਤਾਵਾ ਯਾਤਰਾ ਕੱਢੇ |
Ad Position 22
No active advertisement
ਪਿਛਲੀ ਖ਼ਬਰ ਲੋੜਵੰਦ ਪਰਿਵਾਰਾਂ ਨੂੰ ਐਂਟੀ ਕ੍ਰਾਈਮ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਨੀਤੀ ਆਯੋਗ ਵਲੋਂ ਰਾਸ਼ਨ ਦੀ ਵੰਡ <br/> ਅਗਲੀ ਖ਼ਬਰ ਬਿਜਲੀ ਜ਼ਿਆਦਾ ਆਉਣ ਨਾਲ ਸਤਨਾਮ ਨਗਰ ਦੇ ਲੋਕਾਂ ਦੀਆਂ ਸੜੀਆਂ ਇਲੈਕਟ੍ਰਾਨਿਕ ਵਸਤਾਂ <br/>
Ad Position 24