ਚੁਗਿੱਟੀ/ਜੰਡੂਸਿੰਘਾ, 1 ਜੂਨ (ਨਰਿੰਦਰ ਲਾਗੂ)- ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕਰਨ ਲਈ ਐਂਟੀ ਕ੍ਰਾਈਮ ਐਂਟੀ ਕਰੱਪਸ਼ਨ ਐਸੋਸੀਏਸ਼ਨ ਨੀਤੀ ਅਯੋਗ ਤੇ ਸੇਵਾ ਦਲ ਸਮਾਜ ਭਲਾਈ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਸੁਰਿੰਦਰ ਸਿੰਘ ਕੈਰੋਂ ਦੀ ਅਗਵਾਈ 'ਚ ਪ੍ਰਬੰਧਕਾਂ ਵਲੋਂ ਰਾਸ਼ਨ ਵੰਡ ਸਮਾਗਮ ਲੰਮਾ ਪਿੰਡ ਚੌਕ ਲਾਗਲੀ ਗੁਰੂ ਨਾਨਕ ਮਾਰਕੀਟ ਵਿਖੇ ਕਰਵਾਇਆ ਗਿਆ | ਇਸ ਮੌਕੇ ਮਹਿਲਾ ਕਾਂਗਰਸ ਜਲੰਧਰ ਦੀ ਜਨਰਲ ਸਕੱਤਰ ਵੰਦਨਾ ਮਹਿਤਾ ਤੇ ਥਾਣਾ 8 ਦੇ ਐਸ.ਐਚ.ਓ.ਜਗਦੀਸ਼ ਲਾਲ ਮੁੱਖ ਮਹਿਮਾਨ ਵਜੋਂ ਪੁੱਜੇ | ਉਨ੍ਹਾਂ ਵਲੋਂ ਉਕਤ ਐਸੋਸੀਏਸ਼ਨ ਵਲੋਂ ਕਰਵਾਏ ਜਾ ਰਹੇ ਲੋਕ ਭਲਾਈ ਦੇ ਕੰਮਾਂ ਦੀ ਸ਼ਲਾਘਾ ਕੀਤੀ | ਇਸ ਦੌਰਾਨ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸੁਰਿੰਦਰ ਸਿੰਘ ਕੈਰੋਂ ਨੇ ਦੱਸਿਆ ਕਿ ਅੱਜ 40 ਪਰਿਵਾਰਾਂ ਨੂੰ ਰਾਸ਼ਨ ਭੇਟ ਕੀਤਾ ਗਿਆ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਵਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਭੇਟ ਕਰਨ ਦੇ ਨਾਲ -ਨਾਲ ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਸਮੇਂ ਵੀ ਮਦਦ ਕਰਨ ਦਾ ਯਤਨ ਕੀਤਾ ਜਾਂਦਾ ਹੈ | ਇਸ ਤੋਂ ਇਲਾਵਾ ਪੜ੍ਹਾਈ ਵਿੱਚ ਹੁਸ਼ਿਆਰ ਬੱਚਿਆਂ ਨੂੰ ਪੜ੍ਹਾਈ ਲਿਖਾਈ ਦਾ ਸਮਾਨ ਦੇਣ ਤੋਂ ਇਲਾਵਾ ਮੁਫ਼ਤ ਮੈਡੀਕਲ ਕੈਂਪ ਵੀ ਲਗਾਏ ਜਾਂਦੇ ਹਨ | ਇਸ ਮੌਕੇ ਯਸ਼ਪਾਲ ਸਫ਼ਰੀ, ਸਲਾਹਕਾਰ ਲਖਵਿੰਦਰ ਸਿੰਘ, ਡਾਕਟਰ ਵਿਸ਼ੂ ਸ਼ਰਮਾ, ਮਹਿੰਦਰ ਪਾਲ, ਲਤਿਤ ਲਵਲੀ, ਡਾਕਟਰ ਲਖਨਪਾਲ, ਡਾਕਟਰ ਖੁਰਾਨਾ, ਸੂਰਜ ਪ੍ਰਕਾਸ਼, ਪਾਰੁਲ, ਗਗਨ, ਤੇ ਹਿਮਾਂਸ਼ੂ ਆਦਿ ਹਾਜ਼ਰ ਸਨ |