08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਬਾਬਾ ਸਿੱਧ ਚਾਨੋ ਦੇ ਦਰਬਾਰ 'ਚੋਂ ਨੋਟਾਂ ਵਾਲਾ ਹਾਰ ਚੋਰੀ <br/>

Ad Position 21
No active advertisement
ਅਜੀਤ ਡੈਸਕ 02-06-2025
ਚੁਗਿੱਟੀ/ਜੰਡੂ ਸਿੰਘਾ, 1 ਜੂਨ (ਨਰਿੰਦਰ ਲਾਗੂ)-ਥਾਣਾ ਰਾਮਾ ਮੰਡੀ ਅਧੀਨ ਆਉਂਦੇ ਮੁਹੱਲਾ ਚੁਗਿੱਟੀ 'ਚ ਸਥਿਤ ਬਾਬਾ ਸਿੱਧ ਚਾਨੋ ਦੇ ਦਰਬਾਰ ਨੂੰ ਨਿਸ਼ਾਨਾ ਬਣਾ ਕੇ ਇੱਕ ਚੋਰ ਵਲੋਂ ਉਥੋਂ ਨੋਟਾਂ ਵਾਲਾ ਹਾਰ ਚੋਰੀ ਕਰ ਲਿਆ ਗਿਆ¢ ਜਾਣਕਾਰੀ ਦਿੰਦੇ ਹੋਏ ਦਰਬਾਰ ਦੇ ਸੇਵਾਦਾਰ ਵਿਜੈ ਕੁਮਾਰ ਸਾਂਪਲਾ ਪੁੱਤਰ ਰਾਮ ਪ੍ਰਕਾਸ਼ ਵਾਸੀ ਚੁਗਿੱਟੀ ਜਲੰਧਰ ਨੇ ਦੱਸਿਆ ਕਿ ਸਨਿਚਰਵਾਰ ਦੀ ਰਾਤ ਨੂੰ ਇੱਕ ਵਿਅਕਤੀ ਦਰਬਾਰ 'ਚ ਦਾਖ਼ਲ ਹੁੰਦਾ ਹੈ ਜਿਸ ਵਲੋਂ ਬਾਬਾ ਜੀ ਦੇ ਗਲ਼ ਵਿੱਚ ਪਾਇਆ ਹੋਇਆ 5100 ਰੁਪਏ ਦੇ ਨੋਟਾਂ ਵਾਲਾ ਇੱਕ ਹਾਰ ਚੋਰੀ ਕਰ ਲਿਆ ਗਿਆ¢ ਉਨ੍ਹਾਂ ਕਿਹਾ ਕਿ ਚੋਰ ਦਰਬਾਰ 'ਚ ਲਗਾਏ ਗਏ ਸੀ.ਸੀ.ਟੀ.ਵੀ.ਕੈਮਰੈ ਦੀ ਰਿਕਾਰਡਿੰਗ 'ਚ ਕੈਦ ਹੋ ਗਿਆ ਹੈ¢ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਸ ਦਰਬਾਰ 'ਚ 3 ਵਾਰ ਚੋਰੀ ਦੀ ਵਾਰਦਾਤ ਹੋ ਚੁੱਕੀ ਹੈ¢ ਦੱਸਿਆ ਜਾ ਰਿਹਾ ਹੈ ਕਿ ਇਸ ਸਬੰਧੀ ਉਕਤ ਥਾਣੇ ਦੀ ਪੁਲਿਸ ਦੇ ਧਿਆਨ 'ਚ ਲਿਆਂਦਾ ਗਿਆ ਹੈ¢ ਸਥਾਨਕ ਲੋਕਾਂ ਵਲੋਂ ਚੁਗਿੱਟੀ ਤੇ ਇਸ ਦੇ ਆਸਪਾਸ ਦੇ ਖੇਤਰ ਵਿੱਚ ਪੁਲਿਸ ਗਸ਼ਤ ਵਧਾਉਣ ਦੀ ਮੰਗ ਪੁਲਿਸ ਮਹਿਕਮੇ ਦੇ ਉੱਚ ਅਧਿਕਾਰੀਆਂ ਤੋਂ ਕੀਤੀ ਗਈ ਹੈ¢

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਦੀ ਮਹਿਲਾ ਬਿਲਡਿੰਗ ਇੰਸਪੈਕਟਰ ਨੂੰ ਭੇਜਿਆ ਜੇਲ੍ਹ ਅਗਲੀ ਖ਼ਬਰ ਲੋੜਵੰਦ ਪਰਿਵਾਰਾਂ ਨੂੰ ਐਂਟੀ ਕ੍ਰਾਈਮ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਨੀਤੀ ਆਯੋਗ ਵਲੋਂ ਰਾਸ਼ਨ ਦੀ ਵੰਡ <br/>
Ad Position 24