ਜਲੰਧਰ, 2 ਜੂਨ (ਸ਼ੈਲੀ)-ਪੰਜਾਬ 'ਚ ਨਸ਼ਿਆਂ ਦੇ ਖ਼ਾਤਮੇ ਲਈ ਚਲਾਈ ਗਈ 'ਯੁੱਧ ਨਸ਼ਿਆਂ ਵਿਰੁੱਧ' ਮਹਿਮ ਤਹਿਤ ਪੁਲਿਸ ਕਮਿਸ਼ਨਰ ਮੈਡਮ ਧੰਨਪ੍ਰੀਤ ਕੌਰ (ਆਈ.ਪੀ.ਐੱਸ.) ਵਲੋਂ ਕੀਤੀ ਜਾ ਰਹੀ ਵਧੀਆ ਕਾਰਗੁਜ਼ਾਰੀ ਦੇ ਮੱਦੇ-ਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਪੀ.ਏ.ਸੀ ਮੈਂਬਰ ਭੁਪਿੰਦਰ ਸਿੰਘ ਖ਼ਾਲਸਾ ਤੇ ਪੰਥਕ ਲਿਖਾਰੀ ਕਵੀ ਡਾ. ਸਤਬੀਰ ਸਿੰਘ 'ਸ਼ਾਨ' ਵਲੋਂ ਨਸ਼ਿਆਂ ਵਿਰੁੱਧ ਲਿਖੀ ਗਈ ਇਕ ਅਹਿਮ ਨਜ਼ਮ ਪੁਲਿਸ ਕਮਿਸ਼ਨਰ ਜਲੰਧਰ ਧੰਨਪ੍ਰੀਤ ਕੌਰ ਨੂੰ ਸੁਣਾਈ ਗਈ ਤੇ ਭੇਟ ਕੀਤੀ ਗਈ | ਇਸ 'ਤੇ ਪੁਲਿਸ ਕਮਿਸ਼ਨਰ ਮੈਡਮ ਧੰਨਪ੍ਰੀਤ ਕੌਰ ਵਲੋਂ ਇਨ੍ਹਾਂ ਦੋਹਾਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ |