16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਲੈਕਚਰਾਰ ਨੰਦਿਨੀ ਧੀਰ ਨੂੰ ਸੇਵਾ ਮੁਕਤੀ 'ਤੇ ਨਿੱਘੀ ਵਿਦਾਇਗੀ <br/>

Ad Position 21
No active advertisement
ਅਜੀਤ ਡੈਸਕ 03-06-2025
ਜਲੰਧਰ, 2 ਜੂਨ (ਜਸਪਾਲ ਸਿੰਘ)-ਅੰਗਰੇਜ਼ੀ ਵਿਭਾਗ ਦੀ ਸੀਨੀਅਰ ਲੈਕਚਰਾਰ ਨੰਦਿਨੀ ਧੀਰ ਨੂੰ ਉਨ੍ਹਾਂ ਦੀ ਸੇਵਾ ਮੁਕਤੀ 'ਤੇ ਨਿੱਘੀ ਵਿਦਾਇਗੀ ਦਿੱਤੀ ਗਈ | ਉਨ੍ਹਾਂ ਲਗਭਗ 4 ਦਹਾਕੇ ਸਿੱਖਿਆ ਦੇ ਖੇਤਰ ਵਿੱਚ ਨਿਸ਼ਠਾ ਤੇ ਸਮਰਪਣ ਭਾਵਨਾ ਨਾਲ ਕੰਮ ਕੀਤਾ | ਉਹ ਨੇਕ ਨੀਅਤ, ਮਿੱਠੇ ਸੁਭਾਅ ਤੇ ਉੱਚ ਅਧਿਆਪਕੀ ਗੁਣਾਂ ਕਰਕੇ ਸਦਾ ਸਤਿਕਾਰਯੋਗ ਰਹੇ ¢ ਸ੍ਰੀਮਤੀ ਧੀਰ ਨੇ ਆਪਣੇ ਵਿਦਿਆਰਥੀਆਂ ਨੂੰ ਸਿਰਫ ਅੰਗਰੇਜ਼ੀ ਪਾਠ ਹੀ ਨਹੀਂ ਪੜ੍ਹਾਏ, ਸਗੋਂ ਉਨ੍ਹਾਂ ਦੀ ਸ਼ਖਸੀਅਤ ਨਿਖਾਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ¢ ਇਸ ਮੌਕੇ ਸਮਾਗਮ 'ਚ ਮੇਅਰ ਸ੍ਰੀ ਵਨੀਤ ਧੀਰ ਵਿਸ਼ੇਸ਼ ਤÏਰ 'ਤੇ ਹਾਜ਼ਰ ਹੋਏ | ਉਨ੍ਹਾਂ ਨੇ ਸ੍ਰੀਮਤੀ ਨੰਦਿਨੀ ਧੀਰ ਦੀ ਲੰਬੀ ਸੇਵਾ ਨੂੰ ਸਰਾਹਿਆ ਅਤੇ ਕਿਹਾ ਕਿ ਉਨ੍ਹਾਂ ਦੀ ਜਿੰਦਗੀ ਨੌਜਵਾਨ ਪੀੜ੍ਹੀ ਲਈ ਇੱਕ ਰੋਲ ਮਾਡਲ ਹੈ | ਸਕੂਲ ਦੇ ਸਟਾਫ ਮੈਂਬਰਾਂ, ਵਿਦਿਆਰਥੀਆਂ ਤੇ ਪੁਰਾਣੇ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਸੰਦੇਸ਼ ਭੇਜੇ ਤੇ ਉਨ੍ਹਾਂ ਦੀ ਸੇਵਾ ਨੂੰ ਯਾਦਗਾਰ ਬਣਾਉਣ ਲਈ ਕਈ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ | ਉਨ੍ਹਾਂ ਦੇ ਜੀਵਨ ਤੇ ਕਾਰਜਾਂ ਨੂੰ ਸਨਮਾਨ ਦਿੰਦੇ ਹੋਏ ਵਿਸ਼ੇਸ਼ ਸਨਮਾਨ ਪੱਤਰ ਵੀ ਪ੍ਰਦਾਨ ਕੀਤਾ ਗਿਆ ¢ ਸ੍ਰੀਮਤੀ ਧੀਰ ਨੇ ਭਾਵੁਕ ਹੋ ਕੇ ਆਪਣੇ ਸਾਥੀਆਂ, ਵਿਦਿਆਰਥੀਆਂ ਤੇ ਪ੍ਰਬੰਧਨ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸ਼ਾਮ ਨੂੰ ਮੀਂਹ ਪੈਣ ਨਾਲ ਲੋਕਾਂ ਨੂੰ ਮਿਲੀ ਰਾਹਤ ਅਗਲੀ ਖ਼ਬਰ ਪੰਥਕ ਕਵੀ ਡਾ. ਸਤਬੀਰ ਸਿੰਘ 'ਸ਼ਾਨ' ਵਲੋਂ ਆਪਣੀ ਨਜ਼ਮ ਪੁਲਿਸ ਕਮਿਸ਼ਨਰ ਨੂੰ ਭੇਟ <br/>
Ad Position 24