ਜਲੰਧਰ, 2 ਜੂਨ (ਜਸਪਾਲ ਸਿੰਘ)-ਸਤਿਕਾਰ ਕਬੀਰ ਸਾਹਿਬ ਜੀ ਦੇ 627ਵਾਂ ਪ੍ਰਕਾਸ਼ ਉਤਸਵ ਤੇ ਸਤਿਗੁਰੂ ਕਬੀਰ ਸਭਾ ਭਾਰਗੋ ਨਗਰ ਵਲੋਂ ਸਤਿਗੁਰੂ ਕਬੀਰ ਮੰਦਿਰ ਸਭਾਵਾਂ ਤੇ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਸੱਦਾ ਪੱਤਰ ਦੇਣ ਲਈ ਸੰਪਰਕ ਅਭਿਆਨ ਤਹਿਤ ਮਾਡਲ ਹਾਊਸ ਦੀ ਧਾਰਮਿਕ ਸੰਸਥਾ ਸ਼ਿਵ ਕਲਾ ਮੰਚ ਰਜਿ ਰਾਮਲੀਲਾ ਕਮੇਟੀ ਦੇ ਪ੍ਰਧਾਨ ਮਾਸਟਰ ਗਣੇਸ਼ ਭਗਤ ਤੇ ਅਹੁਦੇਦਾਰਾਂ ਨੂੰ ਸਤਿਗੁਰੂ ਕਬੀਰ ਸਾਹਿਬ ਜੀ ਦੇ 627ਵੇਂ ਪ੍ਰਕਾਸ਼ ਉਤਸਵ ਦੇ ਸਬੰਧ 'ਚ 10 ਜੂਨ ਦਿਨ ਮੰਗਲਵਾਰ ਨੂੰ ਕੱਢੀ ਜਾ ਰਹੀ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣ ਤੇ 11 ਜੂਨ ਨੂੰ ਸਤਿਗੁਰੂ ਕਬੀਰ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਭਾਰਗੋ ਨਗਰ ਰੱਖੇ ਪ੍ਰੋਗਰਾਮ ਤੇ 12 ਜੂਨ ਦਿਨ ਵੀਰਵਾਰ ਨੂੰ ਰੱਖੇ ਕੀਰਤਨ ਦਰਬਾਰ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਦਿੱਤਾ | ਇਸ ਮੌਕੇ 'ਤੇ ਸ਼ਿਵ ਕਲਾ ਮੰਚ ਰਾਮਲੀਲਾ ਕਮੇਟੀ ਦੇ ਪ੍ਰਧਾਨ ਗਣੇਸ਼ ਭਗਤ ਨੇ ਸਤਿਗੁਰੂ ਕਬੀਰ ਸਭਾ ਭਾਰਗੋ ਕੇ ਚੇਅਰਮੈਨ ਸਤੀਸ਼ ਬਿੱਲਾ, ਪ੍ਰਧਾਨ ਰਾਕੇਸ਼ ਕੁਮਾਰ, ਅਜੇ ਕੁਮਾਰ ਬੰਟੀ ਸੰਦਲੀ, ਦੀਪਕ ਭਗਤ, ਬਲਦੇਵ ਰਾਜ, ਜਨਕ ਰਾਜ, ਰਵੀ ਪਾਲ, ਅਸ਼ਵਨੀ ਕੁਮਾਰ, ਸਿਕੰਦਰ ਭਗਤ, ਅਕਾਸ਼ ਭਗਤ, ਸੋਮ ਨਾਥ ਨੂੰ ਸ਼ਿਵ ਕਲਾ ਮੰਚ ਰਾਮਲੀਲਾ ਕਮੇਟੀ ਵਲੋਂ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਕੀਤਾ |