ਚੁਗਿੱਟੀ/ਜੰਡੂ ਸਿੰਘਾ, 2 ਜੂਨ (ਨਰਿੰਦਰ ਲਾਗੂ)- ਭਾਗਾਂ ਵਾਲੇ ਹਨ ਉਹ ਜੀਅ ਜਿਨ੍ਹਾਂ ਨੂੰ ਗੁਰੂ ਘਰਾਂ ਦੇ ਨਿਰਮਾਣ ਕਾਰਜ ਦÏਰਾਨ ਸੇਵਾ ਕਰਨ ਦਾ ਸੁਨਹਿਰੀ ਮÏਕਾ ਮਿਲਦਾ ਹੈ¢ ਇਸ ਕਰਕੇ ਜਦੋਂ ਵੀ ਅਜਿਹੇ ਪਲ ਨਸੀਬ ਹੋਣ ਤਾਂ ਯਤਨ ਇਹ ਰਹਿਣਾ ਚਾਹੀਦਾ ਹੈ ਕਿ ਉਸ ਮÏਕੇ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ¢ ਇਹ ਪ੍ਰਗਟਾਵਾ ਅੱਜ ਇਥੇ ਪਿੰਡ ਪਤਾਰਾ ਵਿਖੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਪਾਤਸ਼ਾਹੀ ਛੇਵੀਂ ਦੇ ਨਵ ਨਿਰਮਾਣ ਕਾਰਜ ਦਾ ਸ਼ੱੁਭ ਆਰੰਭ ਕਰਦੇ ਹੋਏ ਸੰਤ ਬਾਬਾ ਅਮਰਜੀਤ ਸਿੰਘ ਡੇਰਾ ਸੰਤਗੜ੍ਹ ਹਰਖੋਵਾਲ ਹੁਸ਼ਿਆਰਪੁਰ ਵਾਲਿਆਂ ਵਲੋਂ ਕੀਤਾ ਗਿਆ¢ ਸੰਗਤਾਂ ਨਾਲ ਆਪਣੇ ਰੂਹਾਨੀ ਪ੍ਰਵਚਨਾਂ ਦੀ ਸਾਂਝ ਪਾਉਂਦਿਆਂ ਉਨ੍ਹਾਂ ਆਖਿਆ ਕਿ ਪ੍ਰਮਾਤਮਾ ਵਲੋਂ ਆਪਾਂ ਸਾਰਿਆਂ ਨੂੰ ਮਿਲੇ ਇਸ ਮਨੁੱਖਾ ਜਨਮ ਦਾ ਅਸਲ ਮਨੋਰਥ ਪ੍ਰਭੂ ਦੀ ਭਗਤੀ ਹੈ¢ਇਸ ਦÏਰਾਨ ਉਕਤ ਗੁਰੂ ਘਰ ਦੇ ਮੁੱਖ ਸੇਵਾਦਾਰ ਤੇ ਡਾਇਰੈਕਟਰ ਦੀ ਜਲੰਧਰ ਸੈਂਟਰਲ ਕੋਅਪਰੇਟਿਵ ਬੈਂਕ, ਜਲੰਧਰ ਸੁਖਬੀਰ ਸਿੰਘ ਪਤਾਰਾ ਨੇ ਕਿਹਾ ਕਿ ਉਕਤ ਗੁਰਦੁਆਰਾ ਸਾਹਿਬ ਵਿਖੇ ਸਾਰੇ ਗੁਰੂ ਸਾਹਿਬਾਨਾਂ ਨੂੰ ਯਾਦ ਕਰਦਿਆਂ ਦਿਨ-ਦਿਹਾੜਿਆਂ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਏ ਜਾਂਦੇ ਹਨ¢ ਉਨ੍ਹਾਂ ਆਖਿਆ ਕਿ ਇਸ ਗੁਰਦੁਆਰਾ ਸਾਹਿਬ ਦੇ ਨਿਰਮਾਣ ਲਈ ਸੰਗਤਾਂ ਦੇ ਮਨਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ¢ ਇਸ ਮÏਕੇ ਬੀਬੀ ਸੁਰਜੀਤ ਕÏਰ, ਚੰਦਰ ਮੋਹਨ ਪਤਾਰਾ ਮੁੱਖ ਸੇਵਾਦਾਰ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਪਤਾਰਾ, ਅਮਰਜੀਤ ਸਿੰਘ ਸੇਵਾਮੁਕਤ ਫÏਜੀ, ਅਮਨਦੀਪ ਸਿੰਘ, ਹਰਕੀਰਤ ਸਿੰਘ, ਕਸ਼ਮੀਰ ਸਿੰਘ, ਗੁਰਮੀਤ ਸਿੰਘ, ਅਸ਼ੋਕ ਕੁਮਾਰ, ਬਲਵਿੰਦਰ ਜੱਜ ਤੇ ਬਿੰਦਾ ਉਬੀਆ ਆਦਿ ਹਾਜ਼ਰ ਸਨ¢