ਜਲੰਧਰ, 2 ਜੂਨ (ਪਵਨ ਖਰਬੰਦਾ)-ਲਿਟਲ ਬਲੌਸਮ ਸਕੂਲ 'ਚ 2 ਜੂਨ ਤੋਂ ਸਮਰ ਕੈਂਪ ਦੀ ਸ਼ੁਰੂਆਤ ਕੀਤੀ ਗਈ | ਪ੍ਰਬੰਧਕਾਂ ਨੇ ਦੱਸਿਆ ਕਿ ਇਹ ਕੈਂਪ ਸਕੂਲ 'ਚ ਇੱਕ ਹਫਤੇ ਤੱਕ ਜਾਰੀ ਰਹੇਗਾ ਤੇ ਕੈਂਪ 'ਚ ਨਰਸਰੀ ਤੋਂ ਲੈ ਕੇ 6ਵੀਂ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਸਕੂਲਾਂ 'ਚ ਵਿਦਿਆਰਥੀਆਂ ਲਈ ਵਿਸ਼ੇਸ਼ ਅਤੇ ਸਜਾਵਟ ਕੀਤੀ ਗਈ ਹੈ ਅਤੇ ਵੱਖ-ਵੱਖ ਕਿਸਮਾਂ ਦੀਆਂ ਖੇਡਾਂ ਕਰਵਾਈਆਂ ਗਈਆਂ | ਕੈਂਪ ਦੌਰਾਨ ਮੁੱਖ ਖਿੱਚ ਦਾ ਕੇਂਦਰ ਬਰਿਸਟਾ ਸਕਿਲਸ, ਹਾਸਪੀਟੈਲਿਟੀ, ਏਅਰਪੋਰਟ, ਸੁਰੱਖਿਆ, ਆਰਟ ਐਂਡ ਕ੍ਰਾਫਟ, ਟਰੈਸ਼ ਟੂ ਟਾਯ ਤੇ ਡਾਂਸ ਰਿਹਾ | ਬਰਿਸਟਾ ਸਕਿੱਲਸ ਵਿੱਚ ਬੱਚਿਆਂ ਨੇ ਕਾਫੀ ਬਨਾਉਣ ਤੇ ਪਰੋਸਨ ਦੀ ਕਲਾ ਸਿੱਖੀ ਤੇ ਮਹਿਮਾਨਵਾਜੀ ਤੇ ਟੇਬਲ ਮੈਨਰ ਸਿੱਖੇ | ਏਅਰਪੋਰਟ ਸੁੱਰਖਿਆ 'ਚ ਬੱਚਿਆਂ ਨੇ ਹਵਾਈ ਅੱਡੇ ਦੀ ਸੁਰੱਖਿਆ ਜਾਣਕਾਰੀ ਪ੍ਰਾਪਤ ਕੀਤੀ | ਆਰਟ ਐਂਡ ਕ੍ਰਾਫਟ 'ਚ ਵਿਦਿਆਰਥੀਆਂ ਨੇ ਕੈਨਵਾਸ 'ਤੇ ਤਸਵੀਰ ਬਣਾਈ | ਡਾਂਸ ਵਿੱਚ ਬੱਚਿਆਂ ਨੇ ਵੱਖ-ਵੱਖ ਕਿਸਮਾਂ ਦੇ ਡਾਂਸ ਸਟੈਪਸ ਸਿੱਖੇ | ਇਸ ਸਮਰ ਕੈਂਪ ਨੂੰ ਕਰਨ ਦਾ ਮੁੱਖ ਉਦੇਸ਼ ਬੱਚਿਆਂ ਲਈ ਮਨੋਰੰਜਨ ਦੇ ਨਾਲ ਸਿੱਖਣਾ ਤੇ ਸਿੱਖਿਆ ਦੇ ਤਿਉਹਾਰਾਂ ਨੂੰ ਯਾਦਗਰ ਬਣਾਉਣਾ ਹੈ | ਸਕੂਲ ਪ੍ਰਬੰਧਕਾਂ ਵਲੋਂ ਇਸ ਸਮਰ ਕੈਂਪ ਨੂੰ ਯਾਦਗਾਰੀ ਕੈਂਪ ਬਨਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ |