16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਸੀ. ਟੀ. ਯੂਨੀਵਰਸਿਟੀ 'ਚ ਸ਼ਾਈਨਿੰਗ ਸਟਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 03-06-2025
ਜਲੰਧਰ, 2 ਜੂਨ (ਜਸਪਾਲ ਸਿੰਘ)-ਸੀ ਟੀ ਯੂਨੀਵਰਸਿਟੀ 'ਚ ਕਰਵਾਏ 'ਸ਼ਾਈਨਿੰਗ ਸਟਾਰ ਫੈਲਿਸਿਟੇਸ਼ਨ ਪ੍ਰੋਗ੍ਰਾਮ' ਦੌਰਾਨ 12ਵੀਂ ਕਲਾਸ ਦੇ 800 ਤੋਂ ਵੱਧ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ¢ ਇਸ ਸ਼ਾਨਦਾਰ ਸਮਾਗਮ 'ੱਚ ਵਿਦਿਆਰਥੀਆਂ, ਮਾਪੇ, ਅਧਿਆਪਕ ਤੇ ਯੂਨੀਵਰਸਿਟੀ ਦੇ ਅਧਿਕਾਰੀਆਂ ਸਮੇਤ 800 ਤੋਂ ਵੱਧ ਲੋਕ ਸ਼ਾਮਿਲ ਹੋਏ ¢ ਇਸ ਮੌਕੇ 310 ਮਿਹਨਤੀ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਵਿਸ਼ੇਸ਼ ਅਕਾਦਮਿਕ ਪ੍ਰਾਪਤੀ ਲਈ ਸਨਮਾਨਿਤ ਕੀਤਾ ਗਿਆ ¢ ਰਾਜ ਭਰ ਦੇ ਵੱਖ-ਵੱਖ ਸਕੂਲਾਂ ਤੋਂ ਆਏ ਇਨ੍ਹਾਂ ਵਿਦਿਆਰਥੀਆਂ ਨੇ ਆਪਣੀ ਸ਼ਾਨਦਾਰ ਬੋਰਡ ਪ੍ਰੀਖਿਆ ਨਤੀਜਿਆਂ ਨਾਲ ਸਭ ਨੂੰ ਪ੍ਰਭਾਵਿਤ ਕੀਤਾ | ਪ੍ਰੋਗ੍ਰਾਮ 'ਚ 75% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 200 ਵਿਦਿਆਰਥੀਆਂ ਨੂੰ 'ਐਕਸੈਪਸ਼ਨਲ ਅਚੀਵਰਜ਼' ਦਾ ਖਿਤਾਬ ਦਿੱਤਾ ਗਿਆ ¢ ਇਸ ਦੇ ਨਾਲ 60% ਤੋਂ 75% ਅੰਕ ਪ੍ਰਾਪਤ ਕਰਨ ਵਾਲੇ 90 ਵਿਦਿਆਰਥੀਆਂ ਨੂੰ 'ਸਟਾਰ ਅਚੀਵਰਜ਼' ਵਜੋਂ ਸਨਮਾਨਿਤ ਕੀਤਾ ਗਿਆ ਤੇ 20 ਰਾਜ ਟਾਪਰਾਂ, ਜਿਨ੍ਹਾਂ ਨੇ 90% ਤੋਂ ਵੱਧ ਅੰਕ ਹਾਸਲ ਕੀਤੇ, ਨੂੰ ਵਿਸ਼ੇਸ਼ ਤÏਰ 'ਤੇ ਸਨਮਾਨਿਤ ਕੀਤਾ ਗਿਆ ¢ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਸੀ.ਟੀ. ਯੂਨੀਵਰਸਿਟੀ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸੀਟੀ ਯੂਨੀਵਰਸਿਟੀ ਵਿੱਚ ਪ੍ਰਤਿਭਾ ਨੂੰ ਪਛਾਣਨ ਤੇ ਉਸ ਨੂੰ ਨਿਖਾਰਨ ਨੂੰ ਆਪਣਾ ਫਰਜ਼ ਅਤੇ ਮਾਣ ਸਮਝਦੇ ਹਾਂ ¢ ਇਹ ਵਿਦਿਆਰਥੀ ਸਾਡੇ ਦੇਸ਼ ਦਾ ਭਵਿੱਖ ਹਨ ਤੇ ਉਨ੍ਹਾਂ ਦੀ ਸਫਲਤਾ ਮਨਾਉਣਾ ਸਾਡੇ ਲਈ ਮਾਣ ਦੀ ਗੱਲ ਹੈ ¢ ਵਾਈਸ ਚਾਂਸਲਰ ਡਾ. ਅਭਿਸ਼ੇਕ ਤਿ੍ਪਾਠੀ ਨੇ ਵੀ ਯੂਨੀਵਰਸਿਟੀ ਦੇ ਮਿਸ਼ਨ ਤੇ ਵਿਦਿਆਰਥੀਆਂ ਨੂੰ ਆਧੁਨਿਕ ਕੌਸ਼ਲ ਨਾਲ ਲੈਸ ਕਰਨ ਦੀ ਯੋਜਨਾ 'ਤੇ ਵਿਚਾਰ ਸਾਂਝੇ ਕੀਤੇ ¢ ਇਸ ਮੌਕੇ 'ਤੇ ਪ੍ਰੋ ਵਾਈਸ ਚਾਂਸਲਰ ਡਾ. ਨਿਤਿਨ ਟੰਡਨ, ਰਜਿਸਟ੍ਰਾਰ ਸੰਜੇ ਖੰਡੂਰੀ ਡੀਨ ਅਕਾਦਮਿਕਸ, ਡਾ. ਸਿਮਰਨਜੀਤ ਕÏਰ ਗਿੱਲ ਤੇ ਡਾਇਰੈਕਟਰ ਸਟੂਡੈਂਟ ਵੈਲਫੇਅਰ ਇੰਜੀ. ਦਵਿੰਦਰ ਸਿੰਘ ਵੀ ਮੌਜੂਦ ਸਨ | ਇਸ ਦੇ ਨਾਲ ਅਸਿਸਟੈਂਟ ਡਾਇਰੈਕਟਰ ਐਡਮਿਸ਼ਨ ਤੇ ਡਿਜੀਟਲ ਬ੍ਰਾਂਡਿੰਗ ਹੈੱਡ ਕਰਨ ਭਾਰਦਵਾਜ ਤੇ ਡਿਪਟੀ ਡਾਇਰੈਕਟਰ ਐਡਮਿਸ਼ਨ ਡਾ. ਰੁਪਾਲੀ ਨੇ ਵੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਤੇ ਸੀਟੀ ਯੂਨੀਵਰਸਿਟੀ ਦੇ ਡਾਇਨਾਮਿਕ ਲਰਨਿੰਗ ਮਾਹÏਲ ਬਾਰੇ ਜਾਣਕਾਰੀ ਦਿੱਤੀ ¢

Ad Position 22
No active advertisement
ਪਿਛਲੀ ਖ਼ਬਰ ਫਗਵਾੜਾ ਗੇਟ 'ਚ ਮਾੜੇ ਸਿਸਟਮ ਕਰਕੇ ਕਈ ਘੰਟੇ ਬੰਦ ਰਹਿੰਦੀ ਹੈ ਬਿਜਲੀ <br/> ਅਗਲੀ ਖ਼ਬਰ ਰਤਨ ਹਸਪਤਾਲ ਜਲੰਧਰ 'ਚ ਮੁਫ਼ਤ ਦਿਲ ਦੀਆਂ ਬਿਮਾਰੀਆਂ ਦਾ ਕੈਂਪ 30 ਤੱਕ
Ad Position 24