16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਸ਼ਤਾਬਗੜ੍ਹ 'ਚ ਸਾਲਾਨਾ 23ਵਾਂ 'ਕ੍ਰਿਕਟ ਟੂਰਨਾਮੈਂਟ' ਧੂਮ-ਧੜੱਕੇ ਨਾਲ ਆਰੰਭ <br/>

Ad Position 21
No active advertisement
ਅਜੀਤ ਡੈਸਕ 03-06-2025
ਲੋਹੀਆਂ ਖਾਸ, 2 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਸ਼ਤਾਬਗੜ੍ਹ ਵਲੋਂ ਐੱਨ.ਆਰ.ਆਈ. ਵੀਰਾਂ ਤੇ ਗ੍ਰਾਮ ਪੰਚਾਇਤ ਸ਼ਤਾਬਗੜ੍ਹ ਦੇ ਸਹਿਯੋਗ ਨਾਲ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੀ ਯਾਦ ਨੂੰ ਸਮਰਪਿਤ ਕਰਵਾਇਆ ਜਾਂਦਾ ਸਲਾਨਾ ਕ੍ਰਿਕਟ ਟੂਰਨਾਮੈਂਟ ਗ੍ਰੰਥੀ ਭਾਈ ਸਤਨਾਮ ਸਿੰਘ ਵਲੋਂ ਕੀਤੀ ਗਈ ਅਰਦਾਸ ਉਪਰੰਤ ਆਰੰਭ ਹੋ ਗਿਆ | ਕਰਵਾਏ ਜਾ ਰਹੇ 23ਵੇਂ ਇਸ ਟੂਰਨਾਮੈਂਟ ਦਾ ਰਸਮੀਂ ਉਦਘਾਟਨ ਮੁੱਖ ਮਹਿਮਾਨ ਅਤੇ ਪਿੰਡ ਦੇ ਸਰਪੰਚ ਬਲਕਾਰ ਸਿੰਘ ਗਿੱਲ ਨੇ ਫੀਤਾ ਕੱਟ ਕੇ ਕੀਤਾ | ਜਦਕਿ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਬਲਵਿੰਦਰ ਸਿੰਘ ਸੰਧਾ ਪੰਚ, ਬਲਦੇਵ ਸਿੰਘ ਸੰਧਾ ਪੰਚ, ਬਲਵਿੰਦਰ ਸਿੰਘ ਸਭਰਵਾਲ ਪੰਚ, ਅਵਤਾਰ ਸਿੰਘ ਮਹਿਰੋਕ ਪੰਚ, ਜਸਵਿੰਦਰ ਕੌਰ ਧੰਜੂ ਪੰਚ, ਰਣਜੀਤ ਕੌਰ ਰਾਣੀ ਪੰਚ, ਮਨਜੀਤ ਕੌਰ ਪੰਚ ਵੱਲੋਂ ਸ਼ਿਰਕਤ ਕੀਤੀ ਗਈ | ਇਸ ਮੌਕੇ ਹੋਏ ਆਪਣੇ ਪਹਿਲੇ ਹੀ ਮੈਚ ਵਿੱਚ ਪਿੰਡ ਸ਼ਤਾਬਗੜ੍ਹ ਦੀ ਟੀਮ ਨੇ ਕਰ੍ਹਾ ਰਾਮ ਸਿੰਘ ਦੀ ਟੀਮ ਨੂੰ ਹਰਾ ਕੇ ਵਧੀਆ ਸ਼ੁਰੂਆਤ ਕੀਤੀ ਹੈ | ਜਦਕਿ ਬਾਕੀ ਮੈਚਾਂ 'ਚ ਮਾਣਕ ਨੇ ਜੱਕੋਪੁਰ ਖੁਰਦ ਹਰਾਇਆ, ਦੀਪੇਵਾਲ ਨੇ ਸੁਲਤਾਨਪੁਰ ਅਕੈਡਮੀ ਨੂੰ ਚਿੱਤ ਕੀਤਾ, ਸਾਬੂਵਾਲ ਨੇ ਸ਼ਤਾਬਗੜ੍ਹ ਦੀ ਬੀ. ਟੀਮ ਨੂੰ ਪਛਾੜਿਆ | ਇਸ ਮੌਕੇ ਫਾਈਨਲ ਟੂਰਨਾਮੈਂਟ ਕੱਲ੍ਹ 4 ਜੂਨ ਨੂੰ ਕਰਵਾਇਆ ਜਾਵੇਗਾ | ਇਸ ਮੌਕੇ ਰਿਟਾ. ਐੱਸ.ਡੀ.ਓ. ਪ੍ਰਤਾਪ ਸਿੰਘ ਮੋਮੀ, ਸਾ. ਸਰਪੰਚ ਬਰਿੰਦਰ ਸਿੰਘ ਮੋਮੀ, ਸਾ. ਸੰਮਤੀ ਮੈਂਬਰ ਚੈਂਚਲ ਸਿੰਘ ਸਭਰਵਾਲ, ਸਾ. ਸਰਪੰਚ ਪਿਆਰਾ ਸਿੰਘ ਗਿੱਲ, ਸ਼ਿੰਗਾਰਾ ਸਿੰਘ ਧੰਜੂ, ਬਲਵਿੰਦਰ ਸਿੰਘ ਚੰਦੀ, ਜੀਤ ਸਿੰਘ ਸਭਰਵਾਲ, ਅਮਰੀਕ ਸਿੰਘ ਢੋਟ, ਸੁਖਦੇਵ ਸਿੰਘ ਸੰਧਾ, ਪੰਜਾਬ ਪੁਲਿਸ ਤਰਫੋਂ ਵਿਸ਼ਵ ਪੱਧਰ 'ਤੇ ਪ੍ਰਸਿੱਧ ਬਾਡੀ ਬਿਲਡਰ ਜਤਿੰਦਰ ਸਿੰਘ ਸੰਧਾ, ਤਰਸੇਮ ਸਿੰਘ ਸੰਧਾ ਅਤੇ ਕਸ਼ਮੀਰ ਸਿੰਘ ਅੰਪਾਇਰ, ਜਗਜੀਤ ਸਿੰਘ ਮੋਮੀ, ਸੈਕਟਰੀ ਸੰਦੀਪ ਸਿੰਘ, ਮਨਦੀਪ ਸਿੰਘ ਪੀ.ਪੀ., ਰਾਹੁਲ, ਮੋਹਿਤ, ਡਾ. ਸੰਨੀ, ਰਵੀਪਾਲ, ਮੰਗਾ, ਵਿਜੈ, ਲਖਵਿੰਦਰ ਸਿੰਘ ਕੁਮੈਂਟੇਟਰ, ਹਰਜਿੰਦਰ ਸਿੰਘ ਬੱਬੂ, ਮਹਿੰਦਰਪਾਲ ਸਿੰਘ ਸਾਬੀ, ਸੰਤੋਖ ਸਿੰਘ ਮਹਿਰੋਕ, ਦਵਿੰਦਰ ਸਿੰਘ ਧੰਜੂ, ਪਰਮਿੰਦਰ ਸਿੰਘ ਧੰਜੂ ਆਦਿਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨੂਰਮਹਿਲ 'ਚ 3 ਮੈਡੀਕਲ ਦੁਕਾਨਾਂ ਤੇ ਘਰ 'ਚ ਚੋਰੀ <br/> ਅਗਲੀ ਖ਼ਬਰ ਪ੍ਰਵਾਸੀਆਂ ਦੇ ਪਛਾਣ ਪੱਤਰਾਂ ਦੀ ਜਾਂਚ ਕਰਵਾਉਣ ਲਈ ਤਹਿਸੀਲਦਾਰ ਨੂੰ ਸੌਂਪਿਆ ਮੰਗ ਪੱਤਰ <br/>
Ad Position 24