16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਨੂਰਮਹਿਲ 'ਚ 3 ਮੈਡੀਕਲ ਦੁਕਾਨਾਂ ਤੇ ਘਰ 'ਚ ਚੋਰੀ <br/>

Ad Position 21
No active advertisement
ਚੋਰਾਂ ਵਲੋਂ ਇੱਕ ਘਰ ਵਿੱਚ ਖਿਲਾਰਿਆ ਗਿਆ ਸਮਾਨ | (ਵਿਚਕਾਰ) ਨੂਰਮਹਿਲ 'ਚ ਵਿਸ਼ਾਲ ਮੈਡੀਕਲ ਹਾਲ ਦਾ ਭੰਨਿਆ ਸ਼ਟਰ | (ਸੱਜੇ) ਸੀਸੀਟੀਵੀ ਵਿੱਚ ਕੈਦ ਚੋਰ ਗਰੋਹ | <br/> 03-06-2025
ਜੰਡਿਆਲਾ ਮੰਜਕੀ, 2 ਜੂਨ( ਸੁਰਜੀਤ ਸਿੰਘ ਜੰਡਿਆਲਾ)-ਪੁਲਿਸ ਪ੍ਰਸ਼ਾਸਨ ਦੇ ਪੁਖਤਾ ਪ੍ਰਬੰਧਾਂ ਦੇ ਦਾਅਵਿਆਂ ਦੀ ਫੂਕ ਕੱਢਦਿਆਂ ਨੂਰਮਹਿਲ ਸ਼ਹਿਰ ਤੇ ਇਲਾਕੇ ਅੰਦਰ ਲੰਘੀ ਰਾਤ ਚੋਰਾਂ ਨੇ ਤਿੰਨ ਮੈਡੀਕਲ ਦੁਕਾਨਾਂ ਤੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ | ਨੂਰਮਹਿਲ ਦੇ ਵਿਸ਼ਾਲ ਮੈਡੀਕਲ ਸਟੋਰ ਦੇ ਮਾਲਿਕ ਸਤੀਸ਼ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਦੁਕਾਨ 'ਤੇ ਪੁੱਜੇ ਤਾਂ ਦੇਖਿਆ ਕਿ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਸੀ | ਉਨ੍ਹਾਂ ਦੱਸਿਆ ਕਿ ਚੋਰਾਂ ਵਲੋਂ ਕੁਝ ਸਮਾਨ ਤੇ ਗੱਲੇ 'ਚ ਪਏ ਪੈਸੇ ਚੋਰੀ ਕੀਤੇ ਗਏ ਹਨ | ਉਨਾਂ ਕਿਹਾ ਕਿ ਚੋਰ 30 ਹਜ਼ਾਰ ਰੁਪਏ ਦੇ ਕਰੀਬ ਆਪਣੇ ਨਾਲ ਲੈ ਗਏ | ਦੂਸਰਾ ਨਿਸ਼ਾਨਾ ਚੋਰਾਂ ਨੇ ਸ਼ਹਿਰ ਦੇ ਸਹੋਤਾ ਮੈਡੀਕਲ ਸਟੋਰ ਨੂੰ ਬਣਾਇਆ | ਬਲਵੀਰ ਸਿੰਘ ਨੇ ਦੱਸਿਆ ਕਿ ਚੋਰਾਂ ਵਲੋਂ ਉਨ੍ਹਾਂ ਦੀ ਦੁਕਾਨ ਤੋਂ ਲਗਭਗ 10 ਹਜ਼ਾਰ ਰੁਪਏ ਚੋਰੀ ਕਰ ਲਏ ਗਏ ਹਨ | ਤੀਸਰੇ ਢੰਡ ਮੈਡੀਕਲ ਸਟੋਰ ਦੇ ਮਾਲਕ ਰਾਜੀਵ ਢੰਡ ਨੇ ਦੱਸਿਆ ਕਿ ਤੜਕੇ ਸਵੇਰੇ 4.45 ਵਜੇ ਦੇ ਕਰੀਬ ਚੋਰਾਂ ਵਲੋਂ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਤੋੜਿਆ ਜਾ ਰਿਹਾ ਸੀ | ਜਦੋਂ ਆਂਢ -ਗੁਆਂਢ ਨੂੰ ਪਤਾ ਲੱਗਾ ਤਾਂ ਰੌਲਾ ਪਾਉਣ 'ਤੇ ਚੋਰ ਉੱਥੋਂ ਭੱਜ ਗਏ | ਉਨ੍ਹਾਂ ਕਿਹਾ ਕਿ ਨੁਕਸਾਨ ਹੋਣ ਤੋਂ ਬਚਾਅ ਰਿਹਾ | ਉਪਰੰਤ ਚੋਰ ਪਿੰਡ ਡੱਲਾ ਦੇ ਇੱਕ ਘਰ ਵਿਚ ਵੜਕੇ ਐਲ.ਈ.ਡੀ ਤੇ ਡੀ.ਵੀ.ਡੀ.ਆਰ ਲੈ ਕੇ ਰਫੂ ਚੱਕਰ ਹੋ ਗਏ | ਸਿਮਰਨ ਖਿੰਡਾ ਨੇ ਦੱਸਿਆ ਕਿ ਚੋਰਾਂ ਨੇ ਉਨ੍ਹਾਂ ਦੇ ਮਕਾਨ ਦੀਆਂ ਸਾਰੀਆਂ ਅਲਮਾਰੀਆਂ ਤੋੜ ਦਿੱਤੀਆਂ ਤੇ ਘਰ 'ਚ ਹੋਰ ਸਮਾਨ ਦੀ ਵੀ ਫਰੋਲਾ ਫਰਾਲੀ ਕੀਤੀ | ਦੁਕਾਨਦਾਰਾਂ ਦੇ ਦੱਸਣ ਮੁਤਾਬਕ ਚੋਰਾਂ ਦੀ ਗਿਣਤੀ ਤਿੰਨ ਸੀ | ਉਪਰੋਕਤ ਚੋਰੀ ਦੀਆਂ ਘਟਨਾਵਾਂ ਤੋਂ ਪੀੜਤ ਲੋਕਾਂ ਵਲੋਂ ਚੋਰੀ ਦੀਆਂ ਵਾਰਦਾਤਾਂ ਸਬੰਧੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਬਲਾਕ ਪੱਧਰੀ ਪੋਸਟਰ ਮੇਕਿੰਗ ਮੁਕਾਬਲੇ 'ਚੋਂ ਸੀਚੇਵਾਲ ਸਕੂਲ ਦਾ ਵਿਦਿਆਰਥੀ ਅੱਵਲ <br/> ਅਗਲੀ ਖ਼ਬਰ ਸ਼ਤਾਬਗੜ੍ਹ 'ਚ ਸਾਲਾਨਾ 23ਵਾਂ 'ਕ੍ਰਿਕਟ ਟੂਰਨਾਮੈਂਟ' ਧੂਮ-ਧੜੱਕੇ ਨਾਲ ਆਰੰਭ <br/>
Ad Position 24