22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਵਿਜੀਲੈਂਸ ਜਾਂਚ ਤੋਂ ਬਾਅਦ ਕੁਟੇਸ਼ਨਾਂ ਵਾਲੇ ਕੰਮਾਂ 'ਤੇ ਲੱਗ ਸਕਦੀਆਂ ਨੇ ਬਰੇਕਾਂ <br/>

Ad Position 21
No active advertisement
ਅਜੀਤ ਡੈਸਕ 04-06-2025
ਜਲੰਧਰ, 3 ਜੂਨ (ਸ਼ਿਵ)- ਰਮਨ ਅਰੋੜਾ ਮਾਮਲੇ 'ਚ ਵਿਜੀਲੈਂਸ ਬਿਊਰੋ ਵਲੋਂ ਕੁਟੇਸ਼ਨਾਂ 'ਤੇ ਕੀਤੇ ਗਏ ਕਰੋੜਾਂ ਦੇ ਕੰਮਾਂ ਦਾ ਰਿਕਾਰਡ ਲੈਣ ਤੇ ਇਸ ਦੀ ਜਾਂਚ ਹੋਣ ਤੋਂ ਬਾਅਦ ਨਿਗਮ ਵਿਚ ਹੁਣ ਕੁਟੇਸ਼ਨਾਂ 'ਤੇ ਕਰਵਾਏ ਜਾਣ ਵਾਲੇ ਕੰਮਾਂ ਨੂੰ ਬਰੇਕਾਂ ਲੱਗਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ | ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਿਰਫ਼ ਜ਼ਰੂਰੀ ਹਾਲਾਤਾਂ 'ਚ ਹੀ ਇਸ ਤਰ੍ਹਾਂ ਦੇ ਕੰਮ ਕਰਵਾਏ ਜਾ ਸਕਦੇ ਹਨ ਪਰ ਕੁੱਝ ਸਮੇਂ ਤੋਂ ਖ਼ਾਸਕਰ ਕੇਂਦਰੀ ਹਲਕੇ 'ਚ ਓ. ਐਂਡ. ਐਮ. ਬਰਾਂਚ ਵਲੋਂ ਕੁਟੇਸ਼ਨਾਂ 'ਤੇ ਕਾਫੀ ਕੰਮ ਕਰਵਾਏ ਗਏ ਜਦਕਿ ਇਹ ਕੰਮ ਈ-ਟੈਂਡਰਿੰਗ ਪ੍ਰਕਿਰਿਆ ਤਹਿਤ ਕਰਵਾਏ ਜਾਣੇ ਚਾਹੀਦੇ ਸੀ | ਜਦੋਂ ਰਮਨ ਅਰੋੜਾ ਨੂੰ ਵਿਜੀਲੈਂਸ ਬਿਊਰੋ ਵਲੋਂ ਨਾਜਾਇਜ਼ ਉਸਾਰੀਆਂ ਨੂੰ ਬੋਗਸ ਨੋਟਿਸ ਦੇ ਕੇ ਵਸੂਲੀ ਕਰਨ ਦੇ ਦੋਸ਼ਾਂ ਦੇ ਤਹਿਤ ਗਿ੍ਫ਼ਤਾਰ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਵਿਜੀਲੈਂਸ ਬਿਊਰੋ ਵਲੋਂ ਨਿਗਮ ਦਫਤਰ ਵਿਚ ਉਸਾਰੀਆਂ ਬਾਰੇ ਜਾਣਕਾਰੀਆਂ ਹਾਸਲ ਕੀਤੀਆਂ ਸੀ ਸਗੋਂ ਓ. ਐਂਡ. ਐਮ. ਵਲੋਂ ਕੁਟੇਸ਼ਨਾਂ 'ਤੇ ਕਰਵਾਏ ਗਏ ਕੇਂਦਰੀ ਹਲਕੇ 'ਚ ਕੰਮਾਂ ਦਾ ਰਿਕਾਰਡ ਵੀ ਤਲਬ ਕੀਤਾ ਸੀ ਸਗੋਂ ਕਈ ਮੁਲਾਜ਼ਮਾਂ ਨੂੰ ਵੀ ਜਾਂਚ ਕਰਨ ਦੇ ਤਹਿਤ ਦਫ਼ਤਰ ਵਿਚ ਤਲਬ ਕੀਤਾ ਗਿਆ ਸੀ | ਈ-ਟੈਂਡਰਿੰਗ ਰਾਹੀਂ ਕਈ ਕੰਮ ਨਹੀਂ ਕਰਵਾਏ ਗਏ ਸੀ ਸਗੋਂ ਕੁਟੇਸ਼ਨਾਂ 'ਤੇ ਕਰਵਾਏ ਕੰਮਾਂ ਨਾਲ ਨਿਗਮ ਨੂੰ ਵਿੱਤੀ ਨੁਕਸਾਨ ਵੀ ਹੋਇਆ ਸੀ | ਪਹਿਲਾਂ ਵੀ ਇਸ ਤਰ੍ਹਾਂ ਦੀ ਸ਼ੰਕਾ ਜ਼ਾਹਿਰ ਕੀਤੀ ਜਾਂਦੀ ਰਹੀ ਹੈ ਕਿ ਕਿ ਕੁਟੇਸ਼ਨਾਂ ਦੇ ਆਧਾਰ 'ਤੇ ਸਾਰੇ ਕੰਮ ਹੋਏ ਹਨ | ਵਿਜੀਲੈਂਸ ਬਿਊਰੋ ਵਲੋਂ ਇਸੇ ਕਰਕੇ ਰਿਕਾਰਡ ਦੀ ਤਲਬੀ ਕੀਤੀ ਗਈ ਸੀ | ਇਕ ਚਹੇਤੇ ਠੇਕੇਦਾਰ ਕੋਲੋਂ ਕੁਟੇਸ਼ਨਾਂ 'ਤੇ ਕਰਵਾਏ ਜਾਣ ਵਾਲੇ ਕੰਮਾਂ ਦੀ ਫਾਈਲਾਂ ਵੀ ਮਿਲੀਆਂ ਦੱਸੀਆਂ ਜਾਂਦੀਆਂ ਹਨ | ਵਿਜੀਲੈਂਸ ਬਿਊਰੋ ਕੋਲ ਕੁਟੇਸ਼ਨਾਂ 'ਤੇ ਕਰਵਾਏ ਜਾਣ ਵਾਲੇ ਕੰਮਾਂ ਦਾ ਕੁੱਝ ਰਿਕਾਰਡ ਮੌਜੂਦ ਹੈ | ਇਸ ਮਾਮਲੇ 'ਚ ਜਿਸ ਤਰਾਂ ਨਾਲ ਵਿਜੀਲੈਂਸ ਬਿਊਰੋ ਵਲੋਂ ਜਾਂਚ ਕੀਤੀ ਗਈ ਹੈ ਤਾਂ ਇਹ ਸਮਝਿਆ ਜਾ ਰਿਹਾ ਹੈ ਕਿ ਹੁਣ ਆਉਣ ਵਾਲੇ ਦਿਨਾਂ ਵਿਚ ਕੁਟੇਸ਼ਨਾਂ 'ਤੇ ਹੋਣ ਵਾਲੇ ਕੰਮ ਬੰਦ ਹੋ ਜਾਣਗੇ ਜਾਂ ਫਿਰ ਟੈਂਡਰ ਕਰਵਾਉਣ ਦੀ ਜਗਾ ਇਸੇ ਤਰ੍ਹਾਂ ਨਾਲ ਕੰਮ ਜਾਰੀ ਰਹਿਣਗੇ | ਉਂਜ ਨਿਗਮ ਸੂਤਰਾਂ ਦਾ ਕਹਿਣਾ ਸੀ ਕਿ ਜ਼ਰੂਰੀ ਹਾਲਾਤਾਂ ਵਿਚ ਤਾਂ ਅਜੇ ਵੀ ਕੁਟੇਸ਼ਨਾਂ 'ਤੇ ਕੰਮ ਕਰਵਾਉਣੇ ਪੈਂਦੇ ਹਨ |

Ad Position 22
No active advertisement
ਪਿਛਲੀ ਖ਼ਬਰ ਸਨਅਤਕਾਰਾਂ ਵਲੋਂ ਪਾਵਰ ਕੁਆਲਿਟੀ ਮੀਟਰ ਬਾਰੇ ਜਾਰੀ ਨੋਟਿਸ ਵਾਪਸ ਲੈਣ ਦੀ ਮੰਗ <br/> ਅਗਲੀ ਖ਼ਬਰ ਸਾਲਾਨਾ ਅਮਰਨਾਥ ਯਾਤਰਾ ਤੋਂ
Ad Position 24