22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਸਨਅਤਕਾਰਾਂ ਵਲੋਂ ਪਾਵਰ ਕੁਆਲਿਟੀ ਮੀਟਰ ਬਾਰੇ ਜਾਰੀ ਨੋਟਿਸ ਵਾਪਸ ਲੈਣ ਦੀ ਮੰਗ <br/>

Ad Position 21
No active advertisement
ਅਜੀਤ ਡੈਸਕ 04-06-2025
ਜਲੰਧਰ, 3 ਜੂਨ (ਸ਼ਿਵ)-ਅੱਜ ਯੂਨਾਈਟਿਡ ਫੋਰਮ ਆਫ਼ ਇੰਡਸਟਰੀਜ਼ ਐਂਡ ਟ੍ਰੇਡ ਦੇ ਇੱਕ ਵਫ਼ਦ ਨੇ ਪਾਵਰਕਾਮ ਦੇ ਮੁੱਖ ਦਫ਼ਤਰ 'ਚ ਮੁੱਖ ਇੰਜੀ. ਸ੍ਰੀ ਰਾਜੀਵ ਪਰਾਸ਼ਰ ਤੇ ਉਪ ਮੱੁਖ ਇੰਜੀ. ਸ੍ਰੀ ਗੁਲਸ਼ਨ ਚੁਟਾਨੀ ਨੂੰ ਮਿਲ ਕੇ ਪਾਵਰ ਕੁਆਲਿਟੀ ਮੀਟਰ ਦੇ ਮਾਮਲੇ 'ਚ ਜਾਰੀ ਕੀਤੇ ਗਏ ਨੋਟਿਸਾਂ ਨੂੰ ਵਾਪਸ ਲੈਣ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਪਾਵਰਕਾਮ ਨੂੰ ਇਸ ਤਰ੍ਹਾਂ ਦੇ ਨੋਟਿਸ ਜਾਰੀ ਕਰਨ ਦਾ ਅਧਿਕਾਰ ਨਹੀਂ ਹੈ | ਬਿਜਲੀ ਗੁਣਵੱਤਾ ਮੀਟਰਾਂ ਸਬੰਧੀ ਉਦਯੋਗ ਨੂੰ ਭੇਜੇ ਗਏ ਨੋਟਿਸਾਂ ਸਬੰਧੀ ਮੁੱਖ ਇੰਜੀ. ਨੂੰ ਦਿੱਤੇ ਗਏ ਮੰਗ ਪੱਤਰ ਵਿਚ ਕਿਹਾ ਗਿਆ ਸੀ ਕਿ ਬਿਜਲੀ ਗੁਣਵੱਤਾ ਮੀਟਰਾਂ ਸਬੰਧੀ ਉਦਯੋਗ 'ਤੇ ਲਗਾਇਆ ਗਿਆ ਜੁਰਮਾਨਾ ਬਿਲਕੁਲ ਗ਼ਲਤ ਹੈ ਕਿਉਂਕਿ ਪੂਰੀ ਇੰਡਸਟਰੀ ਪਹਿਲਾਂ ਹੀ ਪਾਵਰਕਾਮ ਵੱਲੋਂ ਦਿੱਤੇ ਗਏ ਬਦਲ ਦਾ ਅੰਡਰਟੇਕਿੰਗ ਦੇ ਚੁੱਕੀ ਹੈ¢ ਹੁਣ ਜੁਰਮਾਨੇ ਦੇ ਇਹ ਨੋਟਿਸ ਗ਼ਲਤ ਤਰੀਕੇ ਨਾਲ ਪਿਛਲੀ ਤਾਰੀਖ਼ ਨਾਲ ਭੇਜੇ ਗਏ ਹਨ ਤੇ ਇਨ੍ਹਾਂ ਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ | ਵਫ਼ਦ ਵਿਚ ਫੋਕਲ ਪੁਆਇੰਟ ਐਕਸਟੈਨਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਸੱਗੂ, ਉਦਯੋਗ ਨਗਰ ਗਦਈਪੁਰ ਦੇ ਪ੍ਰਧਾਨ ਤੇਜਿੰਦਰ ਸਿੰਘ ਭਸੀਨ, ਸੀਨੀਅਰ ਮੀਤ ਪ੍ਰਧਾਨ ਨਿਤਿਨ ਕਪੂਰ, ਵਰਪ੍ਰੀਤ ਸਿੰਘ ਸਚਦੇਵਾ, ਰਾਜ ਕੁਮਾਰ ਲੂੰਬਾ, ਅਖਿਲ ਕਪੂਰ, ਜਸਜੀਤ ਸਿੰਘ ਬੇਦੀ, ਜਤਿੰਦਰ ਸਿੰਘ ਸੱਗੂ, ਗੁਰਪ੍ਰੀਤ ਸਿੰਘ ਰੰਧਾਵਾ, ਵਿਕੀ ਸ਼ਰਮਾ ਸ਼ਾਮਲ ਸਨ¢

Ad Position 22
No active advertisement
ਪਿਛਲੀ ਖ਼ਬਰ ਸੁਖਦੇਵ ਵਸ਼ਿਸ਼ਟ, ਰਵਿੰਦਰ ਕੁਮਾਰ ਤੇ ਰਾਜਨ ਅਰੋੜਾ ਦੀ ਜ਼ਮਾਨਤ ਦੀਆਂ ਅਰਜ਼ੀਆਂ 'ਤੇ ਸੁਣਵਾਈ ਅੱਜ ਅਗਲੀ ਖ਼ਬਰ ਵਿਜੀਲੈਂਸ ਜਾਂਚ ਤੋਂ ਬਾਅਦ ਕੁਟੇਸ਼ਨਾਂ ਵਾਲੇ ਕੰਮਾਂ 'ਤੇ ਲੱਗ ਸਕਦੀਆਂ ਨੇ ਬਰੇਕਾਂ <br/>
Ad Position 24