22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਫਰਦ ਕੇਂਦਰਾਂ ਦੇ ਕਰਮਚਾਰੀਆਂ ਨੇ ਤਨਖਾਹਾਂ ਨਾ ਮਿਲਣ ਕਰਕੇ ਕੀਤੀ ਅਣਮਿੱਥੇ ਸਮੇਂ ਦੀ ਹੜਤਾਲ <br/>

Ad Position 21
No active advertisement
ਅਜੀਤ ਡੈਸਕ 04-06-2025
ਜਲੰਧਰ, 3 ਜੂਨ (ਚੰਦੀਪ ਭੱਲਾ)-2 ਮਹੀਨੇ ਦੀ ਸੈਲਰੀ ਤੇ ਆਪਣੇ ਭਵਿੱਖ ਸਬੰਧੀ ਸਰਕਾਰ ਦੁਆਰਾ ਲਗਾਤਾਰ ਹਨੇਰੇ 'ਚ ਰੱਖਣ ਕਰਕੇ ਤੇ ਸਰਕਾਰ ਦੇ ਫ਼ਰਦ ਕੇਂਦਰ ਮੁਲਾਜ਼ਮਾਂ ਦੇ ਪ੍ਰਤੀ ਉਦਾਸੀਨ ਰਵੱਈਏ ਕਰਕੇ ਸਮੂਹ ਫ਼ਰਦ ਕੇਂਦਰ ਪੰਜਾਬ ਤੇ ਆਪਰੇਟਰਜ਼ ਵਲੋਂ ਅਣਮਿਥੇ ਸਮੇਂ ਦੀ ਕਮਲ ਛੋੜ ਹੜਤਾਲ ਕਰਕੇ ਕੰਮਕਾਜ ਠੱਪ ਰੱਖਿਆ ਗਿਆ | ਜਾਣਕਾਰੀ ਦਿੰਦੇ ਹੋਏ ਇਨ੍ਹਾਂ ਫ਼ਰਦ ਕੇਂਦਰਾਂ ਦੇ ਕਰਮਚਾਰੀਆਂ ਗੌਰਵ ਵਰਮਾ ਮੈਨੇਜਰ, ਮੁਕੇਸ਼ ਕੁਮਾਰ ਸੁਪਰਵਾਈਜ਼ਰ, ਤਜਿੰਦਰ ਸਿੰਘ, ਤਿਲਕ ਰਾਜ ਸੁਪਰਵਾਈਜ਼ਰ ਤੇ ਅਨਿਲ ਕੁਮਾਰ ਨੇ ਦੱਸਿਆ ਕਿ ਉਹ ਪੰਜਾਬ 'ਚ ਲਗਭਗ 900
ਤੋਂ ਵੱਧ ਫ਼ਰਦ ਕੇਂਦਰ ਮੁਲਾਜ਼ਮ ਹਨ ਜਿਨ੍ਹਾਂ 'ਚ ਜ਼ਿਲ੍ਹਾ ਮੈਨੇਜਰ, ਆਪਰੇਟਰਜ਼ ਤੇ ਇੰਜੀਨੀਅਰ ਹਨ ਜੋ ਕਿ ਪਿਛਲੇ 18 ਸਾਲਾਂ ਤੋਂ ਫ਼ਰਦ ਕੇਂਦਰ 'ਚ ਆਪਣੀਆਂ ਸੇਵਾਵਾਂ ਦਫ਼ਤਰੀ ਤੇ ਫ਼ੀਲਡ ਵਿਚ ਤਨਦੇਹੀ ਨਾਲ ਨਿਭਾਅ ਰਹੇ ਹਨ | ਸਾਰੇ ਮੁਲਾਜ਼ਮਾਂ ਨੇ ਫ਼ਰਦ ਕੇਂਦਰ ਦੇ ਪ੍ਰਾਜੈਕਟ ਨੂੰ ਨੇਪਰੇ ਚੜ੍ਹਾਉਣ ਲਈ ਅਣਥੱਕ ਮਿਹਨਤ ਕੀਤੀ, ਦੂਰ ਦਰਾਜੇ ਪਿੰਡਾਂ ਤੋਂ ਆ ਕੇ ਬਹੁਤ ਘੱਟ ਤਨਖ਼ਾਹਾਂ 'ਤੇ ਦਿਨ ਰਾਤ ਇੱਕ ਕਰਕੇ ਸਾਰੇ ਪੰਜਾਬ ਦਾ ਜ਼ਮੀਨੀ ਰਿਕਾਰਡ ਆਨਲਾਈਨ ਕੀਤਾ | ਫ਼ਰਦ ਕੇਂਦਰ ਲਗਭਗ ਸਾਰਾ ਸਟਾਫ਼ ਜੋ ਕਿ ਸ਼ੁਰੂ ਤੋਂ (2007) ਜਦੋਂ ਦਾ ਪ੍ਰਾਜੈਕਟ ਸ਼ੁਰੂ ਹੋਇਆ ਹੈ, ਇਸ ਪ੍ਰਾਜੈਕਟ ਦੇ ਨਾਲ ਜੁੜੇ ਹਨ ਤੇ ਸਿਰਫ਼ ਇਸ ਆਸ 'ਚ ਬੈਠੇ ਹਨ ਕਿ ਉਨ੍ਹਾਂ ਦੀ ਵੀ ਸੁਣਵਾਈ ਹੋਵੇਗੀ, ਪਰ ਉਨ੍ਹਾਂ ਦੀ ਸੁਣਵਾਈ ਤਾਂ ਨਹੀਂ ਹੋਈ, ਉਲਟਾ ਹੁਣ ਤਨਖ਼ਾਹ ਵੀ ਨਹੀਂ ਮਿਲ ਰਹੀਆਂ ਹਨ ਜਿਸ ਕਰਕੇ ਉਨ੍ਹਾਂ ਦਾ ਗੁਜ਼ਾਰਾ ਕਾਫ਼ੀ ਮੁਸ਼ਕਿਲ ਨਾਲ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੂੰ ਧਮਕੀ ਵੀ ਮਿਲੀ ਹੈ ਕਿ ਜੇਕਰ ਉਨ੍ਹਾਂ ਨੇ ਆਪਣਾ ਕੰਮ ਸ਼ੁਰੂ ਨਾ ਕੀਤਾ ਤਾਂ ਉਨ੍ਹਾਂ ਨੂੰ ਬਲੈਕ ਲਿਸਟ ਕਰ ਦਿੱਤਾ ਜਾਵੇਗਾ | ਉਨ੍ਹਾਂ ਮੰਗ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਤਨਖ਼ਾਹਾਂ ਦਿੱਤੀਆਂ ਜਾਣ ਤਾਂ ਕਿ ਉਨ੍ਹਾਂ ਦਾ ਘਰ ਦਾ ਖਰਚਾ ਚੱਲ ਸਕੇ |

Ad Position 22
No active advertisement
ਪਿਛਲੀ ਖ਼ਬਰ ਰਮਨ ਅਰੋੜਾ ਦੇ ਕਰੀਬੀ ਮਹੇਸ਼ ਮਖੀਜਾ ਨੂੰ ਜੇਲ ਭੇਜਿਆ <br/> ਅਗਲੀ ਖ਼ਬਰ ਗੁਰੂ ਨਾਨਕਪੁਰਾ ਮਾਰਕੀਟ 'ਚ ਖੁੱਲ੍ਹੇ ਸ਼ਰਾਬ ਦੇ ਠੇਕੇ ਦੇ ਵਿਰੋਧ 'ਚ ਲੋਕਾਂ ਵਲੋਂ ਧਰਨਾ ਪ੍ਰਦਰਸ਼ਨ <br/>
Ad Position 24