22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਏ.ਟੀ.ਪੀ. ਨਰੇਸ਼ ਕੁਮਾਰ ਨੂੰ ਹੈੱਡ ਕੁਆਰਟਰ ਲਗਾਇਆ

Ad Position 21
No active advertisement
ਅਜੀਤ ਡੈਸਕ 04-06-2025
ਜਲੰਧਰ, 3 ਜੂਨ (ਸ਼ਿਵ)-ਰਮਨ ਅਰੋੜਾ ਦੇ ਮਾਮਲੇ 'ਚ ਵਿਜੀਲੈਂਸ ਵਲੋਂ ਜਾਂਚ ਕਰਨ ਤੋਂ ਬਾਅਦ ਨਗਰ ਨਿਗਮ ਵਿਚ ਵੀ ਕਈ ਫੇਰ ਬਦਲ ਦੇਖੇ ਜਾ ਰਹੇ ਹਨ | ਜਿੱਥੇ ਹੁਣ ਆਉਣ ਵਾਲੇ ਸਮੇਂ 'ਚ ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿਚ ਨਗਰ ਨਿਗਮ ਵਲੋਂ ਹੁਣ ਕਾਰਵਾਈ ਰੋਕਣੀ ਵੀ ਆਸਾਨ ਨਹੀਂ ਹੋਵੇਗੀ ਉੱਥੇ ਬਿਲਡਿੰਗ ਅਫਸਰਾਂ ਵਲੋਂ ਵੀ ਹੁਣ ਸਿਆਸੀ ਦਬਾਅ ਮਾਮਲੇ 'ਚ ਵੀ ਕਾਫੀ ਚੌਕਸ ਰਹਿਣਾ ਹੋਵੇਗਾ | ਉਂਜ ਜਲੰਧਰ ਵਿਚ ਰਮਨ ਅਰੋੜਾ ਮਾਮਲੇ ਤੋਂ ਬਾਅਦ ਸਥਾਨਕ ਸਰਕਾਰ ਵਿਭਾਗ ਨੇ ਵੀ ਹੁਣ ਬਿਲਡਿੰਗ ਬਾਗ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਲੱਗਦਾ ਹੈ | ਸਥਾਨਕ ਸਰਕਾਰਾਂ ਵਿਭਾਗ ਨੇ ਨਗਰ ਨਿਗਮ ਦੇ ਇਕ ਐਮਟੀਪੀ ਨਰੇਸ਼ ਕੁਮਾਰ ਨੂੰ ਹੁਣ ਹੈੱਡ ਕੁਆਰਟਰ ਸੱਦ ਲਿਆ ਹੈ | ਏਟੀਪੀ ਨਰੇਸ਼ ਕੁਮਾਰ ਨੂੰ ਪਠਾਨਕੋਟ ਵਿਚ ਐਮਟੀਪੀ ਦਾ ਕੰਮ ਦੇਖਣ ਤੋਂ ਇਲਾਵਾ ਉਸ ਨੂੰ ਜਲੰਧਰ ਦੇ ਵੈਸਟ ਹਲਕੇ 'ਚ ਇਮਾਰਤਾਂ ਦੇਖਣ ਬਾਰੇ ਕੰਮ ਦਾ ਵਾਧੂ ਕੰਮ ਦਿੱਤਾ ਸੀ | ਆਉਂਦੇ ਸਮੇਂ 'ਚ ਬਿਲਡਿੰਗ ਵਿਭਾਗ 'ਚ ਹੋਰ ਵੀ ਕਈ ਫੇਰ ਬਦਲ ਦੇਖਣ ਨੂੰ ਮਿਲ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਸਵ.ਗੁਰਪਾਲ ਸਿੰਘ ਪਵਾਰ ਦੀ ਬਰਸੀ ਮੌਕੇ ਧਾਰਮਿਕ ਸਮਾਗਮ <br/> ਅਗਲੀ ਖ਼ਬਰ ਖੋਹਬਾਜ਼ੀ ਦੇ ਮਾਮਲੇ 'ਚ ਬਰੀ
Ad Position 24