ਜਮਸ਼ੇਰ ਖਾਸ, 3 ਜੂਨ (ਹਰਵਿੰਦਰ ਕੁਮਾਰ)- ਇੰਗਲੈਂਡ ਵਾਸੀ ਉੱਘੇ ਖੇਡ ਪ੍ਰਮੋਟਰ ਸਮਾਜ ਸੇਵੀ ਤੇ ਵਾਤਾਵਰਨ ਪ੍ਰੇਮੀ ਰਵਿੰਦਰ ਸਿੰਘ ਪਵਾਰ ਦੇ ਪਿਤਾ ਸਵਰਗਵਾਸੀ ਗੁਰਪਾਲ ਸਿੰਘ ਪਵਾਰ ਦੀ ਸਲਾਨਾ ਬਰਸੀ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਗੁਰਦੁਆਰਾ ਸਿੰਘ ਸਭਾ ਚੰਨਣ ਪੁਰ ਵਿਖੇ ਪਾਇਆ ਗਿਆ | ਰਵਿੰਦਰ ਸਿੰਘ ਪਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਸਵਰਗਵਾਸੀ ਗੁਰਪਾਲ ਸਿੰਘ ਪਵਾਰ ਦਾ ਕੁਝ ਸਾਲ ਪਹਿਲਾਂ ਅਚਨਚੇਤ ਦਿਹਾਂਤ ਹੋ ਗਿਆ ਸੀ | ਉਨ੍ਹਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਨ੍ਹਾਂ ਦੀ ਯਾਦ ਵਿੱਚ ਬਰਸੀ ਸਮਾਗਮ ਕਰਵਾਏ ਗਏ | ਇਸ ਮੌਕੇ ਡਾਕਟਰ ਰਮਨ ਕੋਹਲੀ, ਸਾਬਕਾ ਐਸ.ਪੀ ਅਮਰਜੀਤ ਸਿੰਘ ਪਵਾਰ, ਵਰਿੰਦਰਜੀਤ ਸਿੰਘ ਪਵਾਰ, ਦਲਜੀਤ ਸਿੰਘ ਸੰਧੂ, ਸਰਪੰਚ ਸਤਨਾਮ ਸਿੰਘ ਧਾਰੀਵਾਲ, ਮਲਕੀਤ ਸਿੰਘ ਲਾਡੀ, ਗਿਆਨੀ ਅਮਰਜੀਤ ਸਿੰਘ ਮਿਗਲਾਨੀ, ਸਾਬਕਾ ਸਰਪੰਚ ਨੱਥਾ ਸਿੰਘ, ਸਰਪੰਚ ਬਲਦੀਸ਼ ਕੌਰ ਆਦਿ ਹਾਜ਼ਰ ਸਨ |