ਜਲੰਧਰ, 3 ਜੂਨ (ਡਾ.ਜਤਿੰਦਰ ਸਾਬੀ)-ਵਿਸ਼ਵ ਸਾਈਕਲਿੰਗ ਦਿਵਸ ਦੇ ਮੌਕੇ ਜਲੰਧਰ ਦੀ ਸਕਾਈ ਰਾਈਡਰਜ ਟੀਮ ਨੇ ਡਾ. ਰੀਨਾ ਮਲਹੋਤਰਾ ਦੀ ਅਗਵਾਈ ਹੇਠ ਸਾਈਕਲ ਰੈਲੀ ਕੱਢੀ | ਇਹ ਸਾਈਕਲ ਰੈਲੀ ਗੁਰੂ ਨਾਨਕ ਮਿਸ਼ਨ ਚੌਕ ਤੋਂ ਸ਼ੁਰੂ ਹੋ ਕੇ ਵਾਪਸ ਹਵੇਲੀ ਜਾ ਕੇ ਸਮਾਪਤ ਹੋਈ | ਇਸ ਮੌਕੇ 'ਤੇ ਸਕਾਈ ਰਾਈਡਰਜ ਦੇ ਸਾਰੇ ਮੈਂਬਰਾਂ ਨੇ ਪੂਰੇ ਉਤਸ਼ਾਹ ਤੇ ਜੋਸ਼ ਨਾਲ ਹਿੱਸਾ ਲਿਆ | ਇਸ ਮੌਕੇ 'ਤੇ ਸਕਾਈ ਰਾਈਡਰਜ ਦੇ ਮੈਂਬਰ ਵਿਨੀਤ ਬਜਾਜ ਨੇ ਇਸ ਦਿਵਸ ਦੇ ਮੌਕੇ 'ਤੇ ਆਪਣੇ 25 ਹਜਾਰ ਕਿੱਲੋਮੀਟਰ ਦੌੜ ਨੂੰ ਪੂਰਾ ਕੀਤਾ ਤੇ ਸਾਰੇ ਮੈਂਬਰਾਂ ਨੇ ਬਜਾਜ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ | ਇਸ ਮੌਕੇ 'ਤੇ ਡਾ ਰੀਨਾ ਮਲਹੋਤਰਾ ਨੇ ਆਪਣੇ ਅੱਗੇ ਦੇ ਪ੍ਰੋਗਰਾਮ ਸਬੰਧੀ ਵੀ ਸਾਰੇ ਮੈਂਬਰਾਂ ਨਾਲ ਵਿਚਾਰ ਚਰਚਾ ਕੀਤੀ ਤੇ ਉਨ੍ਹਾਂ ਦੀ ਰੂਪ ਰੇਖਾ ਵੀ ਤਿਆਰ ਕੀਤੀ |