22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਐਨ.ਐਚ.ਐਸ ਹਸਪਤਾਲ 'ਚ ਆਧੁਨਿਕ ਤਕਨੀਕ ਨਾਲ ਹਿਪ ਰਿਸਪਲੇਸਮੈਂਟ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 04-06-2025
ਜਲੰਧਰ, 3 ਜੂਨ (ਹਰਵਿੰਦਰ ਸਿੰਘ ਫੁੱਲ)-ਐਨ.ਐਚ.ਐਸ ਹਸਪਤਾਲ ਜਲੰਧਰ ਜੋ ਨਵੀਨਤਮ ਇਲਾਜਾਂ ਲਈ ਮਸ਼ਹੂਰ ਹੈ, ਹੁਣ ਇੱਕ ਹੋਰ ਵੱਡੀ ਕਾਮਯਾਬੀ ਹਾਸਲ ਕਰ ਚੁੱਕਾ ਹੈ¢ ਆਰ.ਆਈ (ਰੋਬੋਟਿਕ ਤੇ ਇੰਟੈਲੀਜੈਂਸ) ਤਕਨੀਕ ਦੁਆਰਾ ਹਿਪ ਰਿਪਲੇਸਮੈਂਟ ਸਰਜਰੀ ਦੀ ਸ਼ੁਰੂਆਤ ਕਰਕੇ ਐਨ.ਐਚ.ਐਸ ਹਸਪਤਾਲ ਇਸ ਖੇਤਰ 'ਚ ਮੋਹਰੀ ਹਸਪਤਾਲ ਬਣ ਗਿਆ ਹੈ ਜੋ ਇਹ ਨਵੀਂ ਤੇ ਉੱਚ ਤਕਨੀਕ ਵਾਲੀ ਸਰਜਰੀ ਕਰ ਰਿਹਾ ਹੈ¢ ਇਹ ਸਰਜਰੀ ਡਾ. ਸ਼ੁਭਾਂਗ ਅਗਰਵਾਲ, ਜੋ ਕਿ ਡਾਇਰੈਕਟਰ ਤੇ ਸੀਨੀਅਰ ਆਰਥੋਪੈਡਿਕ ਸਰਜਨ ਹਨ, ਦੀ ਅਗਵਾਈ 'ਚ ਕੀਤੀ ਜਾ ਰਹੀ ਹੈ, ਉਨ੍ਹਾਂ ਦੀ ਟੀਮ 'ਚ ਹੋਰ 5 ਅਨੁਭਵੀ ਹੱਡੀ ਦੇ ਡਾਕਟਰ ਵੀ ਸ਼ਾਮਲ ਹਨ¢ ਜਾਣਕਾਰੀ ਦਿੰਦੇ ਹੋਏ ਡਾ. ਸ਼ੁਭਾਂਗ ਅਗਰਵਾਲ ਨੇ ਕਿਹਾ ਕਿ ਉਹ ਹਸਪਤਾਲ 'ਚ ਹਮੇਸ਼ਾ ਨਵੀਆਂ ਤਕਨੀਕਾਂ ਨਾਲ ਇਲਾਜਾਂ ਲਈ ਤਿਆਰ ਰਹਿੰਦੇ ਹਨ¢ ਆਰ.ਆਈ ਹਿਪ ਰਿਪਲੇਸਮੈਂਟ ਨਾਲ ਅਸੀਂ ਇਲਾਜ ਨੂੰ ਹੋਰ ਵੀ ਤੇਜ਼, ਸਹੀ ਤੇ ਆਸਾਨ ਬਣਾਇਆ ਹੈ¢ ਇਸ ਨਾਲ ਮਰੀਜ਼ਾਂ ਨੂੰ ਘੱਟ ਦਰਦ, ਛੇਤੀ ਠੀਕ ਹੋਣਾ ਤੇ ਲੰਬੇ ਸਮੇਂ ਲਈ ਚੰਗਾ ਜੀਵਨ ਮਿਲਦਾ ਹੈ¢ ਉਨ੍ਹਾਂ ਕਿਹਾ ਕਿ ਹਸਪਤਾਲ ਦੀ ਸਭ ਤੋਂ ਵੱਡੀ ਤਾਕਤ ਇਸ ਦੀ ਮਾਹਿਰ ਆਰਥੋਪੈਡਿਕ ਟੀਮ ਹੈ¢ ਡਾ. ਅਗਰਵਾਲ ਦੀ ਅਗਵਾਈ ਹੇਠ, ਇਹ 5 ਡਾਕਟਰ ਮਿਲ ਕੇ ਹਰ ਮਰੀਜ਼ ਦੀ ਸਰਜਰੀ ਪੂਰੀ ਸੁਰੱਖਿਆ, ਧਿਆਨ ਤੇ ਪਿਆਰ ਨਾਲ ਕਰਦੇ ਹਨ¢ ਡਾ. ਅਗਰਵਾਲ ਨੇ ਕਿਹਾ ਕਿ ਇਸ ਤਕਨੀਕ ਦੇ ਜ਼ਿਆਦਾ ਸਹੀ ਨਤੀਜੇ ਸਾਹਮਣੇ ਆ ਰਹੇ ਹਨ ਤੇ ਦੁਬਾਰਾ ਸਰਜਰੀ ਦੀ ਲੋੜ ਘੱਟ ਹੋ ਜਾਂਦੀ ਹੈ¢ ਇਸ ਤਕਨੀਕ ਨਾਲ ਘੱਟ ਖ਼ੂਨ ਵਗਦਾ ਹੈ, ਘੱਟ ਦਰਦ ਹੁੰਦਾ ਹੈ ਤੇ ਛੇਤੀ ਚਲਣਾ-ਫਿਰਣਾ ਸ਼ੁਰੂ ਕਰ ਸਕਦੇ ਹੋ¢ ਡਾ. ਅਗਰਵਾਲ ਨੇ ਕਿਹਾ ਕਿ ਹੁਣ ਮਰੀਜ਼ਾਂ ਨੂੰ ਵੱਡੇ ਸ਼ਹਿਰਾਂ ਵੱਲ ਜਾਣ ਦੀ ਲੋੜ ਨਹੀਂ¢ ਐਨ.ਐਚ.ਐਸ ਹਸਪਤਾਲ ਨੇ ਇਹ ਤਕਨੀਕ ਜਲੰਧਰ 'ਚ ਲਿਆ ਕੇ ਇਲਾਜ ਨੂੰ ਸਭ ਲਈ ਆਸਾਨ ਅਤੇ ਕਿਫ਼ਾਇਤੀ ਬਣਾ ਦਿੱਤਾ ਹੈ¢
Ad Position 22
No active advertisement
ਪਿਛਲੀ ਖ਼ਬਰ ਕੇ. ਐਮ. ਵੀ. ਦੇ ਕੰਪਿਊਟਰ ਸਾਇੰਸ ਵਿਭਾਗ ਵਲੋਂ ਵਿਦਾਇਗੀ ਸਮਾਗਮ <br/> ਅਗਲੀ ਖ਼ਬਰ ਖ਼ਾਲਸਾ ਕਾਲਜ ਫਾਰ ਵੂਮੈਨ ਵਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਬੀਲ ਲਗਾਈ <br/>
Ad Position 24