ਜਲੰਧਰ, 3 ਜੂਨ (ਜਸਪਾਲ ਸਿੰਘ)-ਕੰਨਿਆਂ ਮਹਾਂਵਿਦਿਆਲਾ ਦੇ ਪੀ.ਜੀ. ਵਿਭਾਗ, ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨ ਵਲੋਂ ਆਪਣੇ ਅੰਡਰਗ੍ਰੈਜੂਏਟ ਤੇ ਪੋਸਟਗ੍ਰੈਜੂਏਟ ਕਲਾਸਾਂ ਦੇ ਵਿਦਿਆਰਥੀਆਂ ਲਈ 'ਲਾਗਆਉਟ-ਬੈਚ 2025' ਵਿਦਾਇਗੀ ਸਮਾਗਮ ਕਰਵਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਦੇ ਗਰਮਜੋਸ਼ੀ ਭਰੇ ਸਵਾਗਤ ਨਾਲ ਹੋਈ, ਜਿਸ ਤੋਂ ਬਾਅਦ ਸੱਭਿਆਚਾਰਕ ਪੇਸ਼ਕਾਰੀਆਂ, ਪੁਰਾਣੀਆਂ ਯਾਦਾਂ ਸਾਂਝੀਆਂ ਕਰਨਾ ਤੇ ਸਾਲਾਂ ਦੀ ਯਾਤਰਾ ਨੂੰ ਦਰਸਾਉਂਦਾ ਇੱਕ ਵੀਡੀਓ ਮੋਂਟਾਜ਼ ਪੇਸ਼ ਕੀਤਾ ਗਿਆ ¢ ਆਖ਼ਰੀ ਸਾਲ ਦੇ ਵਿਦਿਆਰਥੀਆਂ ਨੇ ਵਿਭਾਗ 'ਚ ਬਿਤਾਏ ਸਮੇਂ ਨੂੰ ਯਾਦ ਕਰਦਿਆਂ ਆਪਣੇ ਅਧਿਆਪਕਾਂ ਦਾ ਧੰਨਵਾਦ ਕੀਤਾ | ਜੂਨੀਅਰ ਬੈਚ ਵਲੋਂ ਆਪਣੇ ਸੀਨੀਅਰਾਂ ਲਈ ਮਨੋਰੰਜਕ ਗੇਮਾਂ ਤੇ ਹੋਰ ਗਤੀਵਿਧੀਆਂ ਕਰਵਾਈਆਂ ਗਈਆਂ | ਪ੍ਰੋਗਰਾਮ ਦਾ ਖਾਸ ਆਕਰਸ਼ਣ ਆਖ਼ਰੀ ਸਾਲ ਦੇ ਵਿਦਿਆਰਥੀਆਂ ਦੀ ਰੈਂਪ ਵਾਕ (ਮਾਡਲਿੰਗ) ਰਹੀ | ਇਸ ਮੌਕੇ 'ਟਾਈਟਲ ਸੈਰੇਮਨੀ' ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ, ਜਿਸ 'ਚ ਵਿਦਿਆਰਥੀਆਂ ਨੂੰ ਹਲਕੇ-ਫੁਲਕੇ ਤੇ ਦਿਲ ਨੂੰ ਛੂਹਣ ਵਾਲੇ ਖ਼ਿਤਾਬ ਦਿੱਤੇ ਗਏ | ਇਸ ਮÏਕੇ 'ਮਿਸ ਸਿਆ' ਨੂੰ 'ਮਿਸ ਐਂਡੀਅਰਿੰਗ', 'ਮਿਸ ਆਰਚੀ' ਨੂੰ 'ਮਿਸ ਬਿਊਟੀਫੁਲ ਅਟਾਇਰ', 'ਮਿਸ ਕੋਮਲਪ੍ਰੀਤ' ਨੂੰ 'ਮਿਸ ਚਾਰਮਿੰਗ', 'ਮਿਸ ਅਨੁਸ਼ਕਾ' ਨੂੰ 'ਮਿਸ ਗÏਰਜੀਅਸ', 'ਮਿਸ ਅਨੁਸ਼ਕਾ' ਨੂੰ 'ਮਿਸ ਐਲੀਗੈਂਟ' ਤੇ 'ਦੀਪਾਲੀ' ਨੂੰ 'ਬੈਸਟ ਸਮਾਈਲ' ਦਾ ਖ਼ਿਤਾਬ ਦਿੱਤਾ ਗਿਆ ¢ ਪਵਨਦੀਪ ਨੂੰ 'ਮਿਸ ਫੇਅਰਵੈਲ' ਘੋਸ਼ਿਤ ਕੀਤਾ ਗਿਆ ¢ ਪਿ੍ੰਸੀਪਲ ਪ੍ਰੋ. ਡਾ. ਅਤੀਮਾ ਸ਼ਰਮਾ ਦਿਵੈਦੀ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਦੇ ਸਫ਼ਰ ਲਈ ਸ਼ੁਭਕਾਮਨਾਵਾਂ ਦਿੱਤੀਆਂ |