ਜਲੰਧਰ 3 ਜੂਨ (ਸ਼ਿਵ)-ਆਮ ਆਦਮੀ ਪਾਰਟੀ ਵਲੋਂ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਨਵੇਂ ਹਲਕਾ ਇੰਚਾਰਜ ਦੀ ਨਿਯੁਕਤੀ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਭਾਰਤੀ ਜਨਤਾ ਪਾਰਟੀ, ਪੰਜਾਬ ਦੇ ਸਾਬਕਾ ਸਕੱਤਰ ਅਤੇ ਬੁਲਾਰੇ ਦੀਵਾਨ ਅਨਿਤ ਅਰੋੜਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਵਲੋਂ ਮÏਜੂਦਾ ਵਿਧਾਇਕ ਦੇ ਮੈਂਬਰ ਹੋਣ ਦੇ ਬਾਵਜੂਦ ਨਵੇਂ ਹਲਕਾ ਇੰਚਾਰਜ ਦੀ ਨਿਯੁਕਤੀ ਜਾਇਜ਼ ਨਹੀਂ ਹੈ, ਕਿਉਂਕਿ ਵਿਧਾਇਕ ਦਾ ਅਹੁਦਾ ਲੋਕਤੰਤਰੀ ਤÏਰ 'ਤੇ ਚੁਣਿਆ ਗਿਆ ਅਹੁਦਾ ਹੈ ਤੇ ਸਿਰਫ਼ ਵਿਧਾਨ ਸਭਾ ਦਾ ਸਪੀਕਰ ਹੀ ਵਿਧਾਨ ਸਭਾ ਦੇ ਚੁਣੇ ਹੋਏ ਅਹੁਦੇ ਨੂੰ ਰੱਦ ਕਰ ਸਕਦਾ ਹੈ¢ ਦੀਵਾਨ ਅਰੋੜਾ ਨੇ ਕਿਹਾ ਕਿ ਤਕਨੀਕੀ ਤÏਰ 'ਤੇ ਜਦੋਂ ਤੱਕ ਸਪੀਕਰ ਮÏਜੂਦਾ ਵਿਧਾਇਕ ਦੀ ਮੈਂਬਰਸ਼ਿਪ ਰੱਦ ਨਹੀਂ ਕਰਦੇ, ਆਮ ਆਦਮੀ ਪਾਰਟੀ ਨਵਾਂ ਹਲਕਾ ਇੰਚਾਰਜ ਨਿਯੁਕਤ ਨਹੀਂ ਕਰ ਸਕਦੀ ਤੇ ਤਕਨੀਕੀ ਤÏਰ 'ਤੇ ਇੱਕ ਅਣਚੁਣਿਆ ਹਲਕਾ ਇੰਚਾਰਜ ਕਿਸੇ ਵੀ ਸਰਕਾਰੀ ਕੰਮ ਦਾ ਉਦਘਾਟਨ ਨਹੀਂ ਕਰ ਸਕਦਾ¢ ਉਨ੍ਹਾਂ ਕਿਹਾ ਕਿ ਕੋਈ ਵੀ ਹਲਕਾ ਇੰਚਾਰਜ ਆ ਜਾਵੇ, ਉਸ ਦੀ ਲੋਕ ਜ਼ਮਾਨਤ ਜ਼ਬਤ ਕਰਵਾਉਣਗੇ |