ਜਲੰਧਰ, 3 ਜੂਨ (ਹਰਵਿੰਦਰ ਸਿੰਘ ਫੁੱਲ)-ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ਼ ਵਿਖੇ ਅੱਜ ਹੋਏ ਇੱਕ ਗੁਰਮਤਿ ਸਮਾਗਮ ਦÏਰਾਨ ਬੀਬੀ ਅਮਰ ਕÏਰ ਬੇਦੀ ਦੀ ਪੁਸਤਕ ਜੋਦੜੀ-ਕਾਵਿ ਸੰਗ੍ਰਹਿ ਲੋਕ ਅਰਪਣ ਕੀਤੀ ਗਈ¢ ਇਸ ਤੋਂ ਪਹਿਲਾਂ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਮਾਸਟਰ ਮਹਿੰਦਰ ਸਿੰਘ ਅਨੇਜਾ, ਇੰਦਰਪਾਲ ਸਿੰਘ ਅਰੋੜਾ, ਉਰਮਿਲਜੀਤ ਸਿੰਘ ਵਾਲੀਆ, ਹਰਜਿੰਦਰ ਸਿੰਘ ਜਿੰਦੀ, ਕੁਲਵਿੰਦਰ ਸਿੰਘ ਗਾਖ਼ਲ, ਸਤਪਾਲ ਸਿੰਘ ਅਲੱਗ, ਦਲੇਰ ਸਿੰਘ ਦਿਲ, ਹਰਭਜਨ ਸਿੰਘ ਨਾਹਲ, ਅਮਰ ਸਿੰਘ ਅਮਰ, ਭਾਈ ਗੁਰਜਿੰਦਰ ਸਿੰਘ ਅਤੇ ਨਗੀਨਾ ਸਿੰਘ ਬਲੱਗਣ ਨੇ ਆਪਣੀਆਂ ਰਚਨਾਵਾਂ ਤੇ ਧਾਰਮਿਕ ਗੀਤ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ¢ ਇਸ ਮੌਕੇ ਬੇਅੰਤ ਸਿੰਘ ਸਰਹੱਦੀ ਨੇ ਬੀਬੀ ਅਮਰ ਕÏਰ ਬੇਦੀ ਨੂੰ ਨਵੀਂ ਪੁਸਤਕ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਬੀਬੀ ਬੇਦੀ ਨਾ ਸਿਰਫ਼ ਇੱਕ ਚੰਗੀ ਲੇਖਿਕਾ ਹੈ, ਇਸ ਦੇ ਨਾਲ ਹੀ ਉਨ੍ਹਾਂ ਵਿਚ ਆਪਣੀ ਕਲਮ ਰਾਹੀਂ ਸਮਾਜ ਵਿਚ ਸੁਧਾਰ ਲਿਆਉਣ ਦਾ ਜਜ਼ਬਾ ਵੀ ਮÏਜੂਦ ਹੈ¢ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਉਹ ਵੱਖ ਵੱਖ ਵਿਸ਼ਿਆਂ ਤੇ 6 ਪੁਸਤਕਾਂ ਲਿਖ ਚੁੱਕੇ ਹਨ, ਇਹ ਸੱਤਵੀਂ ਪੁਸਤਕ ਕਾਵਿ ਸੰਗ੍ਰਹਿ-'ਜੋਦੜੀ' ਹੈ¢ ਇਸ ਮÏਕੇ 'ਤੇ ਬੀਬੀ ਗੁਰਬਚਨ ਕÏਰ ਦੂਆ ਨੇ ਵੀ ਪੁਸਤਕ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਬੀਬੀ ਅਮਰ ਕÏਰ ਬੇਦੀ ਨੂੰ ਵਧਾਈ ਦਿੱਤੀ¢ ਪ੍ਰਧਾਨ ਗੁਰਕਿਰਪਾਲ ਸਿੰਘ ਨੇ ਆਈਆਂ ਹੋਈਆਂ ਸੰਗਤਾਂ ਤੇ ਕਵੀ ਸੱਜਣਾਂ ਦਾ ਧੰਨਵਾਦ ਕੀਤਾ¢ ਇਸ ਮÏਕੇ ਚੇਅਰਮੈਨ ਕੋਰ ਕਮੇਟੀ ਹਰਜੀਤ ਸਿੰਘ ਐਡਵੋਕੇਟ, ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਰਹੇਜਾ, ਅਮਰੀਕ ਸਿੰਘ, ਸਤਿੰਦਰਪਾਲ ਸਿੰਘ ਛਾਬੜਾ, ਇੰਦਰਪਾਲ ਸਿੰਘ ਅਰੋੜਾ, ਚਰਨਜੀਤ ਸਿੰਘ ਲੁਬਾਣਾ, ਗੁਰਜੀਤ ਸਿੰਘ ਪੋਪਲੀ, ਗੁਰਦੀਪ ਸਿੰਘ ਬਵੇਜਾ, ਹਰਬੰਸ ਸਿੰਘ, ਸਤਪਾਲ ਸਿੰਘ ਅਲੱਗ ਆਦਿ ਹਾਜਰ ਸਨ¢