ਸ਼ਾਹਕੋਟ, 3 ਜੂਨ (ਦਲਜੀਤ ਸਿੰਘ ਸਚਦੇਵਾ)-ਅਰੋੜਾ ਬੂਟ ਹਾਊਸ ਸ਼ਾਹਕੋਟ ਦੇ ਮਾਲਕ ਵਲਾਇਤੀ ਲਾਲ ਪਸਰੀਚਾ ਦਾ ਅੱਜ ਅਚਾਨਕ ਦਿਹਾਂਤ ਹੋ ਗਿਆ | ਉਹ ਕਾਫ਼ੀ ਦਿਨਾਂ ਤੋਂ ਬਿਮਾਰ ਸਨ ਤੇ ਹਸਪਤਾਲ 'ਚ ਜ਼ੇਰੇ ਇਲਾਜ ਸਨ | ਇਨ੍ਹਾਂ ਦੇ ਦਿਹਾਂਤ ਨਾਲ ਸ਼ਹਿਰ 'ਚ ਸੋਗ ਦੀ ਲਹਿਰ ਦੌੜ ਗਈ | ਸ਼ਾਹਕੋਟ ਦੇ ਮੋਗਾ ਰੋਡ 'ਤੇ ਸਥਿਤ ਸਮਸ਼ਾਨਘਾਟ ਵਿਖੇ ਇਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ | ਚਿਖਾ ਨੂੰ ਅਗਨੀ ਇਨ੍ਹਾਂ ਦੇ ਪੁੱਤਰ ਵਿਕਾਸ ਪਸਰੀਚਾ ਕੈਨੇਡਾ ਵਲੋਂ ਭੇਟ ਕੀਤੀ ਗਈ | ਇਸ ਮੌਕੇ ਬਲਵੀਰ ਸਿੰਘ ਢੰਡੋਵਾਲ ਚੇਅਰਮੈਨ, ਮਦਨ ਲਾਲ ਅਰੋੜਾ ਸਮਾਜ ਸੇਵੀ, ਕਿ੍ਸ਼ਨ ਲਾਲ ਗਾਬਾ, ਕਮਲ ਸ਼ਰਮਾ ਪ੍ਰਧਾਨ, ਪਵਨ ਜੁਨੇਜਾ, ਰਿਸ਼ੂ ਸੋਬਤੀ, ਡਾ: ਬਲਦੇਵ ਅਰੋੜਾ, ਜਤਿੰਦਰਪਾਲ ਸਿੰਘ ਬੱਲਾ, ਜਸਪਾਲ ਸਿੰਘ ਮਿਗਲਾਨੀ, ਡਾ: ਸੁਰਿੰਦਰ ਭੱਟੀ, ਮੁਕੇਸ਼ ਵਡੈਹਰਾ, ਫੂਲ ਕੁਮਾਰ, ਸੁਰਿੰਦਰ ਅਗਰਵਾਲ, ਅੰਮਿ੍ਤ ਲਾਲ ਕਾਕਾ, ਪਰਮਜੀਤ ਕੌਰ ਬਜਾਜ ਐੱਮ.ਸੀ, ਅਮਰਜੀਤ ਕੌਰ ਸਚਦੇਵਾ ਚੇਅਰਪਰਸਨ ਮਹਿਲਾ ਮੰਡਲ, ਸੁਖਜੀਤ ਕੌਰ ਸੁੱਖੀ ਵਾਈਸ ਪ੍ਰਧਾਨ, ਕੁਲਵਿੰਦਰ ਕੌਰ ਸਾਗਰ ਜਨਰਲ ਸਕੱਤਰ, ਮਨਮੋਹਨ ਭੱਲਾ, ਸੁਨੀਲ ਉੱਪਲ, ਜਗਮੋਹਨ ਭੱਲਾ, ਅਜੀਤ ਸਿੰਘ ਝੀਤਾ, ਭੂਸ਼ਣ ਜੈਨ, ਡਾ: ਸਮੀਰ ਛੁਰਾ, ਪ੍ਰਸ਼ੋਤਮ ਪਾਸੀ, ਵਿਨੋਦ ਕੁਮਾਰ, ਓ.ਪੀ ਬੱਤਰਾ, ਗਿਆਨ ਬੱਤਰਾ, ਸੋਨੀ ਬਜਾਜ, ਗੁਰਪ੍ਰੀਤ ਸਿੰਘ ਬੱਬੂ, ਲਛਮਣ ਸੋਬਤੀ, ਕਾਲਾ ਜੈਨ, ਡਾ: ਐਡਵਿਨ, ਰਾਜੂ ਅਰੋੜਾ, ਯੋਗੀ ਅਰੋੜਾ ਆਦਿ ਹਾਜ਼ਰ ਸਨ |