ਲੋਹੀਆਂ ਖਾਸ, 3 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਸੰਗਮ ਹਸਪਤਾਲ ਲੋਹੀਆਂ ਦੇ ਮੈਨੇਜਰ ਡਾਇਰੈਕਟਰ ਡਾ. ਨੋਧੀ ਸ਼ਰਮਾਂ ਵਲੋਂ ਨਗਰ ਪੰਚਾਇਤ ਦੇ ਕੌਂਸਲਰਾਂ, ਅਧਿਕਾਰੀਆਂ, ਕਰਮਚਾਰੀਆਂ ਅਤੇ ਸਫਾਈ ਸੇਵਕਾਂ ਨੂੰ ਅਪੀਲ ਕੀਤੀ ਕਿ ਆ ਰਹੇ ਬਰਸਾਤੀ ਮੌਸਮ 'ਚ ਸ਼ਹਿਰ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ, ਤਾਂ ਕਿ ਮੱਛਰ ਵਗੈਰਾ ਨਾ ਪੈਦਾ ਹੋਵੇ | ਉਨ੍ਹਾਂ ਨਗਰ ਪੰਚਾਇਤ ਨੂੰ ਮੁਹੱਲੇ ਅੰਦਰ ਕੁਝ ਹੋਰ ਬਿਜਲੀ ਦੀਆਂ ਲਾਈਟਾਂ ਲਗਾਉਣ ਲਈ ਵੀ ਬੇਨਤੀ ਕੀਤੀ ਗਈ ਹੈ ਤਾਂ ਕਿ ਆਮ ਲੋਕਾਂ ਨੂੰ ਇਸ ਸੜਕ ਤੇ ਸ਼ਾਮ ਅਤੇ ਸਵੇਰ ਨੂੰ ਸੈਰ ਕਰਨ ਮੌਕੇ ਕੋਈ ਮੁਸ਼ਕਿਲ ਨਾ ਆਵੇ | ਇਸ ਮੌਕੇ ਵਾਰਡ ਨੰਬਰ 12 ਦੇ ਨਿਵਾਸੀਆਂ ਵੱਲੋਂ ਕੀਤੀ ਉਨ੍ਹਾਂ ਦੀ ਅਪੀਲ 'ਤੇ ਨਗਰ ਪੰਚਾਇਤ ਲੋਹੀਆਂ ਦੇ ਅਧੀਨ ਬ੍ਰਾਂਚ ਦੇ ਇੰਚਾਰਜ ਪਰਮਿੰਦਰਪਾਲ ਸਿੰਘ ਖਾਲਸਾ ਦੀ ਅਗਵਾਈ 'ਚ ਸਫਾਈ ਸਬੰਧੀ ਵਿਸ਼ੇਸ਼ ਮੁਹਿੰਮ ਚਲਾਈ ਗਈ |