22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਸੀ.ਐੱਚ.ਸੀ. ਬੜਾ ਪਿੰਡ ਵਿਖੇ ਬਲਾਕ ਪੱਧਰੀ ਮਲੇਰੀਆ ਕੈਂਪ

Ad Position 21
No active advertisement
ਅਜੀਤ ਡੈਸਕ 04-06-2025
ਗੁਰਾਇਆ, 3 ਜੂਨ (ਬਲਵਿੰਦਰ ਸਿੰਘ)-ਸਿਵਲ ਸਰਜਨ ਜਲੰਧਰ ਡਾ. ਗੁਰਮੀਤ ਲਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਲੇਰੀਆ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਕਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਲੋਂ ਬਲਾਕ ਪੱਧਰੀ ਮਲੇਰੀਆ ਕੈਂਪ ਦਾ ਆਯੋਜਨ ਸੀਨੀਅਰ ਮੈਡੀਕਲ ਅਫ਼ਸਰ ਡਾ ਅਮਿਤਾ ਲੂਨਾ ਦੀ ਅਗਵਾਈ ਹੇਠ ਕੀਤਾ ਗਿਆ | ਮਲੇਰੀਆ ਰੋਕਥਾਮ ਬਾਰੇ ਜਾਣਕਾਰੀ ਦਿੰਦੇ ਹੋਏ ਮੈਡੀਕਲ ਅਫ਼ਸਰ ਡਾ. ਅਮਿਤਾ ਲੂਨਾ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਸਥਾ ਦੇ ਅੰਕੜੇ ਅਨੁਸਾਰ ਵਿਸ਼ਵ ਵਿਚ ਹਰ ਸਾਲ ਤਕਰੀਬਨ 6 ਲੱਖ ਦੇ ਕਰੀਬ ਮੌਤਾਂ ਮਲੇਰੀਆ ਕਾਰਨ ਹੰੁਦੀਆਂ ਹਨ ਤੇ 80 ਫ਼ੀਸਦੀ ਕੇਸ ਕੇਵਲ ਹੁਣ ਅਫ਼ਰੀਕਾ ਮਹਾਂਦੀਪ ਵਿਚ ਪਾਏ ਜਾਂਦੇ ਹਨ | ਸਰਕਾਰ ਅਤੇ ਲੋਕਾਂ ਦੇ ਯਤਨਾਂ ਸਦਕਾ ਹੁਣ ਦੁਨੀਆਂ ਦੇ ਕੇਵਲ ਤਿੰਨ ਫ਼ੀਸਦੀ ਮਲੇਰੀਆ ਦੇ ਕੇਸ ਹੀ ਭਾਰਤ ਵਿਚ ਪਾਏ ਜਾਂਦੇ ਹਨ | ਸਿਹਤ ਵਿਭਾਗ ਦੇ ਮਲੇਰੀਆ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਯਤਨ ਜਾਰੀ ਹਨ ਜਿਸ ਵਿਚ ਸਮੂਹ ਸਮਾਜ ਦੇ ਸਹਿਯੋਗ ਦੀ ਜ਼ਰੂਰਤ ਹੈ | ਮੈਡੀਕਲ ਅਫ਼ਸਰ ਡੈਂਟਲ ਡਾ. ਅਵਿਨਾਸ਼ ਮੰਗੌਤਰਾ ਨੇ ਦੱਸਿਆ ਕਿ ਮਲੇਰੀਆ ਐਨੋਫਿਲਿਜ਼ ਮੱਛਰ ਦੇ ਕੱਟਣ ਨਾਲ ਹੁੰਦਾ ਹੈ | ਬਲਾਕ ਐਕਸਟੈਨਸ਼ਨ ਐਜੂਕੇਟਰ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੀਆ ਟੀਮਾਂ ਵਲੋਂ ਮਲੇਰੀਆ ਦੀ ਰੋਕਥਾਮ ਸਬੰਧੀ ਪਿੰਡਾਂ ਵਿਚ ਜਾਣਕਾਰੀ ਦਿੱਤੀ ਜਾ ਰਹੀ ਹੈ | ਇਸ ਮੌਕੇ 'ਤੇ ਆਯੁਰਵੈਦਿਕ ਮੈਡੀਕਲ ਅਫ਼ਸਰ ਡਾ. ਬਲਜਿੰਦਰ ਸਿੰਘ, ਹੈਲਥ ਸੁਪਰਵਾਈਜ਼ਰ ਕੁਲਦੀਪ ਵਰਮਾ, ਹੈਲਥ ਸੁਪਰਵਾਈਜ਼ਰ ਗੁਰਨੇਕ ਲਾਲ, ਹੈਲਥ ਸੁਪਰਵਾਈਜ਼ਰ ਜਸਵਿੰਦਰ ਸਿੰਘ, ਹੈਲਥ ਵਰਕਰ ਜਸਵਿੰਦਰ ਤੇ ਸਮੂਹ ਸਟਾਫ਼ ਮੌਜੂਦ ਸੀ |
Ad Position 22
No active advertisement
ਪਿਛਲੀ ਖ਼ਬਰ ਬਰਸਾਤੀ ਮੌਸਮ 'ਚ 'ਸ਼ਹਿਰ ਦੀ ਸਫਾਈ' ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ- ਡਾ. ਸ਼ਰਮਾ <br/> ਅਗਲੀ ਖ਼ਬਰ 'ਵਿਰਾਸਤ-ਏ-ਸੱਭਿਆਚਾਰ' ਸੀਜ਼ਨ 2 'ਚ ਛਾਏ ਐੱਸ.ਟੀ.ਐੱਸ ਵਰਲਡ ਸਕੂਲ ਦੇ ਵਿਦਿਆਰਥੀ
Ad Position 24