ਗੁਰਾਇਆ, 3 ਜੂਨ (ਬਲਵਿੰਦਰ ਸਿੰਘ)-ਨਵਾਂ ਸ਼ਹਿਰ ਵਿਖੇ ਹਾਲ ਹੀ ਵਿਚ ਕਰਵਾਏ ਗਏ ਵਿਰਾਸਤ-ਏ-ਸੱਭਿਆਚਾਰ ਸੀਜ਼ਨ 2 ਸਮਾਗਮ 'ਚ ਐੱਸ.ਟੀ.ਐੱਸ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ | ਸਮਾਗਮ 'ਚ ਬਲਕਿਰਤ ਕੌਰ Tਮਿਸ ਪੰਜਾਬਣUਦਾ ਤਾਜ ਲਈ ਹੋਣ ਵਾਲੇ ਸਮਾਗਮ ਲਈ ਚੁਣੀ ਗਈ | ਗਰੁੱਪ ਡਾਂਸ ਸ਼੍ਰੇਣੀ 'ਚ ਬਲਕੀਰਤ ਕੌਰ, ਸੁਖਜੋਬਨਪ੍ਰੀਤ ਕੌਰ, ਹਰਮਨ ਕੌਰ, ਰੁਪਿੰਦਰ ਕੌਰ ਤੇ ਗੁਰਵੀਨ ਕੌਰ ਨੇ ਹਿੱਸਾ ਲੈਂਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਦੇ ਨਾਲ-ਨਾਲ ਗੁਰਵੀਨ ਕੌਰ ਜ਼ਿਲ੍ਹਾ ਪੱਧਰ ਲਈ ਚੁਣੀ ਗਈ, ਜੋ ਕਿ ਸਕੂਲ ਲਈ ਹੋਰ ਇੱਕ ਮਾਣ ਦੀ ਗੱਲ ਰਹੀ | ਇਹ ਪੂਰਾ ਨਾਚ ਪ੍ਰਸਿੱਧ ਡਾਂਸ ਕੋਰੀਓਗ੍ਰਾਫਰ ਰਾਜੀਵ ਕੁਮਾਰ ਦੀ ਅਗਵਾਈ ਹੇਠ ਤਿਆਰ ਕੀਤਾ ਗਿਆ ਸੀ | ਸਾਰੇ ਭਾਗੀਦਾਰਾਂ ਨੂੰ ਟਿਕਟ ਟੂ ਫਾਈਨਲ ਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਪ੍ਰਭਜੋਤ ਗਿੱਲ ਨੇ ਸਾਰੇ ਜੇਤੂਆਂ ਨੂੰ ਵਧਾਈਆਂ ਦਿੱਤੀਆਂ |